
ਸ਼ਿਵਸੈਨਾ ਦੇ ਸੰਸਦ ਸੰਜੇ ਰਾਊਤ ਨੇ ਕਿਹਾ ਕਿ ਮੁੰਬਈ ‘ਤੇ ਕੋਵਿਡ-19 ਮਹਾਂਮਾਰੀ...
ਮੁੰਬਈ: ਸ਼ਿਵਸੈਨਾ ਦੇ ਸੰਸਦ ਸੰਜੇ ਰਾਊਤ ਨੇ ਕਿਹਾ ਕਿ ਮੁੰਬਈ ‘ਤੇ ਕੋਵਿਡ-19 ਮਹਾਂਮਾਰੀ ਦਾ ਖਤਰਾ ਟਲਿਆ ਨਹੀਂ ਤੇ ਇੱਥੇ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਸਹੀ ਚੌਕਸੀ ਵਰਤਣ ਦੀ ਜਰੂਰਤ ਹੈ ਨਹੀਂ ਤਾਂ ਮਹਾਰਾਸ਼ਟਰ ‘ਚ ਇਕ ਨਵਾਂ ਸੰਕਟ ਪੈਦਾ ਹੋ ਜਾਵੇਗਾ।
Shiv Sena
ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਦਿੱਲੀ ਦੀ ਸਰਹੱਦ ਉਤੇ ਕਿਸਾਨਾਂ ਦੇ ਪ੍ਰਦਰਸ਼ਨ ‘ਚ ਸੰਜੇ ਰਾਉਤ ਨੇ ਆਰੋਪ ਲਗਾਇਆ ਕਿ ਕੁਝ ਅਦਿੱਖ ਸ਼ਕਤੀਆਂ ਨਹੀਂ ਚਾਹੁੰਦੀਆਂ ਕਿ ਕਿਸਾਨਾਂ ਨੂੰ ਇਨਸਾਫ਼ ਮਿਲੇ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਦੇਸ਼ ਵਿਚ ਅਸਿਥਰਤਾ ਦਾ ਮਾਹੌਲ ਹੈ।
Kissan Morcha
ਜ਼ਿਕਰਯੋਗ ਹੈ ਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਤੇ ਦਿੱਲੀ ਦੀ ਸਰਹੱਦ ਉਤੇ ਕਾਨੂੰਨ ਦਾ ਵਿਰੋਧ ਕਰ ਰਹੇ ਹਜਾਰਾਂ ਕਿਸਾਨਾਂ ਦੇ ਪ੍ਰਤੀ ਇਕਜੁੱਟਤਾ ਪ੍ਰਗਟ ਕਰਨ ਦੇ ਲਈ ਸੋਮਵਾਰ ਨੂੰ ਮੁੰਬਈ ‘ਚ ਆਯੋਜਿਤ ਰੈਲੀ ‘ਚ ਸ਼ਾਮਲ ਹੋਣ ਦੇ ਲਈ ਰਾਜ ਦੇ ਵੱਖ-ਵੱਖ ਹਿੱਸਿਆਂ ਵਿਚ ਹਜਾਰਾਂ ਕਿਸਾਨ ਇੱਥੇ ਇਕੱਠੇ ਹੋਏ ਹਨ। ਰਾਉਤ ਨੇ ਕਿਹਾ, ਅਸੀਂ ਕੱਲ ਦੇਖਿਆ ਕਿ ਮਹਾਰਾਸ਼ਟਰ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਮੁੰਬਈ ਪਹੁੰਚੇ ਹਨ।
Sanjay Raut
ਸਾਨੂੰ ਸਾਵਧਾਨ ਰਹਿਣ ਦੀ ਜਰੂਰਤ ਹੈ। ਮੁੰਬਈ ਤੋਂ ਕੋਵਿਡ-19 ਦਾ ਖਤਰਾ ਅਜੇ ਨਹੀਂ ਟਲਿਆ ਹੈ। ਰਾਜ ਸਭਾ ਮੈਂਬਰ ਨੇ ਕਿਹਾ, ਇਹ ਬਿਹਤਰ ਹੋਵੇਗਾ ਕਿ ਅਸੀਂ ਇਸਦਾ ਖਿਆਲ ਰੱਖੀਏ ਨਹੀਂ ਤਾਂ ਨਵਾਂ ਸੰਕਟ ਮਹਾਰਾਸ਼ਟਰ ‘ਚ ਪੈਦਾ ਹੋ ਜਾਵੇਗਾ ਜਿਸਨੂੰ ਲੈ ਕੇ ਮੁੱਖ ਮੰਤਰੀ ਪ੍ਰੇਸ਼ਾਨ ਹਨ।
Sanjay Raut
ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਕਾਰ ਕਈਂ ਦੌਰ ਦੀ ਵਾਰਤਾ ਦੇ ਬਾਵਜੂਦ ਕਿਸਾਨ ਰਾਜਧਾਨੀ ਦੇ ਨਜ਼ਦੀਕ ਅਪਣਾ ਪ੍ਰਦਰਸ਼ਨ ਜਾਰੀ ਰੱਖੇ ਹੋਏ ਹਨ। ਸ਼ਿਵਸੈਨਾ ਦੇ ਮੁੱਖ ਬੁਲਾਰੇ ਨੇ ਕਿਹਾ, ਅਜਿਹਾ ਲਗਦਾ ਹੈ ਕਿ ਕੁਝ ਵੱਡੀਆਂ ਤਾਕਤਾਂ ਨਹੀਂ ਚਾਹੁੰਦੀਆਂ ਕਿ ਕਿਸਾਨਾਂ ਨੂੰ ਇਨਸਾਫ਼ ਮਿਲੇ। ਦੇਸ਼ ਵਿਚ ਅਸਿਥਰਤਾ ਦਾ ਮਾਹੌਲ ਵਧ ਰਿਹਾ ਹੈ। ਅਤੇ ਉਹ ਇਸ ਤੋਂ ਰਾਜਨੀਤਿਕ ਲਾਭ ਲੈਣਾ ਚਾਹੁਦੇ ਹਨ। ਇਹ ਦੇਸ਼ ਦੇ ਹਿੱਤ ਵਿਚ ਨਹੀਂ ਹੋਵੇਗਾ।