ਹੁਣ ਦਿਖਾਵੇਗੀ ਠੰਡ ਅਪਣੇ ਰੰਗ, ਪੰਜਾਬ ‘ਚ ਆਉਣ ਵਾਲੇ ਦਿਨਾਂ ‘ਚ ਵੱਧ ਸਕਦੀ ਹੈ ਠੰਡ
Published : Jan 25, 2019, 11:32 am IST
Updated : Jan 25, 2019, 11:32 am IST
SHARE ARTICLE
Punjab Cold
Punjab Cold

ਦਿੱਲੀ-ਐਨਸੀਆਰ ਸਮੇਤ ਉੱਤਰ ਭਾਰਤ ਦੇ ਕਈ ਰਾਜਾਂ ਵਿਚ 26 ਜਨਵਰੀ ਤੋਂ ਬਾਅਦ ਕੜਾਕੇ ਦੀ ਠੰਡ ਪੈਣ ਦਾ ਅਲਰਟ....

ਨਵੀਂ ਦਿੱਲੀ : ਦਿੱਲੀ-ਐਨਸੀਆਰ ਸਮੇਤ ਉੱਤਰ ਭਾਰਤ ਦੇ ਕਈ ਰਾਜਾਂ ਵਿਚ 26 ਜਨਵਰੀ ਤੋਂ ਬਾਅਦ ਕੜਾਕੇ ਦੀ ਠੰਡ ਪੈਣ ਦਾ ਅਲਰਟ ਮੌਸਮ ਵਿਭਾਗ ਨੇ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਮੁਤਾਬਕ ਪਹਾੜਾਂ ਉਤੇ ਹੋਈ ਜੋਰਦਾਰ ਬਰਫ਼ਬਾਰੀ ਤੋਂ ਬਾਅਦ ਹੁਣ ਮੈਦਾਨੀ ਇਲਾਕਿਆਂ ਵਿਚ ਸ਼ੀਤਲਹਿਰ ਦੇ ਨਾਲ ਕੰਬਣ ਵਾਲੀ ਸਰਦੀ ਰਿਕਾਰਡ ਬਣਾਏਗੀ। ਕਸ਼ਮੀਰ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਤੱਕ ਪਿਛਲੇ 15 ਦਿਨਾਂ ਤੋਂ ਬਰਫ਼ਬਾਰੀ ਨਾਲ ਭੈੜਾ ਹਾਲ ਹੈ। ਸੜਕਾਂ ਉਤੇ ਕਈ ਫੁੱਟ ਤੱਕ ਬਰਫ਼ ਜਮੀ ਹੋਈ ਹੈ। ਹਲਾਤ ਇਹ ਹਨ ਕਿ ਰਸਤੇ ਬੰਦ ਹਨ।

Delhi ColdDelhi Cold

ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇ ਬੰਦ ਹੋਣ ਤੋਂ ਪਿਛਲੇ ਪੰਜ ਦਿਨਾਂ ਤੋਂ ਅਣਗਿਣਤ ਟਰੱਕ ਫ਼ਸੇ ਹੋਏ ਹਨ। ਹਰ ਜਗ੍ਹਾ ਬਰਫ਼ ਦਾ ਢੇਰ ਲੱਗਿਆ ਹੈ। ਪਹਾੜਾਂ ਉਤੇ ਬਰਫ਼ਬਾਰੀ ਨਾਲ ਹੁਣ ਉੱਤਰ ਭਾਰਤ ਵਿਚ ਕੜਾਕੇ ਦੀ ਠੰਡ ਪੈ ਸਕਦੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ 26-27 ਜਨਵਰੀ ਨੂੰ ਸਭ ਤੋਂ ਘੱਟ ਤਾਪਮਾਨ ਹੋ ਸਕਦਾ ਹੈ। ਦਿੱਲੀ ਵਿਚ 4 ਡਿਗਰੀ ਤੱਕ ਤਾਪਮਾਨ ਡਿੱਗਣ ਦਾ ਅਨੁਮਾਨ ਲਗਾਇਆ ਗਿਆ ਹੈ। ਰਾਜਸਥਾਨ ਵਿਚ ਤਾਪਮਾਨ 2 ਡਿਗਰੀ ਤੱਕ ਡਿੱਗਣ ਦੀ ਸੰਦੇਹ ਹੈ। ਪੰਜਾਬ ਵਿਚ ਵੀ ਸਰਦੀ ਦਾ ਪੁਰਾਨਾ ਰਿਕਾਰਡ ਟੁੱਟ ਸਕਦਾ ਹੈ, ਉਥੇ ਹੀ ਹਰਿਆਣਾ ਵਿਚ ਵੀ ਸਰਦੀ ਵੱਧ ਸਕਦੀ ਹੈ।

Jammu SnowJammu Snow

ਕੁਲ ਮਿਲਾ ਕੇ ਹਲਾਤ ਇਹ ਹਨ ਕਿ ਆਉਣ ਵਾਲੇ ਦੋ ਦਿਨਾਂ ਵਿਚ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿਚ ਅਜਿਹੀ ਸ਼ੀਤਲਹਿਰ ਚੱਲ ਸਕਦੀ ਹੈ ਜੋ ਕੰਬਣ ਵਾਲੀ ਠੰਡ ਲੈ ਆਵੇਗੀ। ਕਿਹਾ ਜਾ ਰਿਹਾ ਹੈ ਕਿ ਇੰਨੀ ਠੰਡ ਪੈ ਸਕਦੀ ਹੈ ਜੋ ਰਿਕਾਰਡ ਵੀ ਬਣ ਸਕਦਾ ਹੈ। ਮੌਸਮ ਵਿਭਾਗ ਦੇ ਮੁਤਾਬਕ ਠੰਡ ਵਧਣ ਦੀ ਵਜ੍ਹਾ ਹੈ ਪਹਾੜਾਂ ਉਤੇ ਬਰਫ਼ਬਾਰੀ। ਪਿਛਲੇ ਦੋ ਹਫ਼ਤਿਆਂ ਤੋਂ ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਕਸ਼ਮੀਰ ਦੇ ਪਹਾੜਾਂ ਉਤੇ ਬੇਹਿਸਾਬ ਬਰਫ਼ਬਾਰੀ ਹੋਈ ਹੈ ਜੋ ਹੁਣ ਵੀ ਜਾਰੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement