'ਕਿਸੇ ਵੀ ਗੱਡੀ ਉਤੇ ਸਰਕਾਰੀ ਧੌਂਸ ਜਤਾਉਂਦਾ ਅਹੁਦਾ ਜਾਂ ਸਰਕਾਰ ਦਾ ਜ਼ਿਕਰ ਨਹੀਂ ਹੋਵੇਗਾ'
Published : Jan 25, 2020, 8:47 am IST
Updated : Jan 25, 2020, 8:47 am IST
SHARE ARTICLE
File Photo
File Photo

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਪਣੇ ਇਕ ਮਹੱਤਵਪੂਰਨ ਆਦੇਸ਼ ਵਿਚ ਸੜਕਾਂ ਉਤੇ ਚੱਲ ਰਹੇ ਲਾਲ ਫ਼ੀਤਾਸ਼ਾਹੀ ਕਲਚਰ ਨੂੰ ਖ਼ਤਮ ਕਰਨ  ਦੀ 'ਕਰਾਰੀ' ਪਹਿਲ ਕੀਤੀ ਹੈ

ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਪਣੇ ਇਕ ਮਹੱਤਵਪੂਰਨ ਆਦੇਸ਼ ਵਿਚ ਸੜਕਾਂ ਉਤੇ ਚੱਲ ਰਹੇ ਲਾਲ ਫ਼ੀਤਾਸ਼ਾਹੀ ਕਲਚਰ ਨੂੰ ਖ਼ਤਮ ਕਰਨ  ਦੀ 'ਕਰਾਰੀ' ਪਹਿਲ ਕੀਤੀ ਹੈ। ਹਾਈ  ਕੋਰਟ ਨੇ ਪੰਜਾਬ,  ਹਰਿਆਣਾ  ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਆਦੇਸ਼ ਦਿਤਾ ਹੈ ਕਿ ਕਿਸੇ ਵੀ ਸਰਕਾਰੀ ਅਤੇ ਗ਼ੈਰ ਸਰਕਾਰੀ ਵਾਹਨ ਉਤੇ ਅਹੁਦੇ ਅਤੇ ਹੋਰ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਲਿਖੀ ਹੋਣੀ ਚਾਹੀਦੀ ਹੈ।

File PhotoFile Photo

ਹਾਈ ਕੋਰਟ ਨੇ ਮੰਨਿਆ ਕਿ ਇਹ ਮੋਟਰ ਵਹੀਕਲ ਐਕਟ ਦੀ ਉਲੰਘਣਾ ਹੈ। ਹਾਈ ਕੋਰਟ ਦੇ ਜਸਟੀਸ ਰਾਜੀਵ ਸ਼ਰਮਾ ਅਤੇ ਜਸਟਿਸ ਅਨਮੋਲ ਰਤਨ ਸਿੰਘ ਦੇ ਬੈਂਚ ਨੇ ਇਹ ਆਦੇਸ਼ ਸ਼ੁੱਕਰਵਾਰ ਨੂੰ ਇਕ ਜਨਹਿਤ ਮੰਗ ਉਤੇ ਸੁਣਵਾਈ ਕਰਦੇ ਹੋਏ ਜਾਰੀ ਕੀਤੇ ਹਨ। ਬੈਂਚ ਨੇ 72 ਘੰਟੇ ਅੰਦਰ ਪੁਲਿਸ,  ਜ਼ਿਲ੍ਹਾ ਡਿਪਟੀ ਕਮਿਸ਼ਨਰ, ਮੇਅਰ,  ਵਿਧਾਇਕ, ਚੇਅਰਮੈਨ, ਆਰਮੀ,  ਡਾਕਟਰ, ਪ੍ਰੈੱਸ ਆਦਿ ਲਿਖੇ ਜਾਣ ਵਾਲਿਆਂ ਵਿਰੁਧ ਕਾਰਵਾਈ ਸ਼ੁਰੂ ਕਰਨ  ਲਈ ਕਿਹਾ ਹੈ।

