
ਦੇਸ਼ ਦਾ ਆਮ ਬਜਟ ਆਉਣ ਵਿੱਚ ਸਿਰਫ਼ ਇੱਕ ਹਫ਼ਤਾ ਬਾਕੀ
ਨਵੀਂ ਦਿੱਲੀ: ਦੇਸ਼ ਦਾ ਆਮ ਬਜਟ ਆਉਣ ਵਿੱਚ ਸਿਰਫ਼ ਇੱਕ ਹਫ਼ਤਾ ਬਾਕੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ 2022 ਨੂੰ ਬਜਟ ਪੇਸ਼ ਕਰੇਗੀ। ਜਿੱਥੇ 2014 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਮੋਦੀ ਸਰਕਾਰ ਦਾ ਇਹ 10 ਵਾਂ ਬਜਟ ਹੋਵੇਗਾ, ਉੱਥੇ ਹੀ ਵਿੱਤ ਮੰਤਰੀ ਵਜੋਂ ਸੀਤਾਰਮਨ ਦਾ ਚੌਥਾ ਬਜਟ ਹੋਵੇਗਾ।
Budget
ਕੋਵਿਡ-19 ਮਹਾਮਾਰੀ ਦੀ ਤੀਜੀ ਲਹਿਰ ਅਤੇ ਵਧਦੀ ਮਹਿੰਗਾਈ ਦਰਮਿਆਨ ਇਹ ਬਜਟ ਲੋਕਪ੍ਰਿਅ ਹੋਣ ਦੀ ਉਮੀਦ ਹੈ। ਅਰਥਸ਼ਾਸਤਰੀ, ਇੰਡੀਆ ਇੰਕ., ਟੈਕਸ ਮਾਹਰ ਅਤੇ ਤਨਖਾਹਦਾਰ ਵਰਗ ਨੂੰ ਬਜਟ 2022 ਤੋਂ ਮੁੱਖ ਉਮੀਦਾਂ ਹਨ।
Budget
1- ਕੋਰੋਨਾ ਕਾਰਨ ਜ਼ਿਆਦਾਤਰ ਖੇਤਰਾਂ ਦੇ ਕਰਮਚਾਰੀ ਘਰ ਤੋਂ ਕੰਮ ਕਰ ਰਹੇ ਹਨ। ਅਜਿਹੇ 'ਚ ਉਨ੍ਹਾਂ ਦਾ ਬਿਜਲੀ, ਇੰਟਰਨੈੱਟ ਖਰਚੇ, ਕਿਰਾਇਆ, ਫਰਨੀਚਰ ਆਦਿ 'ਤੇ ਖਰਚ ਵਧ ਗਿਆ ਹੈ। ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਨੇ ਵਰਕ ਪ੍ਰੋਮ ਹੋਮ ਦੇ ਤਹਿਤ ਘਰ ਤੋਂ ਕੰਮ ਕਰਨ ਵਾਲਿਆਂ ਨੂੰ ਵਾਧੂ ਟੈਕਸ ਛੋਟ ਦੇਣ ਦਾ ਵੀ ਸੁਝਾਅ ਦਿੱਤਾ ਹੈ। ਉਮੀਦ ਹੈ ਕਿ ਵਿੱਤ ਮੰਤਰੀ ਇਸ 'ਤੇ ਕੋਈ ਵੱਡਾ ਐਲਾਨ ਕਰ ਸਕਦੇ ਹਨ।
2- ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਸਿਹਤ ਬੀਮਾ ਲੋਕਾਂ ਦੀ ਸੂਚੀ ਵਿੱਚ ਇੱਕ ਤਰਜੀਹ ਬਣ ਗਿਆ ਹੈ। ਬੀਮਾ ਮਾਹਰ ਚਾਹੁੰਦੇ ਹਨ ਕਿ ਸਿਹਤ ਕਵਰ ਨੂੰ 5% GST ਸਲੈਬ ਵਿੱਚ ਰੱਖਿਆ ਜਾਵੇ ਤਾਂ ਜੋ ਇਸਨੂੰ ਹੋਰ ਕਿਫਾਇਤੀ ਬਣਾਇਆ ਜਾ ਸਕੇ। ਜੀਐਸਟੀ ਦਰ ਵਿੱਚ ਇਹ ਕਟੌਤੀ ਵਧੇਰੇ ਲੋਕਾਂ ਨੂੰ ਸਿਹਤ ਬੀਮਾ ਖਰੀਦਣ ਲਈ ਸਮਰੱਥ ਅਤੇ ਉਤਸ਼ਾਹਿਤ ਕਰੇਗੀ।
3- ਆਟੋਮੋਬਾਈਲ ਸੈਕਟਰ EVs ਦੇ ਪੱਖ ਵਿੱਚ ਹੈ। ਇਹ ਚਾਹੁੰਦਾ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਘੱਟ ਵਿਆਜ ਦਰਾਂ 'ਤੇ EVs ਦੀ ਚੋਣ ਕਰਨ ਲਈ ਉਤਸ਼ਾਹਿਤ ਕਰਨ ਲਈ EVs ਨੂੰ ਤਰਜੀਹ ਦਿੱਤੀ ਜਾਵੇ। ਆਟੋਮੋਬਾਈਲ ਸੈਕਟਰ ਵੱਲੋਂ ਆਪਣੀਆਂ ਬਜਟ ਮੰਗਾਂ ਨੂੰ ਲੈ ਕੇ ਵਿੱਤ ਮੰਤਰਾਲੇ ਨੂੰ ਸੁਝਾਅ ਦਿੱਤੇ ਗਏ ਹਨ।