
ਉਤਰ-ਪ੍ਰਦੇਸ਼ ਦੇ ਆਗਰਾ ਵਿਚ ਨਗਲਾ ਗੜਸਾਨੀ(ਫਤਿਹਾਬਾਦ) ਵਿਚ ਐਤਵਾਰ ਦੀ ਦੁਪਹਿਰ ਨੂੰ ਤਿੰਨ ਮਾਸੂਮ ਬੱਚਿਆਂ ਨੂੰ ਫਾਂਸੀ ਲਗਾਉਣ ਤੋਂ ਬਾਅਦ ਮਾਂ ਨੇ...
ਆਗਰਾ(ਭਾਸ਼ਾ) : ਉਤਰ-ਪ੍ਰਦੇਸ਼ ਦੇ ਆਗਰਾ ਵਿਚ ਨਗਲਾ ਗੜਸਾਨੀ(ਫਤਿਹਾਬਾਦ) ਵਿਚ ਐਤਵਾਰ ਦੀ ਦੁਪਹਿਰ ਨੂੰ ਤਿੰਨ ਮਾਸੂਮ ਬੱਚਿਆਂ ਨੂੰ ਫਾਂਸੀ ਲਗਾਉਣ ਤੋਂ ਬਾਅਦ ਮਾਂ ਨੇ ਅਪਣੇ ਆਪ ਨੂੰ ਫਾਂਸੀ ਉਤੇ ਲਟਕਾ ਲਿਆ ਹੈ। ਘਰ ਦੇ ਮੈਂਬਰ ਖੇਤਾਂ ਵਿਚ ਗਏ ਸੀ। ਦਿਲ ਦਹਿਲਾ ਦੇਣ ਵਾਲੀ ਘਟਨਾ ਦੇ ਪਿਛੇ ਵਜ੍ਹਾ ਘਰ ਦਾ ਕਲੇਸ਼ ਦੱਸੀ ਜਾ ਰਹੀ ਹੈ। ਨਗਲਾ ਗੜਸਾਨੀ ਦੇ ਕਿਸਾਨ ਦੇ ਪ੍ਰਮੋਦ ਦੇ ਕੋਲ 100 ਬੀਘਾ ਜ਼ਮੀਨ ਹੈ। ਉਹ ਖ਼ੁਦ ਅਨਪੜ੍ਹ ਅਤੇ ਪਤਨੀ ਮਮਤਾ (30) ਬੀਐਸੀ ਪਾਸ ਹੈ। ਪਤੀ-ਪਤਨੀ ਦੀ ਆਪਸ ਵਿਚ ਬਣਦੀ ਨਹੀਂ ਸੀ। ਦੋਨਾਂ ਵਿਚਕਾਰ ਆਪਸ ਵਿਚ ਝਗੜਾ ਰਹਿੰਦਾ ਸੀ।
ਐਤਵਾਰ ਦੀ ਸਵੇਰ ਨੂੰ ਵੀ ਉਹਨਾਂ ਵਿਚਕਾਰ ਝਗੜਾ ਹੋਇਆ। ਇਸ ਤੋਂ ਬਾਅਦ ਘਰ ਦੇ ਮੈਂਬਰ ਖੇਤ ਚਲੇ ਗਏ ਸੀ। ਮਮਤਾ, ਬੇਟੀ ਜੂਨੁ (5), ਬੇਟਾ ਰਣਜੀਤ (3), ਅਤੇ ਅਜੀਤ (4 ਮਹੀਨੇ) ਘਰ ‘ਤੇ ਸੀ। ਸੱਸ ਸੂਰਜ਼ਮੁਖੀ ਅਤੇ ਨਨਾਣ ਹਸੀਨਾ ਨੇ ਖੇਤ ਤੋਂ ਮੁੜ੍ਹਨ ਤੋਂ ਬਾਅਦ ਜਦੋਂ ਦਰਵਾਜਾ ਖੜ੍ਹਾਇਆ ਤਾਂ ਦਰਵਾਜ਼ਾ ਨਹੀਂ ਖੁਲ੍ਹਿਆ। ਉਹਨਾਂ ਨੇ ਪਿੰਡ ਵਾਲਿਆਂ ਦੀ ਮਦਦ ਨਾਲ ਦਰਵਾਜੇ ਨੂੰ ਤੋੜਿਆ। ਅੰਦਰ ਪਹੁੰਚੇ ਤਾਂ ਸਭ ਦੇ ਹੋਸ਼ ਉਡ ਗਏ। ਸਾੜ੍ਹੀ ਦੇ ਤਿੰਨ ਫੰਦਿਆਂ ਉਤੇ ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਲਟਕੀਆਂ ਹੋਈਆਂ ਸੀ ਅਤੇ ਕੁੰਡੇ ਉਤੇ ਮਮਤਾ ਦੀ ਲਾਸ਼ ਲਟਕ ਰਹੀ ਸੀ।
