
ਫ਼ੌਜ ਦੇ ਇਸ ਗ਼ੈਰ ਕਾਨੂੰਨੀ ਰੱਵਈਏ ਨੂੰ ਦੇਖਦੇ ਹੋਏ ਆਈਏਐਸ ਐਸੋਸੀਏਸ਼ਨ ਨੇ ਰੱਖਿਆ ਸਕੱਤਰ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ।
ਨਵੀਂ ਦਿੱਲੀ, ( ਪੀਟੀਆਈ) : ਫੌਜ਼ ਦੀ ਅਨੁਸ਼ਾਸਨਹੀਨਤਾ ਦਾ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਅਰੁਣਾਚਲ ਪ੍ਰਦੇਸ਼ ਵਿਚ ਹੋਈ ਇਸ ਘਟਨਾ ਵਿਚ ਫ਼ੌਜ ਦੇ ਕਰਨਲ ਦੀ ਅਸੁਸ਼ਾਸਨਹੀਤਾ ਕਾਰਨ ਫੌਜ਼ ਅਤੇ ਸਥਾਨਕ ਪ੍ਰਸ਼ਾਸਨ ਵਿਚਕਾਰ ਟਕਰਾਅ ਦੀ ਸਥਿਤੀ ਬਣ ਗਈ ਹੈ। ਫ਼ੌਜ ਦੇ ਇਸ ਗ਼ੈਰ ਕਾਨੂੰਨੀ ਰੱਵਈਏ ਨੂੰ ਦੇਖਦੇ ਹੋਏ ਆਈਏਐਸ ਐਸੋਸੀਏਸ਼ਨ ਨੇ ਰੱਖਿਆ ਸਕੱਤਰ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ। ਦੱਸ ਦਈਏ ਕਿ ਮਾਮਲਾ ਫ਼ੌਜ ਦੇ ਕਰਨਲ ਐਫ ਬੀ ਫਿਰਦੌਜ ਵੱਲੋਂ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੂੰ ਧਮਕਾਉਣ ਦਾ ਹੈ।
An @adgpi CO openly threatening civil authorities in #Bomdila deserves condemnation. Unlike him, Civil Authorities acted with maturity and lived up to the Sardar's advice, "A policeman who loses his cool ceases to be a police officer".#DemandCorrectiveAction #ArmyNotAboveLaw pic.twitter.com/f5PcxnUI6v
— IPS Association (@IPS_Association) November 8, 2018
ਫ਼ੌਜ ਦੇ ਕਰਨਲ ਫਿਰਦੌਜ ਨੇ ਆਈਏਐਸ ਅਧਿਕਾਰੀ ਸੋਨਲ ਸਵਰੂਪ ਅਤੇ ਐਸਪੀ ਸਮੇਤ ਬੋਮਡਿਲਾ ਥਾਣੇ ਦੇ ਪੁਲਿਸ ਅਧਿਕਾਰੀਆਂ ਨੂੰ ਦੇਖ ਲੈਣ ਦੀ ਧਮਕੀ ਦਿਤੀ। ਇਸ ਤੇ ਆਈਪੀਐਸ ਅਤੇ ਆਈਏਐਸ ਐਸੋਸੀਏਸ਼ਨ ਨੇ ਕਰਨਲ ਦੀ ਧਮਕੀ ਦਾ ਇਕ ਵੀਡਿਓ ਵੀ ਟਵੀਟ ਕੀਤਾ ਹੈ। ਜਿਸ ਵਿਚ ਕਰਨਲ ਫਿਰਦੋਜ਼ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ਇਹ ਮੇਰੀ ਸਿੱਧੀ ਧਮਕੀ ਹੈ। ਜੇਕਰ ਮੇਰੇ ਮੁੰਡੇ ਨੂੰ ਹੱਥ ਲਗਾਇਆ ਤਾਂ ਫਿਰ ਦੇਖ ਲੈਣਾ।
ਇੰਡੀਅਨ ਸਿਵਲ ਐਂਡ ਐਡਮਿਨਿਸਟਰੇਸ਼ਨ ਸਰਵਿਸਿਜ਼ ਐਸੋਸੀਏਸ਼ਨ ਦੇ ਮੁਖੀ ਰਾਕੇਸ਼ ਸ਼੍ਰੀਵਾਸਤਵ ਨੇ ਰੱਖਿਆ ਸਕੱਤਰ ਸੰਜੇ ਮਿਤਰਾ ਨੂੰ ਲਿਖੀ ਚਿੱਠੀ ਵਿਚ ਕਿਹਾ ਹੈ ਭਾਰਤੀ ਫ਼ੌਜ ਅਪਣੀ ਬਹਾਦਰੀ, ਮਹਿਲਾ-ਪੁਰਸ਼ ਦੇ ਪ੍ਰਤੀ ਸਨਮਾਨ ਅਤੇ ਮਨੁੱਖੀ ਅਧਿਕਾਰਾਂ ਲਈ ਜਾਣੀ ਜਾਂਦੀ ਹੈ। ਸਾਨੂੰ ਅਪਣੀ ਫ਼ੌਜ ਤੇ ਮਾਣ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਵਿਚ ਸਕੱਤਰ ਸ਼੍ਰੀਵਾਸਤਵ ਨੇ ਅਧਿਕਾਰੀਆਂ ਨੂੰ ਇਹ ਸੁਨਿਸ਼ਚਿਤ ਕਰਨ ਦੀ ਬੇਨਤੀ ਕੀਤੀ ਹੈ ਕਿ ਕਥਿਤ ਦੋਸ਼ੀਆਂ ਨੂੰ ਸਜਾ ਦਿਤੀ ਜਾਵੇ।