Ayushman Bharat Yojana: ਕੈਂਸਰ ਦੇ ਇਲਾਜ ਲਈ ਕਾਰਗਰ ਸਾਬਤ ਹੋ ਰਹੀ ਆਯੁਸ਼ਮਾਨ ਭਾਰਤ ਯੋਜਨਾ
Published : Dec 24, 2024, 7:14 am IST
Updated : Dec 24, 2024, 7:14 am IST
SHARE ARTICLE
Ayushman Bharat Yojana is proving effective for cancer treatment
Ayushman Bharat Yojana is proving effective for cancer treatment

Ayushman Bharat Yojana: ਰਜਿਸਟਰੇਸ਼ਨ ਨਾਲ ਕੈਂਸਰ ਦੇ ਇਲਾਜ ਦੀ ਸਮੇਂ ਸਿਰ ਸ਼ੁਰੂਆਤ ਦੇ ਅੰਕੜਿਆਂ ਵਿਚ ਹੋਇਆ ਸੁਧਾਰ : ਅਧਿਐਨ

 

Ayushman Bharat Yojana is proving effective for cancer treatment: ਭਾਰਤ ਦੇ ਕੌਮੀ ਸਿਹਤ ਬੀਮਾ ਪ੍ਰੋਗਰਾਮ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਪੀ.ਐੱਮ.-ਜੇ.ਏ.ਵਾਈ.) ਤਹਿਤ ਰਜਿਸਟਰੇਸ਼ਨ ਨਾਲ ਕੈਂਸਰ ਦੇ ਇਲਾਜ ਨੂੰ ਸਮੇਂ ਸਿਰ ਸ਼ੁਰੂ ਕਰਨ ’ਚ 33 ਫ਼ੀ ਸਦੀ ਦਾ ਵਾਧਾ ਹੋਇਆ ਹੈ। ਇਕ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ। 

ਖੋਜਕਰਤਾਵਾਂ ਨੇ ਪਾਇਆ ਕਿ ਕੈਂਸਰ ਤੋਂ ਪੀੜਤ ਮਰੀਜ਼ਾਂ ਦੇ 1995 ਅਤੇ 2017 ਦੇ ਵਿਚਕਾਰ ਜਾਂਚ ਤੋਂ ਬਾਅਦ ਇਲਾਜ ਪ੍ਰਾਪਤ ਮਰੀਜ਼ਾਂ ਮੁਕਾਬਲੇ 2018 ’ਚ ਯੋਜਨਾ ਦੇ 30 ਦਿਨਾਂ ਦੇ ਅੰਦਰ ਇਲਾਜ ਸ਼ੁਰੂ ਕਰਨ ਦੀ ਸੰਭਾਵਨਾ 36 ਫ਼ੀ ਸਦੀ ਵੱਧ ਸੀ। 

ਖੋਜਕਰਤਾਵਾਂ ’ਚ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰੀਸਰਚ (ਪੀ.ਜੀ.ਆਈ.ਐਮ.ਈ.ਆਰ.), ਚੰਡੀਗੜ੍ਹ ਦੇ ਖੋਜਕਰਤਾ ਵੀ ਸ਼ਾਮਲ ਸਨ। ‘ਦ ਲੈਂਸੇਟ ਰੀਜਨਲ ਹੈਲਥ’ ਦੱਖਣ-ਪੂਰਬੀ ਏਸ਼ੀਆ ’ਚ ਪ੍ਰਕਾਸ਼ਤ ਖੋਜ ’ਚ ਕਿਹਾ ਗਿਆ ਹੈ ਕਿ ਪੀ.ਐੱਮ.-ਜੇ.ਏ.ਵਾਈ. ਦੇ ਲਾਗੂ ਹੋਣ ਨਾਲ ਕੈਂਸਰ ਦੇ ਇਲਾਜ ਦੀ ਸਮੇਂ ਸਿਰ ਸ਼ੁਰੂਆਤ ਦੇ ਅੰਕੜਿਆਂ ’ਚ ਮਹੱਤਵਪੂਰਨ ਸੁਧਾਰ ਹੋਇਆ ਹੈ।

ਖੋਜਕਰਤਾਵਾਂ ਨੇ ਅਕਤੂਬਰ 2020 ਤੋਂ ਮਾਰਚ 2022 ਦੇ ਵਿਚਕਾਰ ਛੇ ਸੂਬਿਆਂ ਤਾਮਿਲਨਾਡੂ, ਮਹਾਰਾਸ਼ਟਰ ਅਤੇ ਦਿੱਲੀ ਦੇ ‘ਚੁਣੇ ਹੋਏ ਸੱਤ ਵੱਡੇ ਕੈਂਸਰ ਕੇਅਰ ਹਸਪਤਾਲਾਂ’ ਤੋਂ ਦਾਖਲ ਲਗਭਗ 6,700 ਕੈਂਸਰ ਮਰੀਜ਼ਾਂ ਦੀਆਂ ਪ੍ਰਤੀਕਿਰਿਆਵਾਂ ਦਾ ਵਿਸ਼ਲੇਸ਼ਣ ਕੀਤਾ। 

ਬ੍ਰਿਟਿਸ਼ ਮੈਡੀਕਲ ਜਰਨਲ ਓਪਨ ’ਚ ਪ੍ਰਕਾਸ਼ਿਤ ਇਸ ਅਧਿਐਨ ’ਚ ਪ੍ਰੋਟੋਕੋਲ ‘ਨੈਸ਼ਨਲ ਕੈਂਸਰ ਡਾਟਾਬੇਸ ਫਾਰ ਕਾਸਟ ਐਂਡ ਕੁਆਲਿਟੀ ਆਫ ਲਾਈਫ’ ਦਾ ਵਰਣਨ ਕੀਤਾ ਗਿਆ ਹੈ, ਜਿਸ ’ਚ ਸਿਹਤ ਦੇਖਭਾਲ ਦੇ ਖਰਚਿਆਂ ਅਤੇ ਜੀਵਨ ਦੀ ਗੁਣਵੱਤਾ ਸਮੇਤ ਕਈ ਪਹਿਲੂਆਂ ’ਤੇ ਮਰੀਜ਼ਾਂ ਦੀ ਇੰਟਰਵਿਊ ਕੀਤੀ ਗਈ ਹੈ। 
ਬਿਮਾਰੀ ਦੀ ਪਛਾਣ ਤੋਂ ਬਾਅਦ, ਕੈਂਸਰ ਦਾ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਆਮ ਮਿਆਦ 20 ਦਿਨ ਪਾਈ ਗਈ।

ਖੋਜਕਰਤਾਵਾਂ ਨੇ ਲਿਖਿਆ, ‘‘ਸਾਡਾ ਅਧਿਐਨ ਏ.ਬੀ. ਪੀ.ਐਮ.-ਜੇ.ਏ.ਵਾਈ. ਕੈਂਸਰ ਪੈਕੇਜਾਂ ਦਾ ਵਿਸਥਾਰ ਕਰਨ ਲਈ ਈ-ਰੂਪੀ ਨੂੰ ਉਤਸ਼ਾਹਤ ਕਰਨ ਦੀ ਸਿਫਾਰਸ਼ ਕਰਦਾ ਹੈ ਤਾਂ ਜੋ ਲਾਗਤ ਪ੍ਰਭਾਵਸ਼ਾਲੀ ਇਲਾਜ ਸ਼ਾਮਲ ਕੀਤੇ ਜਾ ਸਕਣ, ਸਕ੍ਰੀਨਿੰਗ ਪ੍ਰੋਗਰਾਮਾਂ ਤਹਿਤ ਆਬਾਦੀ ਕਵਰੇਜ ਨੂੰ ਵਧਾਇਆ ਜਾ ਸਕੇ ਅਤੇ ਅਣਜਾਣ ਕੈਂਸਰ ਪੜਾਵਾਂ ਕਾਰਨ ਇਲਾਜ ਸ਼ੁਰੂ ਕਰਨ ’ਚ ਦੇਰੀ ਨੂੰ ਦੂਰ ਕਰਨ ਲਈ ਸਕ੍ਰੀਨਿੰਗ ਸੇਵਾਵਾਂ ਨਾਲ ਜੁੜੀਆਂ ਵਿੱਤੀ ਰੁਕਾਵਟਾਂ ਨੂੰ ਘੱਟ ਕੀਤਾ ਜਾ ਸਕੇ।’’     (ਪੀਟੀਆਈ)

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement