
ਸਵੇਰੇ ਕਰੀਬ 7.50 ਵਜੇ ਖੌਰ ਖੇਤਰ ਦੇ ਚੰਨੀ ਦੀਵਾਨੋ ਪਿੰਡ 'ਚ ਇਕ ਖੁੱਲ੍ਹੇ ਮੈਦਾਨ 'ਚ ਪਏ ਦੇਖੇ ਗਏ।
Jammu Kashmir: ਜੰਮੂ ਦੇ ਅਖਨੂਰ ਸੈਕਟਰ 'ਚ ਕੰਟਰੋਲ ਰੇਖਾ ਕੋਲ ਐਤਵਾਰ ਨੂੰ ਫ਼ੌਜ ਅਤੇ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਡਰੋਨ ਨਾਲ ਸੁੱਟੇ ਗਏ ਹਥਿਆਰ ਅਤੇ ਨਕਦੀ ਨਾਲ ਭਰੇ ਪੈਕੇਟ ਜ਼ਬਤ ਕੀਤੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਵਿਨਾਸ਼ਕਾਰੀ ਗਤੀਵਿਧੀਆਂ ਲਈ ਸੰਬੰਧਤ ਪੈਕੇਟ ਪਾਕਿਸਤਾਨੀ ਡਰੋਨ ਵਲੋਂ ਸੁੱਟੇ ਗਏ, ਜੋ ਸਵੇਰੇ ਕਰੀਬ 7.50 ਵਜੇ ਖੌਰ ਖੇਤਰ ਦੇ ਚੰਨੀ ਦੀਵਾਨੋ ਪਿੰਡ 'ਚ ਇਕ ਖੁੱਲ੍ਹੇ ਮੈਦਾਨ 'ਚ ਪਏ ਦੇਖੇ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਫ਼ੌਜ ਅਤੇ ਪੁਲਿਸ ਨੇ ਤੁਰੰਤ ਇਕ ਸਾਂਝੀ ਮੁਹਿੰਮ ਚਲਾਈ ਅਤੇ ਬੰਬ ਨਿਰੋਧਕ ਦਸਤੇ ਦੀ ਮਦਦ ਨਾਲ ਪੈਕੇਟ ਖੋਲ੍ਹੇ ਗਏ, ਜਿਨ੍ਹਾਂ 'ਚੋਂ ਹਥਿਆਰ ਅਤੇ ਨਕਦੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਬਰਾਮਦਗੀ 'ਚ ਇਕ 9 ਐੱਮ.ਐੱਮ. ਦੀ ਇਟਲੀ ਨਿਰਮਿਤ ਇਕ ਪਿਸਤੌਲ, ਤਿੰਨ ਮੈਗਜ਼ੀਨ, 30 ਰਾਊਂਡ, ਤਿੰਨ ਵਿਸਫ਼ੋਟਕ ਉਪਕਰਣ, ਤਿੰਨ ਆਈ.ਈ.ਡੀ. ਬੈਟਰੀ, ਇਕ ਹੱਥਗੋਲਾ ਅਤੇ 35 ਹਜ਼ਾਰ ਰੁਪਏ ਨਕਦ ਸ਼ਾਮਲ ਹਨ। ਇਹ ਬਰਾਮਦਗੀ ਫ਼ੌਜ ਦੇ ਜਵਾਨਾਂ ਵਲੋਂ ਅਖਨੂਰ ਸੈਕਟਰ 'ਚ ਇਕ ਅਤਿਵਾਦੀ ਨੂੰ ਮਾਰੇ ਜਾਣ ਦੇ ਇਕ ਦਿਨ ਬਾਅਦ ਹੋਈ ਹੈ। ਫ਼ੌਜ ਨੇ ਘੁਸਪੈਠ ਦੀ ਕੋਸ਼ਿਸ਼ ਅਸਫ਼ਲ ਕਰਦੇ ਹੋਏ ਇਕ ਅੱਤਵਾਦੀ ਨੂੰ ਮਾਰ ਸੁੱਟਿਆ ਸੀ।
(For more news apart from Jammu Kashmir, stay tuned to Rozana Spokesman)