ਪਿੰਡ ਵਾਲਿਆਂ ਨੇ ਤਿੰਨਾ ਬੱਚਿਆਂ ਨੂੰ ਹੇਠ ਉਤਾਰ ਲਿਆ। ਉਹਨਾਂ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਸਾਰਾ ਪਰਵਾਰ ਫਰਾਰ ਹੋ ਗਿਆ। ਪਿੰਡ ਵਾਲਿਆਂ ਦੀ ਸ਼ਿਕਾਇਤ ਉਤੇ ਪੁਲਿਸ ਉਥੇ ਪਹੁੰਚੀ ਅਤੇ ਲਾਸ਼ਾਂ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ। ਸੂਚਨਾ ਉਤੇ ਆਏ ਪੇਕੇ ਘਰਦਿਆਂ ਨੇ ਪਰਵਾਰ ਉਤੇ ਹੱਤਿਆਂ ਦੇ ਦੋਸ਼ ਲਗਾਏ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਬੱਚਿਆਂ ਦੀ ਦੁੱਧ ਦੀ ਬੋਤਲ ਅਤੇ ਉਸਦੀ ਨਿਪਲ ਲਿਆਉਣ ਨੂੰ ਕਿਹਾ ਪਰ ਪਤੀ-ਪਤਨੀ ‘ਚ ਆਪਸ ਵਿਚ ਝਗੜਾ ਹੋ ਗਿਆ ਸੀ। ਭੱਜਣ ਤੋਂ ਪਹਿਲਾਂ ਸੱਸ ਨੇ ਇਹ ਪਿੰਡ ਵਾਲਿਆਂ ਨੂੰ ਦੱਸਿਆ ਸੀ।
ਪਿੰਡ ਵਾਲਿਆਂ ਨੇ ਪੁਲਿਸ ਨੂੰ ਦੱਸਿਆ ਕਿ ਘਟਨਾ ਤੋਂ ਬਾਅਦ ਸੱਸ ਅਤੇ ਨਨਾਣ ਮੌਕੇ ‘ਤੇ ਮੌਜੂਦ ਸੀ। ਪੁਲਿਸ ਨੂੰ ਦੇਖਦੇ ਹੀ ਭੱਜ ਗਈ। ਦੱਸ ਰਹੀ ਸੀ ਕਿ ਦੁਪਿਹਰ 12 ਵਜੇ ਮਮਤਾ ਅਤੇ ਪ੍ਰਮੋਦ ਵਿਚ ਝਗੜਾ ਹੋਇਆ ਸੀ। ਦੋਨਾਂ ਵਿਚਕਾਰ ਰੋਜ਼ਾਨਾ ਝਗੜਾ ਹੁੰਦਾ ਰਹਿੰਦਾ ਸੀ ਇਸ ਲਈ ਘਰ ਵਾਲਿਆਂ ਨੇ ਜ਼ਿਆਦਾ ਗੰਭੀਰਤਾ ਨਾਲ ਨਹੀਂ ਲਿਆ। ਨੂੰਹ ਉਲਟਾ ਸਿੱਧਾ ਬੋਲ ਰਹੀ ਸੀ। ਇਸ ਕਾਰਨ ਸੱਸ ਅਤੇ ਨਨਾਣ ਵੀ ਖੇਤ ‘ਤੇ ਚਲੇ ਗਏ ਸੀ। ਪ੍ਰਮੋਦ ਅਪਣੇ ਪਿਤਾ ਦੇ ਨਲਾ ਖੇਤ ‘ਤੇ ਗਿਆ ਸੀ। ਸਾਢੇ ਤਿੰਨ ਵਜ਼ੇ ਵਾਪਸ ਆਏ ਦਰਵਾਜ਼ਾ ਨਹੀਂ ਖੁਲ੍ਹਿਆ। ਸੂਚਨਾ ‘ਤੇ ਐਸ.ਐਸ.ਪੀ ਅਮਿਤ ਪਾਠਕ ਅਤੇ ਐਸਪੀ ਪੂਰਬੀ ਨਿਤਿਆ ਨੰਦ ਰਾਏ ਮੌਕੇ ਉਤੇ ਪਹੁੰਚੇ ਸੀ।