File PhotoFile Photo

ਬੈਂਚ  ਨੇ ਕਿਹਾ ਫ਼ਿਲਹਾਲ ਇਹ ਆਦੇਸ਼ ਚੰਡੀਗੜ, ਪੰਚਕੂਲਾ ਅਤੇ ਮੋਹਾਲੀ ਵਿਚ ਲਾਗੂ ਹੋਵੇਗਾ। 72 ਘੰਟਿਆਂ ਤੋਂਂ ਬਾਅਦ ਕਿਸੇ ਵੀ ਵਾਹਨ ਉਤੇ ਇਸ ਤਰ੍ਹਾਂ ਦਾ ਸਟਿਕਰ ਜਾਂ ਪਲੇਟ ਹੋਵੇਗੀ ਤਾਂ ਉਸ ਵਿਰੁਧ ਆਵਾਜਾਈ ਪੁਲਿਸ ਕਾਰਵਾਈ ਕਰੇਗੀ। ਬੈਂਚ ਨੇ ਸਪੱਸ਼ਟ ਕਰ ਦਿਤਾ ਹੈ ਕਿ ਪਾਰਕਿੰਗ ਨੂੰ ਲੈ ਕੇ ਸਰਕਾਰੀ ਅਤੇ ਨਿਜੀ ਵਾਹਨਾਂ ਉਤੇ ਲੱਗੇ ਸਟਿਕਰ ਉਤੇ ਕੋਈ ਰੋਕ ਨਹੀਂ ਹੈ।

File PhotoFile Photo

ਜਸਟੀਸ ਰਾਜੀਵ ਸ਼ਰਮਾ ਨੇ ਇਹ ਆਦੇਸ਼ ਦਿਤੇ ਜਾਣ  ਦੇ ਨਾਲ ਹੀ ਅਪਣੇ ਸਟਾਫ਼ ਨੂੰ ਨਿਰਦੇਸ਼ ਦਿਤੇ ਕਿ ਉਹ ਤੱਤਕਾਲ ਉਨ੍ਹਾਂ ਦੇ ਸਰਕਾਰੀ ਵਾਹਨ ਉੱਤੇ ਹਾਈ ਕੋਰਟ ਲਿਖੇ ਹੋਏ ਸਟਿਕਰ ਨੂੰ ਹਟਾ ਦੇਣ।  ਜਸਟੀਸ ਰਾਜੀਵ ਸ਼ਰਮਾ ਜਦੋਂ ਉਤਰਾਖੰਡ ਹਾਈ ਕੋਰਟ ਵਿਚ ਸਨ, ਉਦੋਂ ਉਨ੍ਹਾਂ ਨੇ ਉਤਰਾਖੰਡ ਵਿਚ 2018 ਇਹ ਆਦੇਸ਼ ਜਾਰੀ ਕੀਤਾ ਸੀ।

Punjab Haryana High courtFile Photo

ਉਨ੍ਹਾਂ ਕਿਹਾ ਕਿ ਲੋਕ ਅਪਣੇ ਵਾਹਨਾਂ ਉੱਤੇ ਵਿਧਾਇਕ, ਚੇਅਰਮੈਨ, ਪੁਲਿਸ, ਆਰਮੀ ਅਤੇ ਪ੍ਰੈੱਸ ਆਦਿ ਲਿਖਵਾ ਰਹੇ ਹਨ। ਇਥੋਂ ਤਕ ਤਾਂ ਠੀਕ ਹੈ। ਕੁੱਝ ਵਾਹਨਾਂ ਉਤੇ ਤਾਂ ਵਿਧਾਇਕ ਦਾ ਗੁਆਂਢੀ, ਸਾਬਕਾ ਵਿਧਾਇਕ ਤਕ ਲਿਖੀ ਤਖ਼ਤੀ ਵੇਖੀ ਗਈ ਹੈ। ਇਹ ਸੱਭ ਸੜਕ ਉਤੇ ਅਪਣੀ ਧੌਂਸ ਜਮਾਉਣ ਲਈ ਕੀਤਾ ਜਾਂਦਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement