Defence Minister ਰਾਜਨਾਥ ਸਿੰਘ ਨੇ ਸ਼ਹੀਦ ਮੇਜਰ ਰਾਮਾਸਵਾਮੀ ਪਰਮੇਸ਼ਵਰਨ ਨੂੰ ਦਿੱਤੀ ਸ਼ਰਧਾਂਜਲੀ

By : JAGDISH

Published : Nov 25, 2025, 12:00 pm IST
Updated : Nov 25, 2025, 12:00 pm IST
SHARE ARTICLE
Defence Minister Rajnath Singh pays tribute to martyr Major Ramaswamy Parameswaran
Defence Minister Rajnath Singh pays tribute to martyr Major Ramaswamy Parameswaran

ਕਿਹਾ : ਪਰਮੇਸ਼ਵਰਨ ਦਾ ਦ੍ਰਿੜ੍ਹ ਇਰਾਦਾ ਸਾਡੀ ਫੌਜ ਦਾ ਤੇ ਦੇਸ਼ ਦਾ ਮਾਰਗ ਦਰਸ਼ਨ ਕਰਦਾ ਰਹੇਗਾ

ਨਵੀਂ ਦਿੱਲੀ : ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੇਜਰ ਰਾਮਾਸਵਾਮੀ ਪਰਮੇਸ਼ਵਰਨ ਨੂੰ ਉਨ੍ਹਾਂ ਦੇ ਬਲੀਦਾਨ ਦਿਵਸ ਮੌਕੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਸ਼ੋਸ਼ਲ ਮੀਡੀਆ ਅਕਾਊਂਟ ’ਤੇ ਕੀਤੇ ਟਵੀਟ ’ਚ ਉਨ੍ਹਾਂ ਲਿਖਿਆ ਕਿ ਸ਼ਹੀਦ ਮੇਜਰ ਰਾਮਾਸਵਾਮੀ ਨੇ ਜਾਫਨਾ ਵਿੱਚ ‘ਅਪ੍ਰੇਸ਼ਨ ਪਵਨ’ ਦੌਰਾਨ ਬਹੁਤ ਹਿੰਮਤ ਅਤੇ ਅਗਵਾਈ ਦਿਖਾਈ । ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ ਪਰਮਵੀਰ ਚੱਕਰ ਨਾਲ ਸਨਮਾਨਿਤ ਮੇਜਰ ਪਰਮੇਸ਼ਵਰਨ ਦਾ ਸਰਵਉੱਚ ਬਲੀਦਾਨ ਅਤੇ ਦ੍ਰਿੜ ਇਰਾਦਾ ਹਮੇਸ਼ਾ ਸਾਡੀ ਫੌਜ ਅਤੇ ਸਾਡੇ ਦੇਸ਼ ਦਾ ਮਾਰਗਦਰਸ਼ਨ ਕਰਦਾ ਰਹੇਗਾ।
ਭਾਰਤੀ ਫੌਜ ਵੱਲੋਂ ਕਈ ਵੱਡੀਆਂ ਮੁਹਿੰਮਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ, ਜਿਨ੍ਹਾਂ ’ਚੋਂ 1971 ਦੀ ਲੜਾਈ, ਕਾਰਗਿਲ ਯੁੱਧ ਵਰਗੇ ਨਾਮ ਸ਼ਾਮਲ ਹਨ। ਇਨ੍ਹਾ ਵਿਚੋਂ ਹੀ ਇਕ ਨਾਮ ਆਉਂਦਾ ਹੈ ‘ਅਪ੍ਰੇਸ਼ਨ ਪਵਨ’ ਦਾ ਜਿਸ ਨੂੰ ਸ੍ਰੀਲੰਕਾ ਦੀ ਧਰਤੀ ’ਤੇ ਅੰਜ਼ਾਮ ਦਿੱਤਾ ਗਿਆ ਅਤੇ ਮੇਜਰ ਰਾਮਾਸਵਾਮੀ ਪਰਮੇਸ਼ਵਰਨ ਵੀ ਇਸੇ ਅਪ੍ਰੇਸ਼ਨ ਦਾ ਹਿੱਸਾ ਸਨ।
ਭਾਰਤ ਅਤੇ ਸ੍ਰੀਲੰਕਾ ਦਰਮਿਆਨ 29 ਜੁਲਾਈ 1987 ਨੂੰ ਇਕ ਸ਼ਾਂਤੀ ਸਮਝੌਤਾ ਹੋਇਆ ਸੀ। ਇਸ ਸਮਝੌਤੇ ਦਾ ਮੁਖ ਉਦੇਸ਼ ਸੀ ਸ੍ਰੀਲੰਕਾ ’ਚ ਜਾਰੀ ਗ੍ਰਹਿ ਯੁੱਧ ਨੂੰ ਖਤਮ ਕਰਨਾ । ਭਾਰਤ ਅਤੇ ਸ੍ਰੀਲੰਕਾ ਦਰਮਿਆਨ ਹੋਏ ਇਸ ਸਮਝੌਤੇ ਤਹਿਤ ਭਾਰਤੀ ਸ਼ਾਂਤੀ ਫੌਜ ਯਾਨੀ ਇੰਡੀਅਨ ਪੀਸ ਕੀਪਿੰਗ ਕੋਰਸ 30 ਜੁਲਾਈ 1987 ਨੂੰ ਸ੍ਰੀਲੰਕਾ ਪਹੁੰਚੀ। ਇਸ ਅਪ੍ਰੇਸ਼ਨ ਦਾ ਕੋਡ ਨੇਮ ‘ਅਪ੍ਰੇਸ਼ਨ ਪਵਨ’ ਰੱਖਿਆ ਗਿਆ। ਇਹ ਅਪ੍ਰੇਸ਼ਨ ਸ੍ਰੀਲੰਕਾ ਨੇ 1987 ਤੋਂ 1990 ਤੱਕ ਚਲਿਆ। ਇੰਡੀਅਨ ਪੀਸ ਕੀਪਿੰਗ ਫੋਰਸ ਜਿਸ ਤਰ੍ਹਾਂ ਹੀ ਆਪਣੇ ਤੈਅ ਸਮੇਂ ’ਤੇ ਸ੍ਰੀਲੰਕਾ ਪਹੁੰਚੀ ਤਾਂ ਕਈ ਮੋਰਚਿਆਂ ’ਤੇ ਲਿਬਰੇਸ਼ਨ ਟਾਈਗਰਜ਼ ਆਫ ਤਮਿਲ ਈਲਮ ਦਾ ਸਾਹਮਣਾ ਕਰਨਾ ਪਿਆ।
13 ਸਤੰਬਰ 1946 ਨੂੰ ਜਨਮੇ ਮੇਜਰ ਪਰਮੇਸ਼ਵਰਨ ਨੂੰ ਭਾਰਤੀ ਫੌਜ ਦੀ ਪ੍ਰਸਿੱਧ ਮਹਾਰ ਰੈਜੀਮੈਂਟ ਦੇ 15ਵੀਂ ਬਟਾਲੀਅਨ ’ਚ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ 8 ਸਾਲ ਤੱਕ ਆਪਣੀਆਂ ਸੇਵਾਵਾਂ ਦਿੱਤੀਆਂ। ਅੱਤਵਾਦੀਆਂ ਨਾਲ ਆਹਮੋ-ਸਾਹਮਣੇ ਦੀ ਇਸ ਲੜਾਈ ’ਚ ਇਕ ਅੱਤਵਾਦੀ ਨੇ ਮੇਜਰ ਰਾਮਾਸਵਾਮੀ ਦੀ ਛਾਤੀ ’ਚ ਗੋਲੀ ਮਾਰ ਦਿੱਤਾ। ਗੋਲੀ ਲੱਗਣ ਤੋਂ ਬਾਅਦ ਵੀ ਮੇਜਰ ਰਾਮਾਸਵਾਮੀ ਨੇ ਅੱਤਵਾਦੀ ਤੋਂ ਉਸ ਦੀ ਰਾਈਫਲ ਖੋ ਲਈ ਅਤੇ ਉਸ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ। ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋਣ ਦੇ ਬਾਵਜੂਦ ਉਹ ਆਪਣੀ ਬਟਾਲੀਅਨ ਦੀ ਕਮਾਂਡ ਕਰਦੇ ਰਹੇ ਅਤੇ ਆਪਣੇ ਆਖਰੀ ਸਾਹ ਤੱਕ ਅੱਤਵਾਦੀਆਂ ਨਾਲ ਲੜਦੇ ਰਹੇ । ਆਪਣੀਆਂ ਬਹਾਦਰੀ ਭਰੀਆਂ ਕਾਰਵਾਈਆਂ ਦੇ ਨਤੀਜੇ ਵਜੋਂ ਮੇਜਰ ਰਾਮਾਸਵਾਮੀ ਨੇ ਗੰਭੀਰ ਜ਼ਖਮੀ ਹੋਣ ਦੇ ਬਾਵਜੂਦ ਪੰਜ ਅੱਤਵਾਦੀਆਂ ਨੂੰ ਮਾਰ ਦਿੱਤਾ। ਇਸ ਲੜਾਈ ਵਿੱਚ ਮੇਜਰ ਰਾਮਾਸਵਾਮੀ ਪਰਮੇਸ਼ਵਰਨ ਨੇ ਬਹਾਦਰੀ ਅਤੇ ਪ੍ਰੇਰਨਾਦਾਇਕ ਅਗਵਾਈ ਦਿਖਾਈ ਅਤੇ ਸ਼ਹਾਦਤ ਪ੍ਰਾਪਤ ਕੀਤੀ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement