ਅਜੀਤ ਪਵਾਰ ਨੂੰ ਠੀਕ ਥਾਂ ਮਿਲੇਗੀ, ਉਹ ਬਹੁਤ ਵੱਡਾ ਕੰਮ ਕਰ ਕੇ ਆਏ ਹਨ- ਸੰਜੇ ਰਾਉਤ
Published : Nov 27, 2019, 3:38 pm IST
Updated : Nov 27, 2019, 3:38 pm IST
SHARE ARTICLE
Sanjay Raut, Ajit Pawar
Sanjay Raut, Ajit Pawar

’ ਅਜੀਤ ਪਵਾਰ ਤੋਂ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਮੰਗਲਵਾਰ ਦੇਰ ਰਾਤੀਂ ਸ੍ਰੀ ਸ਼ਰਦ ਪਵਾਰ ਨਾਲ ਉਨ੍ਹਾਂ ਦੀ ਰਿਹਾਇਸ਼ਗਾਹ ’ਤੇ ਮੁਲਾਕਾਤ ਕਿਉਂ ਕੀਤੀ ਸੀ; ਤਾਂ....

ਮੁੰਬਈ- ਮਹਾਰਾਸ਼ਟਰ ’ਚ ਮੰਗਲਵਾਰ ਨੂੰ ਤੇਜ਼ੀ ਨਾਲ ਬਦਲੇ ਸਿਆਸੀ ਹਾਲਾਤ ਤੋਂ ਬਾਅਦ ਊਧਵ ਠਾਕਰੇ ਨੂੰ ‘ਮਹਾ ਵਿਕਾਸ ਆਗਾੜੀ’ ਦਾ ਆਗੂ ਚੁਣ ਲਿਆ ਗਿਆ ਹੈ। ਉਹ ਕੱਲ੍ਹ ਭਾਵ ਵੀਰਵਾਰ ਨੂੰ ਮੁੰਬਈ ਦੇ ਸ਼ਿਵਾਜੀ ਮੈਦਾਨ ’ਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਸ਼ਿਵ ਸੈਨਾ ਦਾ ਕੋਈ ਆਗੂ ਮੁੱਖ ਮੰਤਰੀ ਬਣੇਗਾ। ਇਸ ਦੌਰਾਨ ਸ਼ਿਵ ਸੈਨਾ ਆਗੂ ਤੇ ਰਾਜ ਸਭਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ ਕਿ ਅਜੀਤ ਪਵਾਰ ਨੂੰ ਠੀਕ ਥਾਂ ਮਿਲੇਗੀ, ਉਹ ਬਹੁਤ ਵੱਡਾ ਕੰਮ ਕਰ ਕੇ ਆਏ ਹਨ। ਮਹਾਰਾਸ਼ਟਰ ਤੋਂ ਦੇਸ਼ ਵਿਚ ਵੱਡੀ ਤਬਦੀਲੀ ਦੀ ਸ਼ੁਰੂਆਤ ਹੋਈ ਹੈ।

Ajit Pawar Resigns as Deputy CM Day Before Trust VoteAjit Pawar 

ਸਾਡਾ ਮਿਸ਼ਨ ਮੁਕੰਮਲ ਹੋਇਆ। ਸ੍ਰੀ ਰਾਉਤ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਪਹਿਲਾਂ ਹੀ ਆਖ ਦਿੱਤਾ ਸੀ ਕਿ ਸਾਡਾ ‘ਸੂਰਿਆ–ਯਾਨ’ ਮੰਤਰਾਲੇ ਦੀ ਛੇਵੀਂ ਮੰਜ਼ਿਲ ਉੱਤੇ ਸਫ਼ਲਤਾਪੂਰਵਕ ਲੈਂਡ ਕਰੇਗਾ, ਪਰ ਤਦ ਸਾਰੇ ਹੱਸ ਰਹੇ ਸਨ। ਪਰ ਸਾਡੇ ਸੂਰਿਆ–ਯਾਨ ਦੀ ਸਫ਼ਲ ਲੈਂਡਿੰਗ ਹੋ ਗਈ ਹੈ। ਆਉਣ ਵਾਲੇ ਸਮੇਂ ’ਚ ਜੇ ਇਹ ਸੂਰਿਆ–ਯਾਨ ਦਿੱਲੀ ’ਚ ਵੀ ਉੱਤਰੇ, ਤਾਂ ਤੁਹਾਨੂੰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ। ਸ੍ਰੀ ਸੰਜੇ ਰਾਉਤ ਨੇ ਕਿਹਾ ਕਿ ਸਰਕਾਰ ਚਲਾਉਣ ਵਿਚ ਵਿਚਾਰਾਧਾਰਾ ਕੋਈ ਅੜਿੱਕਾ ਨਹੀਂ ਹੈ। ਅਸੀਂ ਘੱਟੋ–ਘੱਟ ਸਾਂਝੇ ਪ੍ਰੋਗਰਾਮ ਮੁਤਾਬਕ ਰਾਜ ਵਿਚ ਸਰਕਾਰ ਚਲਾਵਾਂਗੇ।

