ਸੁਭਾਸ਼ ਚੰਦਰ ਬੋਸ ਦੇ ਪੋਤਰੇ ਨੇ ਵੀ ਕੱਢੀ ਨਾਗਰਿਕਤਾ ਸੋਧ ਕਾਨੂੰਨ ਵਿਰੁਧ ਭੜਾਸ
Published : Dec 24, 2019, 3:28 pm IST
Updated : Dec 24, 2019, 3:28 pm IST
SHARE ARTICLE
file photo
file photo

ਮੁਸਲਮਾਨਾਂ ਨੂੰ ਕਾਨੂੰਨ 'ਚੋਂ ਬਾਹਰ ਰੱਖਣ 'ਤੇ ਉਠਾਇਆ ਸਵਾਲ

ਨਵੀਂ ਦਿੱਲੀ : ਦੇਸ਼ ਅੰਦਰ ਨਾਗਰਿਕਤਾ ਸੋਧ ਨਾਨੂੰਨ ਨੂੰ ਲੈ ਕੇ ਵਿਰੋਧ ਪ੍ਰਦਰਸ਼ਨਾਂ ਦਾ ਦੋਰ ਜਾਰੀ ਹੈ। ਵੱਡੀ ਗਿਣਤੀ ਲੋਕ ਇਸ ਦੇ ਵਿਰੋਧ ਵਿਚ ਸੜਕਾਂ 'ਤੇ ਹਨ। ਜ਼ਿਆਦਾਤਰ ਵਿਰੋਧੀ ਪਾਰਟੀਆਂ ਵੀ ਇਸ ਵਿਰੁਧ ਖੁਲ੍ਹ ਕੇ ਸਾਹਮਣੇ ਆ ਰਹੀਆਂ ਹਨ। ਇੱਥੋਂ ਤਕ ਕਿ ਸੰਸਦ ਵਿਚ ਇਸ ਦਾ ਸਮਰਥਨ ਕਰਨ ਵਾਲੇ ਕੁੱਝ ਆਗੂ ਵੀ ਜਨਤਕ ਤੌਰ 'ਤੇ ਇਸ ਦਾ ਵਿਰੋਧ ਕਰ ਰਹੇ ਹਨ। ਹੁਣ ਤਾਂ ਭਾਜਪਾ ਦੇ ਅੰਦਰੋਂ ਵੀ ਇਸ ਵਿਰੁਧ ਆਵਾਜ਼ ਉਠਣੀ ਸ਼ੁਰੂ ਹੋ ਗਈ ਹੈ। ਪੱਛਮੀ ਬੰਗਾਲ 'ਚ ਭਾਜਪਾ ਦੇ ਉਪ ਪ੍ਰਧਾਨ ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਪੋਤਰੇ ਚੰਦਰ ਕੁਮਾਰ ਬੋਸ ਨੇ ਵੀ ਇਸ ਕਾਨੂੰਨ ਵਿਰੁਧ ਆਵਾਜ਼ ਉਠਾਉਂਦਿਆਂ ਮੁਸਲਮਾਨਾਂ ਨੂੰ ਇਸ ਦੇ ਦਾਇਰੇ ਅੰਦਰ ਨਾ ਲਿਆਉਣ 'ਤੇ ਸਵਾਲ ਉਠਾਇਆ ਹੈ।

PhotoPhoto

ਚੰਦਰ ਕੁਮਾਰ ਬੋਸ ਦਾ ਇਹ ਬਿਆਨ ਸੋਮਵਾਰ ਨੂੰ ਭਾਜਪਾ ਵਲੋਂ ਪੱਛਮੀ ਬੰਗਾਲ ਵਿਖੇ ਨਾਗਰਿਕਤਾ ਕਾਨੂੰਨ ਦੇ ਸਮਰਥਨ 'ਚ ਕੱਢੀ ਰੈਲੀ ਤੋਂ ਬਾਅਦ ਆਇਆ ਹੈ। ਰੈਲੀ ਤੋਂ ਬਾਅਦ ਕੀਤੇ ਟਵੀਟ 'ਚ ਉਨ੍ਹਾਂ ਕਿਹਾ ਕਿ ਜੇਕਰ ਨਾਗਰਿਕਤਾ ਸੋਧ ਕਾਨੂੰਨ ਦਾ ਕਿਸੇ ਧਰਮ ਨਾਲ ਕੋਈ ਵਾਹ-ਵਾਸਤਾ ਨਹੀਂ ਹੈ ਤਾਂ ਹਿੰਦੂ, ਸਿੱਖ, ਬੋਧੀ, ਈਸਾਈ ਤੇ ਪਾਰਸੀ ਤੇ ਜੈਨੀਆਂ ਦੀ ਹੀ ਗੱਲ ਕਿਉਂ ਕੀਤੀ ਜਾ ਰਹੀ ਹੈ? ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਮੁੱਦੇ 'ਤੇ ਪਰਦਰਸ਼ਤਾ ਵਰਤਣੀ ਚਾਹੀਦੀ ਹੈ।

PhotoPhoto

ਦੇਸ਼ ਅੰਦਰ ਸਾਰੇ ਧਰਮਾਂ ਦੇ ਫ਼ਿਰਕਿਆਂ ਲਈ ਬਰਾਬਰ ਸਥਾਨ : ਉਨ੍ਹਾਂ ਕਿਹਾ ਕਿ ਭਾਰਤ ਅੰਦਰ ਸਾਰੇ ਧਰਮਾਂ ਤੇ ਫ਼ਿਰਕਿਆਂ ਲਈ ਬਰਾਬਰ ਸਥਾਨ ਹੈ। ਇਸ ਲਈ ਭਾਰਤ ਦੀ ਕਿਸੇ ਹੋਰ ਦੇਸ਼ ਨਾਲ ਤੁਲਨਾ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਨਾਗਕਿਰਤਾ ਸੋਧ ਕਾਨੂੰਨ 'ਚ ਮੁਸਲਮਾਨਾਂ ਨੂੰ ਸ਼ਾਮਲ ਕਰਨ ਤੋਂ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਕਿਸੇ ਮੁਸਲਮਾਨ ਨਾਲ ਉਸ ਦੇ ਅਪਣੇ ਦੇਸ਼ ਅੰਦਰ ਵਿਤਕਰਾ ਨਹੀਂ ਹੋਵੇਗਾ, ਉਹ ਭਾਰਤ ਨਹੀਂ ਆਵੇਗਾ।

PhotoPhoto

ਹਾਲਾਂਕਿ ਇਹ ਪੂਰੀ ਤਰ੍ਹਾਂ ਸੱਚ ਨਹੀਂ ਹੈ। ਪਾਕਿਸਤਾਨ ਅਤੇ ਅਫਗਾਨਿਸਤਾਨ 'ਚ ਰਹਿਣ ਵਾਲੇ ਬਲੋਚਾ 'ਤੇ ਅਤਿਆਚਾਰ ਹੋ ਰਿਹਾ ਹੈ। ਪਾਕਿਸਤਾਨ ਵਿਚਲੇ ਅਹਿਮਦੀਆ ਮੁਸਲਮਾਨ ਵੀ ਵਿਤਕਰੇ ਦਾ ਸ਼ਿਕਾਰ ਹਨ। ਕਾਬਲੇਗੌਰ ਹੈ ਕਿ ਨਾਗਕਿਰਤਾ ਸੋਧ ਕਾਨੂੰਨ ਦੇ ਹੱਕ 'ਚ ਸੋਮਵਾਰ ਨੂੰ ਕੋਲਕਾਤਾ ਵਿਖੇ ਹੋਈ ਰੈਲੀ ਦੌਰਾਨ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਦੇ ਨਾਲ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਅਤੇ ਸੂਬਾ ਪ੍ਰਧਾਨ ਦਲੀਪ ਘੋਸ਼ ਆਦਿ ਆਗੂ ਵੀ ਮੌਜੂਦ ਸਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement