ਸਹਾਰਾ ਰੇਗਿਸਤਾਨ 'ਚ ਹੈਰਾਨ ਕਰਨ ਵਾਲੀ ਘਟਨਾ! ਤਪਦੀ ਰੇਤ 'ਤੇ ਹੋਈ ਬਰਫਬਾਰੀ
Published : Jan 25, 2022, 3:48 pm IST
Updated : Jan 25, 2022, 3:48 pm IST
SHARE ARTICLE
Snowfall on hot sand
Snowfall on hot sand

ਵਿਗਿਆਨੀਆਂ ਨੇ ਦੱਸਿਆ ਖਤਰੇ ਦੀ ਘੰਟੀ

ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਗਰਮ ਰੇਗਿਸਤਾਨ ਸਹਾਰਾ 'ਚ ਬਰਫ ਡਿੱਗਣ ਦੀ ਘਟਨਾ ਇਨ੍ਹੀਂ ਦਿਨੀਂ ਚਰਚਾ 'ਚ ਹੈ। ਸਹਾਰਾ ਦਾ ਇਹ ਵਿਸ਼ਾਲ ਰੇਗਿਸਤਾਨ 11 ਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਇਹ ਅਲਜੀਰੀਆ, ਚਾਡ, ਮਿਸਰ, ਲੀਬੀਆ, ਮਾਲੀ, ਮੌਰੀਤਾਨੀਆ, ਮੋਰੋਕੋ, ਨਾਈਜਰ, ਪੱਛਮੀ ਸਹਾਰਾ, ਸੂਡਾਨ ਅਤੇ ਟਿਊਨੀਸ਼ੀਆ ਵਿੱਚ ਫੈਲਿਆ ਹੋਇਆ ਹੈ। ਇੱਥੇ ਰੇਤ ਦੇ ਟਿੱਬੇ 180 ਮੀਟਰ ਉੱਚੇ ਹੋ ਸਕਦੇ ਹਨ। ਇਸ ਇਲਾਕੇ ਵਿੱਚ ਪਾਣੀ ਦੀ ਕਮੀ ਹੈ। ਅਜਿਹੇ ਖੁਸ਼ਕ ਖੇਤਰ ਵਿੱਚ ਬਰਫ਼ਬਾਰੀ ਦਾ ਵਾਪਰਨਾ ਹੈਰਾਨ ਕਰਨ ਵਾਲਾ ਹੈ। 

PHOTOSnowfall on hot sand

 

ਸਹਾਰਾ, ਜਿੱਥੇ ਤਾਪਮਾਨ ਬਹੁਤ ਜ਼ਿਆਦਾ ਰਹਿੰਦਾ ਹੈ ਉਥੇ ਤਾਪਮਾਨ ਜ਼ੀਰੋ ਤੋਂ ਹੇਠਾਂ ਚਲਾ ਗਿਆ ਅਤੇ ਬਰਫਬਾਰੀ ਸ਼ੁਰੂ ਹੋ ਗਈ। ਗਲੋਬਲ ਵਾਰਮਿੰਗ ਕਾਰਨ ਸਹਾਰਾ ਰੇਗਿਸਤਾਨ ਦਾ ਰਕਬਾ ਵੀ ਵਧ ਰਿਹਾ ਹੈ। ਇਕ ਸਦੀ ਪਹਿਲਾਂ ਸਹਾਰਾ ਜਿੰਨਾ ਵੱਡਾ ਸੀ, ਹੁਣ ਇਸ ਦਾ ਖੇਤਰਫਲ 10 ਫੀਸਦੀ ਵਧ ਗਿਆ ਹੈ। ਜੇਕਰ ਸਹਾਰਾ ਦਾ ਰਕਬਾ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਆਸ-ਪਾਸ ਦੇ ਦੇਸ਼ਾਂ ਵਿਚ ਸੋਕੇ ਦੀ ਸਥਿਤੀ ਵਧ ਸਕਦੀ ਹੈ। 

 

PHOTOSnowfall on hot sand

ਇਸ ਤੋਂ ਪਹਿਲਾਂ ਵੀ ਸਾਲ 2021 'ਚ ਸਹਾਰਾ ਰੇਗਿਸਤਾਨ 'ਚ ਬਰਫਬਾਰੀ ਹੋਈ ਸੀ। ਸਹਾਰਾ ਵਿੱਚ ਪਿਛਲੇ 42 ਸਾਲਾਂ ਵਿੱਚ ਇਹ ਪੰਜਵੀਂ ਬਰਫ਼ਬਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਜਲਵਾਯੂ ਪਰਿਵਰਤਨ ਕਾਰਨ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ।

 

PHOTOSnowfall on hot sand

ਸਾਇੰਸ ਰਸਾਲੇ ਵਿੱਚ ਪ੍ਰਕਾਸ਼ਿਤ ਇੱਕ ਖੋਜ ਦੇ ਅਨੁਸਾਰ, ਗਲੋਬਲ ਵਾਰਮਿੰਗ ਦੇ ਕਾਰਨ, ਹੁਣ ਅਜਿਹੇ ਸਥਾਨਾਂ ਵਿੱਚ ਤੇਜ਼ ਠੰਡੀਆਂ ਹਵਾਵਾਂ ਦੀ ਸੰਭਾਵਨਾ ਵੱਧ ਗਈ ਹੈ। ਵਰਲਡ ਇਕਨਾਮਿਕ ਫੋਰਮ ਦਾ ਕਹਿਣਾ ਹੈ ਕਿ ਇਸ ਨੂੰ ਰੋਕਣ ਲਈ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘੱਟ ਕਰਨਾ ਬਹੁਤ ਜ਼ਰੂਰੀ ਹੈ।  ਹਾਲਾਂਕਿ ਸਹਾਰਾ ‘ਚ ਲਾਲ ਰੇਤ ‘ਤੇ ਜਦੋਂ ਚਿੱਟੀ ਬਰਫ ਡਿੱਗਣੀ ਸ਼ੁਰੂ ਹੋਈ ਤਾਂ ਇਹ ਨਜ਼ਾਰਾ ਦੇਖਣ ਯੋਗ ਸੀ। ਇਸ ਖੂਬਸੂਰਤ ਨਜ਼ਾਰਾ ਨੂੰ ਦੇਖਣ ਲਈ ਲੋਕ ਘਰਾਂ ਤੋਂ ਬਾਹਰ ਆਉਣ ਲੱਗੇ।

 

PHOTOSnowfall on hot sand

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement