
ਥਾਣਿਆਂ ਵਿੱਚ ਛਾ ਗਿਆ ਹਨੇਰਾ
ਲੁਧਿਆਣਾ- ਬਿਲ ਨਾ ਭਰਨ ਕਾਰਨ ਲੁਧਿਆਣਾ ਦੇ 10 ਤੋਂ 14 ਪੁਲਿਸ ਥਾਣਿਆਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਇਨ੍ਹਾਂ ਥਾਣਿਆਂ ’ਚ ਹਨੇਰਾ ਛਾ ਗਿਆ ਹੈ। PSPCL (ਕੇਂਦਰੀ ਜ਼ੋਨ) ਦੇ ਚੀਫ਼ ਇੰਜੀਨੀਅਰ ਸ੍ਰੀ ਡੀਪੀਐੱਸ ਗਰੇਵਾਲ ਨੇ ਦੱਸਿਆ ਕਿ 51 ਸਰਕਾਰੀ ਵਿਭਾਗਾਂ ਵੱਲ ਬਿਜਲੀ ਬਿਲਾਂ ਦੇ 214 ਕਰੋੜ ਰੁਪਏ ਬਕਾਇਆ ਖੜ੍ਹੇ ਹਨ ਪਰ ਭੁਗਤਾਨ ਜਾਰੀ ਨਹੀਂ ਹੋ ਰਹੇ।
Police satation
ਸ੍ਰੀ ਗਰੇਵਾਲ ਨੇ ਦੱਸਿਆ ਕਿ ਸਿਰਫ਼ ਸਿਵਲ ਹਸਪਤਾਲਾਂ ਤੇ ਸਰਕਾਰੀ ਸਕੂਲਾਂ ਦੇ ਬਿਜਲੀ–ਪਾਣੀ ਕੁਨੈਕਸ਼ਨ ਨਹੀਂ ਕੱਟੇ ਗਏ ਕਿਉਂਕਿ ਇੰਝ ਆਮ ਜਨਤਾ ਉੱਤੇ ਜ਼ਿਆਦਾ ਮਾੜਾ ਅਸਰ ਪੈਣਾ ਸੀ। ਉਨ੍ਹਾਂ ਪੁਸ਼ਟੀ ਕੀਤੀ ਕਿ PSPCL ਨੇ ਲੁਧਿਆਣਾ ਦੇ 10 ਤੋਂ 14 ਪੁਲਿਸ ਥਾਣਿਆਂ ਦੀ ਬਿਜਲੀ ਕੱਟ ਦਿੱਤੀ ਗਈ ਹੈ। ਜਦੋਂ ਤੱਕ ਬਕਾਇਆ ਖੜ੍ਹੇ ਬਿਲ ਭਰੇ ਨਹੀਂ ਜਾਂਦੇ, ਤਦ ਤੱਕ ਇਹ ਸਪਲਾਈ ਬਹਾਲ ਨਹੀਂ ਹੋਵੇਗੀ।
Police Station
ਹੋਰਨਾਂ ਦੇਸ਼ਾਂ ਵਿੱਚ ਜਦੋਂ ਕੋਈ ਸੜਕ ’ਤੇ ਜਾਂ ਕਿਤੇ ਹੋਰ ਮੁਸੀਬਤ ’ਚ ਫਸਿਆ ਹੋਵੇ; ਤਾਂ ਪੁਲਿਸ ਨੂੰ ਉੱਥੇ ਵੇਖ ਕੇ ਸਭ ਦੇ ਚਿਹਰੇ ਖਿੜ ਜਾਂਦੇ ਹਨ ਪਰ ਭਾਰਤ ’ਚ, ਖ਼ਾਸ ਕਰ ਕੇ ਪੰਜਾਬ ਪੁਲਿਸ ਨੂੰ ਵੇਖ ਕੇ ਆਮ ਲੋਕਾਂ ਦੇ ਚਿਹਰੇ ਮੁਰਝਾ ਜਾਂਦੇ ਹਨ। ਸਭ ਨੂੰ ਪਤਾ ਹੈ ਕਿ ਜ਼ਿਆਦਾਤਰ ਪੁਲਿਸ ਅਧਿਕਾਰੀ ਕੁਝ ਖ਼ਾਸ ਸ਼ਰਤਾਂ ਨਾਲ ਹੀ ਕੋਈ ਕਾਰਵਾਈ ਪਾਉਂਦੇ ਹਨ।
Electricity Supply
ਖ਼ੈਰ, ਮੌਜੂਦਾ ਪ੍ਰਸ਼ਾਸਨ ਅਜਿਹੀਆਂ ਮਾਨਤਾਵਾਂ ਤੇ ਧਾਰਨਾਵਾਂ ਨੂੰ ਬਦਲਣ ’ਚ ਲੱਗਾ ਹੋਇਆ ਹੈ। ਪੁਲਿਸ ਨੂੰ ਮੁਫ਼ਤਖੋਰੀ ਦਾ ਸਮਾਨ–ਅਰਥੀ ਮੰਨਿਆ ਜਾਂਦਾ ਹੈ। ਪੰਜਾਬ ਦੇ ਪੁਲਿਸ ਥਾਣੇ ਪਹਿਲਾਂ ਤਾਂ ਕੁੰਡੀ–ਕੁਨੈਕਸ਼ਨਾਂ ਨਾਲ ਹੀ ਚੱਲਦੇ ਰਹੇ ਹਨ ਪਰ ਹੁਣ ਜ਼ਰੂਰ ਹੌਲੀ–ਹੌਲੀ ਕੁਝ ਸੁਧਾਰ ਹੋ ਰਿਹਾ ਹੈ।
Electricity Supply
ਹੁਣ ਜਦੋਂ ‘ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ’ (PSPCL) ਨੂੰ ਵੱਡੇ ਘਾਟੇ ਪੈਣ ਲੱਗ ਪਏ ਹਨ, ਇਸੇ ਲਈ ਹੁਣ ਉਸ ਨੇ ਵੀ ਆਪਣਾ ਸ਼ਿਕੰਜਾ ਕੱਸ ਦਿੱਤਾ ਹੈ।