ਜੰਮੂ-ਸ਼੍ਰੀਨਗਰ ਨੈਸ਼ਨਲ ਰੋਡ ‘ਤੇ ਫਿਰ ਜ਼ਮੀਨ ਖਿਸਕੀ, ਰਸਤਾ ਬੰਦ ਹੋਣ ਕਾਰਨ ਹਜ਼ਾਰਾ ਯਾਤਰੀ ਫ਼ਸੇ
Published : Jan 25, 2019, 5:17 pm IST
Updated : Jan 25, 2019, 5:17 pm IST
SHARE ARTICLE
landslides hit Jammu-Srinagar National Highway
landslides hit Jammu-Srinagar National Highway

ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜ ਮਾਰਗ ਉਤੇ ਫਿਰ ਸ਼ੁੱਕਰਵਾਰ ਨੂੰ ਪੰਜ ਜਗ੍ਹਾ ਉਤੇ ਜ਼ਮੀਨ ਖਿਸਕਣ....

ਜੰਮੂ : ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜ ਮਾਰਗ ਉਤੇ ਫਿਰ ਸ਼ੁੱਕਰਵਾਰ ਨੂੰ ਪੰਜ ਜਗ੍ਹਾ ਉਤੇ ਜ਼ਮੀਨ ਖਿਸਕਣ ਨਾਲ ਅਤੇ ਇਹ ਲਗਾਤਾਰ ਪੰਜਵੇਂ ਦਿਨ ਵੀ ਬੰਦ ਰਿਹਾ ਜਿਸ ਦੇ ਨਾਲ ਅਲੱਗ-ਅਲੱਗ ਜਗ੍ਹਾ ਉਤੇ 1500 ਵਾਹਨ ਫਸ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਰਾਮਬਨ ਜਿਲ੍ਹੇ ਦੇ ਗੰਗਰੁ, ਰਾਮਸੂ, ਪੋਂਟੀਆਲ ਅਤੇ ਅਨੋਖੇ ਖੇਤਰਾਂ ਵਿਚ ਜ਼ਮੀਨ ਖਿਸਕ ਗਈ। ਰਾਮਸੂ ਬੀਜੀਓ ਦਫ਼ਤਰ ਦੇ ਨੇੜੇ ਰਾਜ ਮਾਰਗ ਦਾ ਇਕ ਹਿੱਸਾ ਧਸ ਗਿਆ। ਰਾਜ ਮਾਰਗ ਉਤੇ ਤੋਂ ਮਲਬਾ ਹਟਾਉਣ ਅਤੇ ਉਸ ਨੂੰ ਆਵਾਜਾਈ ਦੇ ਲਾਈਕ ਬਣਾਉਣ ਲਈ ਬੀਆਰਓ ਦੇ ਕਰਮਚਾਰੀਆਂ ਅਤੇ ਮਸ਼ੀਨਾਂ ਨੂੰ ਲਗਾਇਆ ਗਿਆ ਹੈ।

landslides hit Jammu-Srinagar National Highwaylandslides hit Jammu-Srinagar National Highway

ਇਸ ਕਾਰਜ ਦੀ ਨਿਗਰਾਨੀ ਕਰ ਰਹੇ ਸੁਪਰਡੈਂਟ (ਰਾਜ ਮਾਰਗ) ਪ੍ਰਦੀਪ ਸਿੰਘ ਨੇ ਕਿਹਾ ਕਿ ਸ਼ੈਰਬੀਬੀ ਵਿਚ ਪਹਿਲਾਂ ਜ਼ਮੀਨ ਖਿਸਕਣ ਦੇ ਮਲਬੇ ਨੂੰ ਹਟਾ ਦਿਤਾ ਗਿਆ ਹੈ। ਪਰ ਬਾਕੀ ਜਗ੍ਹਾ ਇਹ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਰਾਮਸੂ ਵਿਚ ਬੀਜੀਓ ਦਫ਼ਤਰ ਦੇ ਨੇੜੇ ਰਾਜ ਮਾਰਗ ਦਾ ਇਕ ਹਿੱਸਾ ਧਸ ਗਿਆ। ਮੁਰੰਮਤ ਤੋਂ ਬਾਅਦ ਉਸ ਨੂੰ ਪਹਿਲਾ ਇਕ ਪਾਸੇ ਤੋਂ ਆਵਾਜਾਈ ਦੇ ਲਾਈਕ ਬਣਾਇਆ ਜਾਵੇਗਾ। ਇੰਸਪੈਕਟਰ  ਜਨਰਲ (ਆਵਾਜਾਈ) ਆਲੋਕ ਕੁਮਾਰ ਨੇ ਦੱਸਿਆ ਕਿ ਰਾਮਬਨ ਖੰਡ ਵਿਚ ਰਾਜ ਮਾਰਗ ਉਤੇ ਛੇ ਜਗ੍ਹਾ ਉਤੇ ਜਾਂ ਤਾਂ ਜ਼ਮੀਨ ਖਿਸਕ ਗਈ

landslides hit Jammu-Srinagar National Highwaylandslides hit Jammu-Srinagar National Highway

ਜਾਂ ਫਿਰ ਪਹਾੜਾਂ ਦੀਆਂ ਸਿਖਰਾਂ ਤੋਂ ਵੱਡੇ ਪੱਥ ਰੁੜ੍ਹ ਕੇ ਰਾਜ ਮਾਰਗ ਉਤੇ ਆ ਗਏ। ਸ਼ਿਲਾਖੰਡ ਆਉਣ ਵਾਲੇ ਮਲਬੇ ਨੂੰ ਹਟਾਉਣ ਵਿਚ ਮੁਸ਼ਕਲ ਆ ਰਹੀ ਹੈ। ਅਧਿਕਾਰੀਆਂ ਦੇ ਅਨੁਸਾਰ ਰਾਜ ਮਾਰਗ ਬੰਦ ਹੋਣ ਦੇ ਕਾਰਨ ਕਠੁਆ, ਜੰਮੂ, ਉਧਮਪੁਰ, ਚੇਨਾਨੀ, ਪਟਨੀਟਾਪ, ਰਾਮਬਨ, ਬਟੋਟੇ ਬਨੀਹਾਲ ਖੇਤਰਾਂ ਵਿਚ 1500 ਵਾਹਨ ਫ਼ਸੇ ਹੋਏ ਹਨ ਜਿਨ੍ਹਾਂ ਵਿਚ ਜਿਆਦਾਤਰ ਟਰੱਕ ਹਨ। ਇਸ ਘਟਨਾ ਵਿਚ ਕਿਸੇ ਦੇ ਜਖ਼ਮੀ ਹੋਣ ਦੀ ਖਬਰ ਨਹੀਂ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement