
ਦਿੱਲੀ ‘ਚ ਟ੍ਰੈਕਟਰ ਰੈਲੀ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ...
ਨਵੀਂ ਦਿੱਲੀ: ਦਿੱਲੀ ‘ਚ ਟ੍ਰੈਕਟਰ ਰੈਲੀ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ‘ਚ ਵੱਡੀ ਬੈਠਕ ਹੋਣ ਵਾਲੀ ਹੈ। ਸੂਤਰਾਂ ਮੁਤਾਬਿਕ, ਦਿੱਲੀ ਪੁਲਿਸ ਕਮਿਸ਼ਨਰ, ਆਈਬੀ ਚੀਫ਼ ਅਤੇ ਦੋਨੋਂ ਗ੍ਰਹਿ ਰਾਜ ਮੰਤਰੀ ਮੌਜੂਦ ਰਹਿਣਗੇ। ਟ੍ਰੈਕਟਰ ਰੈਲੀ ਦੌਰਾਨ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ।
Tractor Rally
ਸੰਜੇ ਗਾਂਧੀ ਟ੍ਰਾਂਸਪੋਰਟ ਇਲਾਕੇ ਵਿਚ ਪੁਲਿਸ ਕਮਿਸ਼ਨਰ ਨੇ ਦੌਰਾ ਕੀਤਾ। ਇਥੋਂ ਸਿੰਘੂ ਬਾਰਡ ਤੋਂ ਸ਼ੁਰੂ ਹੋਣ ਵਾਲੀ ਰੈਲੀ ਅੰਦਲ ਵੱਲ ਮੁੜੇਗੀ। ਕਿਸਾਨਾਂ ਨੂੰ ਸ਼ਰਤਾਂ ਦੇ ਨਾਲ ਪਰੇਡ ਕਰਨ ਦੀ ਮੰਜ਼ੂਰੀ ਮਿਲੀ ਹੈ। ਕਿਸਾਨਾਂ ਦੇ ਟ੍ਰੈਕਟਰ ਪਰੇਡ ਦੇ ਲਈ ਲਗਪਗ 100 ਕਿਲੋਮੀਟਰ ਦਾ ਖੇਤਰ ਤੈਅ ਕੀਤਾ ਗਿਆ ਹੈ। ਇਕ ਟ੍ਰੈਕਟਰ ਉਤੇ ਡ੍ਰਾਇਵਰ ਸਮੇਤ 5 ਲੋਕ ਹੀ ਸਫ਼ਰ ਕਰ ਸਕਣਗੇ।
Republic Day
ਇੱਥੇ ਹੀ ਅੱਜ ਦਿੱਲੀ ਪੁਲਿਸ ਕਮਿਸ਼ਨਰ ਐਸਐਨ ਸ਼੍ਰੀਵਾਸਤਵ ਗਣਤੰਤਰ ਦਿਵਸ ਮੌਕੇ ਕਿਸਾਨਾਂ ਵੱਲੋਂ ਕੱਢੀ ਜਾਣ ਵਾਲੀ ਟਰੈਕਟਰ ਪਰੇਡ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੁਕਰਬਾ ਚੌਂਕ ‘ਤੇ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਕਰਨ ਮਗਰੋਂ ਪੁਲਿਸ ਨੇ ਰੂਟ ਤਹਿ ਕਰ ਦਿੱਤਾ ਹੈ।
Republic Day Tractors Parade Preparations
ਉਨ੍ਹਾਂ ਨੇ ਉਮੀਦ ਜਤਾਈ ਕਿ ਕਿਸਾਨ ਇਸੇ ਰੂਟ ਉਤੇ ਹੀ ਜਾਣਗੇ। ਸ਼੍ਰੀਵਾਸਤਵ ਨੇ ਕਿਹਾ ਕਿ ਕੁਝ ਰਾਸ਼ਟਰ ਵਿਰੋਧੀ ਤੱਤ ਹਨ, ਜਿਹੜੇ ਕਿ ਪਰੇਡ ਮੌਕੇ ਵਿਘਨ ਪੈਦਾ ਕਰ ਸਕਦੇ ਹਨ ਤੇ ਇਸ ਸੰਬੰਧੀ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ।