ਜਰਮਨ ਦਾ ਵਿਦਿਆਰਥੀ ਕਰ ਰਿਹਾ ਸੀ CAA ਖਿਲਾਫ਼ ਪ੍ਰਦਰਸ਼ਨ, ਮਿਲਿਆ ਭਾਰਤ ਛੱਡਣ ਦਾ ਫਰਮਾਨ
Published : Dec 24, 2019, 3:19 pm IST
Updated : Dec 24, 2019, 3:26 pm IST
SHARE ARTICLE
File Photo
File Photo

ਇਕ ਪੋਸਟਰ ਲਾਇਆ ਜਿਸ ਵਿਚ ਲਿਖਿਆ ਸੀ, 'Uniformed Criminals = Criminals।' ਉੱਥੇ ਹੀ ਦੂਜੇ ਪਾਸੇ ਪੋਸਟਰ 'ਤੇ ਲਿਖਿਆ ਗਿਆ ਸੀ, '1933-1945 We have been there

 ਨਵੀਂ ਦਿੱਲੀ: ਆਈਆਈਟੀ ਮਦਰਾਸ ਵਿਖੇ ਇਕ ਜਰਮਨ ਐਕਸਚੇਂਜ ਵਿਦਿਆਰਥੀ ਨੂੰ ਨਾਗਰਿਕਤਾ ਸੋਧ ਐਕਟ ਦੇ ਵਿਰੋਧ ਵਿਚ ਹਿੱਸਾ ਲੈਣ ਦੇ ਦੋਸ਼ ਵਿਚ ਭਾਰਤ ਤੋਂ ਵਾਪਸ ਭੇਜ ਦਿੱਤਾ ਗਿਆ ਹੈ। ਆਈ.ਆਈ.ਟੀ. ਮਦਰਾਸ ਵਿਖੇ ਭੌਤਿਕ ਵਿਗਿਆਨ ਵਿਚ ਪੋਸਟ ਗ੍ਰੈਜੂਏਸ਼ਨ ਕਰ ਰਹੇ ਜੈਕਬ ਲਿੰਡੇਂਥਲ ਕਥਿਤ ਤੌਰ 'ਤੇ ਐਮਸਟਰਡਮ ਚਲੇ ਗਏ।

File PhotoFile Photo

ਇੱਕ ਨਿਊਜ਼ ਏਜੰਸੀ ਅਨੁਸਾਰ ਵਿਦਿਆਰਥੀ ਦਾ ਕਹਿਣਾ ਹੈ ਕਿ ਉਸ ਨੂੰ ਚੇਂਨਈ ਵਿਚ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰ ਤੋਂ ਨਿਰਦੇਸ਼ ਮਿਲਿਆ ਸੀ ਕਿ ਉਹ ਮੌਖਿਕ ਤੌਰ ‘ਤੇ ਭਾਰਤ ਛੱਡ ਜਾਵੇ।  ਇੱਕ 24 ਸਾਲ ਦਾ ਵਿਦਿਆਰਥੀ ਪਿਛਲੇ ਹਫ਼ਤੇ ਦੀਆਂ ਫੋਟੋਆਂ ਵਿਚ ਕਈ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਇਆ ਸੀ। ਇਸ ਪ੍ਰਦਰਸ਼ਨ ਵਿਚ, ਉਸ ਨੇ ਇਕ ਪੋਸਟਰ ਲਾਇਆ ਜਿਸ ਵਿਚ ਲਿਖਿਆ ਸੀ, 'Uniformed Criminals = Criminals।'

File PhotoFile Photo

ਉੱਥੇ ਹੀ ਦੂਜੇ ਪਾਸੇ ਪੋਸਟਰ 'ਤੇ ਲਿਖਿਆ ਗਿਆ ਸੀ,  '1933-1945 We have been there'. ਅਧਿਕਾਰੀਆਂ ਨੇ ਉਸ ਨੂੰ ਕਥਿਤ ਤੌਰ 'ਤੇ ਦੱਸਿਆ ਕਿ ਪ੍ਰਦਰਸ਼ਨਾਂ ਵਿਚ ਉਸ ਦਾ ਹਿੱਸਾ ਲੈਣਾ ਵੀਜ਼ਾ ਨਿਯਮਾਂ ਦੀ ਉਲੰਘਣਾ ਹੈ ਅਤੇ ਉਸ ਨੂੰ ਤੁਰੰਤ ਭਾਰਤ ਛੱਡਣਾ ਪਵੇਗਾ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਕੀ ਉਸਨੂੰ ਵਾਪਸ ਭੇਜਣ ਦਾ ਫੈਸਲਾ ਆਈਆਈਟੀ ਮਦਰਾਸ ਅਤੇ ਕੇਂਦਰ ਸਰਕਾਰ ਨੇ ਲਿਆ ਹੈ।

 



 

 

ਆਈਆਈਟੀ ਮਦਰਾਸ ਦੇ ਵਿਦਿਆਰਥੀਆਂ ਨੇ ਇਸ ਫੈਸਲੇ ਨੂੰ ਸ਼ਰਮਨਾਕ ਦੱਸਿਆ ਹੈ।  ਵਿਦਿਆਰਥੀਆਂ ਤੋਂ ਇਲਾਵਾ ਰਾਜਨੇਤਾਵਾਂ ਨੇ ਵੀ ਇਸ ਦੀ ਨਿਖੇਧੀ ਕੀਤੀ ਹੈ। ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ ਕਿ ਇਹ ਨਿਰਾਸ਼ਾਜਨਕ ਹੈ। ਸਾਡੇ ਕੋਲ ਇੱਕ ਲੋਕਤੰਤਰ ਹੈ ਜੋ ਵਿਸ਼ਵ ਲਈ ਇੱਕ ਉਦਾਹਰਣ ਹੈ।



 

ਲੋਕ ਤੰਤਰ ਵਿਚ ਕਦੇ ਵੀ ਆਜ਼ਾਦੀ ਨਹੀਂ ਖੋਹੀ ਜਾਂਦੀ ਹੈ। ਉਹਨਾਂ ਕਿਹਾ ਕਿ ਮੈਂ ਤੁਹਾਨੂੰ IIT ਮਦਰਾਸ ਨੂੰ ਹਦਾਇਤ ਕਰਨ ਦੀ ਬੇਨਤੀ ਕਰਦਾ ਹਾਂ, ਕਿ ਉਸ ਵਿਦਿਆਰਥੀ ਨੂੰ ਵਾਪਸ ਭੇਜਣ ਦਾ ਫੈਸਲਾ ਵਾਪਸ ਲਿਆ ਜਾਵੇ। ਦੱਸ ਦਈਏ ਕਿ ਦੇਸ਼ ਭਰ ਦੀਆਂ ਕਈ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਦਿਆਰਥੀ ਸਿਟੀਜ਼ਨਸ਼ਿਪ ਸੋਧ ਐਕਟ ਦਾ ਵਿਰੋਧ ਕਰ ਰਹੇ ਹਨ।

Image result for German student at IIT MadrasFile Photo

ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ 'ਤੇ ਪੁਲਿਸ ਦੀ ਭੰਨਤੋੜ ਤੋਂ ਬਾਅਦ ਦੇਸ਼ ਭਰ ਦੀਆਂ ਜ਼ਿਆਦਾਤਰ ਯੂਨੀਵਰਸਿਟੀ ਦੇ ਵਿਦਿਆਰਥੀ ਇਸਦੇ ਵਿਰੋਧ ਵਿਚ ਸਾਹਮਣੇ ਆਏ। ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀ ਸਿਟੀਜ਼ਨਸ਼ਿਪ ਸੋਧ ਐਕਟ ਦਾ ਵਿਰੋਧ ਕਰ ਰਹੇ ਸਨ, ਜਦੋਂ ਪੁਲਿਸ ਯੂਨੀਵਰਸਿਟੀ ਵਿਚ ਦਾਖਲ ਹੋਈ ਅਤੇ ਉਨ੍ਹਾਂ ਨੇ ਲਾਠੀਆਂ ਮਾਰੀਆਂ ਅਤੇ ਉਨ੍ਹਾਂ ਉੱਤੇ ਅੱਥਰੂ ਗੈਸ ਦੇ ਗੋਲੇ ਛੱਡੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rajvir Jawanda Last Ride In Village | Rajvir Jawanda Antim Sanskar in Jagraon | Rajvir Jawanda News

09 Oct 2025 3:24 PM

Rajvir Jawanda Cremation Video : ਸਾਰਿਆਂ ਨੂੰ ਰੋਂਦਾ ਛੱਡ ਗਿਆ ਰਾਜਵੀਰ ਜਵੰਦਾ Rajvir Jawanda Antim Sanskar

09 Oct 2025 3:23 PM

AAP Big PC Live On Sukhwinder Singh Calcutta Murder case |Raja warring |Former sarpanch son murder

06 Oct 2025 3:31 PM

Big News : Attack on BJP MP and MLA | car attack video | BJP leader escapes deadly attack |

06 Oct 2025 3:30 PM

Bhai Jagtar Singh Hawara Mother Health | Ram Rahim Porale | Nihang Singh Raja Raj Singh Interview

05 Oct 2025 3:09 PM
Advertisement