
ਦੱਸ ਦਈਏ ਕਿ ਕਰਜ਼ੇ ਤੋਂ ਪ੍ਰੇਸ਼ਾਨ ਬਿਜਲੀ ਵੰਡ ਕੰਪਨੀਆਂ ਨੂੰ ਵਿੱਤੀ ਅਤੇ ਸੰਚਾਲਨ ਦੇ ਲਿਹਾਜ਼...
ਨਵੀਂ ਦਿੱਲੀ: ਕੇਂਦਰ ਸਰਕਾਰ ਜਿਹੜਾ ਕੰਮ ਹੁਣ ਕਰਨ ਜਾ ਰਾਹੀ ਹੈ ਉਸ ਨਾਲ ਪੰਜਾਬ ਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਕਿਉਂ ਕਿ ਉਸ ਕੰਮ ਨਾਲ ਸਾਰੇ ਪੰਜਾਬ ਦਾ ਵੱਡਾ ਫਾਇਦਾ ਹੋ ਜਾਵੇਗਾ। ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਦੇਸ਼ ਭਰ ਵਿੱਚ ਬਿਜਲੀ ਵੰਡ ਬਾਰੇ ਵੱਡਾ ਬਿਆਨ ਦਿੱਤਾ ਹੈ।
Photo ਕੇਂਦਰ ਸਰਕਾਰ ਵਿਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਨੇ ਆਪਣੇ ਬਿਆਨ ਵਿਚ ਕਿਹਾ ਕਿ ਜਲਦ ਹੀ ਬਿਜਲੀ ਐਕਟ ਵਿਚ ਸੋਧ ਕੀਤੀ ਜਾਏਗੀ। ਸਰਕਾਰ ਇਕ ਯੋਜਨਾ ‘ਤੇ ਕੰਮ ਕਰ ਰਹੀ ਹੈ, ਜਿਸ ਦੇ ਜ਼ਰੀਏ ਸਾਰੇ ਰਾਜਾਂ ਵਿਚ ਬਿਜਲੀ ਦੇ ਰੇਟ ਇਕਸਾਰ ਹੋਣਗੇ। ਜੇਕਰ ਇਹ ਅਮਲ ਵਿਚ ਆਉਂਦਾ ਹੈ ਤਾਂ ਇਸ ਦਾ ਸਭ ਤੋਂ ਵੱਧ ਫਾਇਦਾ ਪੰਜਾਬ ਦੇ ਲੋਕਾਂ ਨੂੰ ਹੋਵੇਗਾ ਕਿਉਂਕਿ ਪੰਜਾਬ ਵਿਚ ਬਿਜਲੀ ਸਭ ਤੋਂ ਮਹਿੰਗੀ ਹੈ ਜਦੋਂ ਕਿ ਗੁਆਂਢੀ ਸੂਬੇ ਹਰਿਆਣਾ ਤੇ ਚੰਡੀਗੜ੍ਹ ਵਿਚ ਕਾਫੀ ਸਸਤੀ ਹੈ।
Photoਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਬਿਜਲੀ ਐਕਟ 2003 ਵਿਚ ਸੋਧ ਕੀਤੀ ਜਾਏਗੀ। ਕੇਂਦਰ ਸਰਕਾਰ ਵਿਚਾਰ ਕਰ ਰਹੀ ਹੈ ਕਿ ਪੂਰੇ ਦੇਸ਼ ਵਿਚ ਬਿਜਲੀ ਲਈ ਇਕੋ ਜਿਹੇ ਟੈਰਿਫ ਲਾਗੂ ਕੀਤੇ ਜਾਣੇ ਚਾਹੀਦੇ ਹਨ। ਜੇ ਕੇਂਦਰ ਸਰਕਾਰ ਅਜਿਹੀ ਵਿਵਸਥਾ ਲਿਆਉਂਦੀ ਹੈ, ਤਾਂ ਸਾਰੇ ਰਾਜਾਂ ਦੇ ਬਿਜਲੀ ਰੇਟ ਇਕੋ ਜਿਹੇ ਹੋਣਗੇ।
Photoਦੱਸ ਦਈਏ ਕਿ ਕਰਜ਼ੇ ਤੋਂ ਪ੍ਰੇਸ਼ਾਨ ਬਿਜਲੀ ਵੰਡ ਕੰਪਨੀਆਂ ਨੂੰ ਵਿੱਤੀ ਅਤੇ ਸੰਚਾਲਨ ਦੇ ਲਿਹਾਜ਼ ਨਾਲ ਵਾਪਸ ਲਿਆਉਣ ਲਈ ਕੇਂਦਰ ਨੇ ਨਵੰਬਰ 2015 ਵਿੱਚ ਉਜਵਲ ਡਿਸਕਾਮ ਬੀਮਾ ਯੋਜਨਾ (ਯੂਡੀਏਵਾਈ) ਦੀ ਸ਼ੁਰੂਆਤ ਕੀਤੀ ਸੀ। ਉਦੈ ਪੋਰਟਲ ਦੇ ਅਨੁਸਾਰ, 16 ਰਾਜਾਂ ਨੇ ਡਿਸਟ੍ਰੀਬਿਊਸ਼ਨ ਕੰਪਨੀਆਂ ਦੇ ਵਿੱਤੀ ਬੋਝ ਨੂੰ ਘਟਾਉਣ ਲਈ 2.32 ਲੱਖ ਕਰੋੜ ਰੁਪਏ ਦੇ ਬਾਂਡ ਜਾਰੀ ਕੀਤੇ ਹਨ, ਜਦੋਂਕਿ ਟੀਚਾ 2.69 ਲੱਖ ਕਰੋੜ ਰੁਪਏ ਸੀ।
Photo ਇਸ ਹਿਸਾਬ ਨਾਲ 25 ਰਾਜਾਂ ਦਾ ਕੁੱਲ ਤਕਨੀਕੀ ਅਤੇ ਵਪਾਰਕ ਘਾਟਾ 21.09 ਪ੍ਰਤੀਸ਼ਤ ਰਿਹਾ। ਸਰਕਾਰ ਦਾ ਟੀਚਾ ਇਨ੍ਹਾਂ ਨੁਕਸਾਨਾਂ ਨੂੰ 15 ਪ੍ਰਤੀਸ਼ਤ ਦੇ ਪੱਧਰ ਘੱਟ ਕਰਨ ਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।