NCPNCP

ਇੱਥੇ ਵਰਨਣਯੋਗ ਹੈ ਕਿ ਐੱਨਸੀਪੀ ਆਗੂ ਸ੍ਰੀ ਅਜੀਤ ਪਵਾਰ ਨੇ ਅੱਜ ਬੁੱਧਵਾਰ ਨੂੰ ਕਿਹਾ ਹੈ ਕਿ ਉਹ ਆਪਣੀ ਪਾਰਟੀ ’ਚ ਬਣੇ ਰਹਿਣਗੇ ਤੇ ਇਸ ਬਾਰੇ ਭਰਮ ਪੈਦਾ ਕਰਨ ਦਾ ਕੋਈ ਕਾਰਨ ਨਹੀਂ ਹੈ। ਉਨ੍ਹਾਂ ਕਿਹਾ ਕਿ ਹਾਲੇ ਉਨ੍ਹਾਂ ਕੋਲ ਆਖਣ ਲਈ ਕੁਝ ਨਹੀਂ ਹੈ। ਮੈਂ ਸਹੀ ਸਮਾਂ ਆਉਣ ’ਤੇ ਹੀ ਬੋਲਾਂਗਾ। ‘ਮੈਂ ਪਹਿਲਾਂ ਵੀ ਕਿਹਾ ਸੀ ਕਿ ਮੈਂ NCP ’ਚ ਹਾਂ ਤੇ ਮੈਂ ਇਸੇ ਪਾਰਟੀ ’ਚ ਹੀ ਰਹਾਂਗਾ।

Sharad PawarSharad Pawar

ਭਰਮ ਪੈਦਾ ਕਰਨ ਦੀ ਕੋਈ ਵਜ੍ਹਾ ਨਹੀਂ ਹੈ।’ ਅਜੀਤ ਪਵਾਰ ਤੋਂ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਮੰਗਲਵਾਰ ਦੇਰ ਰਾਤੀਂ ਸ੍ਰੀ ਸ਼ਰਦ ਪਵਾਰ ਨਾਲ ਉਨ੍ਹਾਂ ਦੀ ਰਿਹਾਇਸ਼ਗਾਹ ’ਤੇ ਮੁਲਾਕਾਤ ਕਿਉਂ ਕੀਤੀ ਸੀ; ਤਾਂ ਅਜੀਤ ਪਵਾਰ ਨੇ ਕਿਹਾ ਕਿ ਆਪਣੇ ਆਗੂ ਨਾਲ ਮੁਲਾਕਾਤ ਕਰਨਾ ਉਨ੍ਹਾਂ ਦਾ ਅਧਿਕਾਰ ਹੈ। ਅੱਜ ਮਹਾਰਾਸ਼ਟਰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁੱਧਵਾਰ ਸਵੇਰੇ ਸ਼ੁਰੂ ਹੋਣ ’ਤੇ ਸਭ ਦੀਆਂ ਨਜ਼ਰਾਂ NCP ਆਗੂ ਅਜੀਤ ਪਵਾਰ ’ਤੇ ਟਿਕੀਆਂ ਹੋਈਆਂ ਸਨ। ਅਜੀਤ ਪਵਾਰ ਅੱਜ ਸਵੇਰੇ ਜਿਵੇਂ ਹੀ ਵਿਧਾਨ ਸਭਾ ਭਵਨ ਅੰਦਰ ਦਾਖ਼ਲ ਹੋਏ, ਤਾਂ ਉਨ੍ਹਾਂ ਦੀ ਚਚੇਰੀ ਭੈਣ ਤੇ ਲੋਕ ਸਭਾ ਦੀ ਮੈਂਬਰ ਸੁਪ੍ਰਿਆ ਸੁਲੇ ਨੇ ਉਨ੍ਹਾਂ ਦਾ ਸੁਆਗਤ ਕੀਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement