
‘ਮਾਵਾਂ ਠੰਡੀਆਂ ਛਾਵਾਂ’ ਇਹ ਗੱਲ ਕਿਸੇ ਤੋਂ ਨਹੀਂ ਲੁਕੀ ਕਿ ਮਾਂ ਆਪਣੇ ਬੱਚਿਆਂ ਨੂੰ ਆਪਣੀ ਜਾਨ ਤੋਂ ਵੀ ਵੱਧ ਪਿਆਰ ਕਰਦੀ ਹੈ...
ਚੇਨੱਈ- ‘ਮਾਵਾਂ ਠੰਡੀਆਂ ਛਾਵਾਂ’ ਇਹ ਗੱਲ ਕਿਸੇ ਤੋਂ ਨਹੀਂ ਲੁਕੀ ਕਿ ਮਾਂ ਆਪਣੇ ਬੱਚਿਆਂ ਨੂੰ ਆਪਣੀ ਜਾਨ ਤੋਂ ਵੀ ਵੱਧ ਪਿਆਰ ਕਰਦੀ ਹੈ। ਸਾਰੀ ਉਮਰ ਇੱਕੋ ਜਿਹੀ ਰਹਿੰਦੀ ਹੈ। ਮਾਂ ਦੇ ਪਿਆਰ ਦੀਆਂ ਪਿਆਰ ਭਰੀਆਂ ਕਹਾਣੀਆਂ ਤੁਸੀਂ ਸੁਣੀਆਂ ਹੀ ਹੋਣਗੀਆਂ। ਇਨ੍ਹੀਂ ਦਿਨੀਂ ਮਾਂ ਦੇ ਪਿਆਰ ਦੀ ਅਜਿਹੀ ਕਹਾਣੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਪੜ੍ਹ ਕੇ ਤੁਹਾਡੀਆਂ ਅੱਖਾਂ ਵੀ ਨਮ ਹੋ ਜਾਣਗੀਆਂ।
ਇੱਕ ਮਾਂ ਪਿਛਲੇ 24 ਸਾਲਾਂ ਤੋਂ ਇੱਕੋ ਥਾਲੀ ਵਿੱਚ ਖਾਣਾ ਖਾਂਦੀ ਸੀ। ਇਸ ਦੇ ਪਿੱਛੇ ਅਜਿਹਾ ਰਾਜ਼ ਛੁਪਿਆ ਹੋਇਆ ਸੀ, ਜਿਸ ਬਾਰੇ ਬੇਟੇ ਨੂੰ ਮਾਂ ਦੀ ਮੌਤ ਤੋਂ ਬਾਅਦ ਪਤਾ ਲੱਗਾ। ਜਿਸ ਨੂੰ ਸੁਣ ਕੇ ਉਹ ਬਹੁਤ ਭਾਵੁਕ ਹੋ ਗਿਆ। ਉਸ ਵਿਅਕਤੀ ਨੇ ਸੋਸ਼ਲ ਮੀਡੀਆ 'ਤੇ ਸਾਰੀ ਕਹਾਣੀ ਸਾਂਝੀ ਕੀਤੀ ਹੈ।
ਵਿਕਰਮ ਨਾਮ ਦੇ ਇੱਕ ਯੂਜ਼ਰ ਨੇ ਸੋਸ਼ਲ ਮੀਡੀਆ 'ਤੇ ਇੱਕ ਟਵੀਟ ਰਾਹੀਂ ਸਾਰੀ ਕਹਾਣੀ ਦੱਸੀ ਹੈ। ਵਿਕਰਮ ਨੇ ਆਪਣੇ ਟਵੀਟ 'ਚ ਲਿਖਿਆ, 'ਇਹ ਅੰਮਾ ਦੀ ਪਲੇਟ ਹੈ। ਉਹ ਪਿਛਲੇ ਦੋ ਦਹਾਕਿਆਂ ਤੋਂ ਇੱਕੋ ਪਲੇਟ ਵਿੱਚ ਖਾਣਾ ਖਾਂਦੀ ਸੀ। ਇਹ ਇੱਕ ਛੋਟੀ ਸਟੀਲ ਦੀ ਪਲੇਟ ਹੈ।
ਆਪਣੇ ਆਪ ਤੋਂ ਇਲਾਵਾ ਮਾਂ ਸਿਰਫ਼ ਮੈਨੂੰ ਅਤੇ ਚੁਲਬੁਲੀ (ਮੇਰੀ ਭਤੀਜੀ ਸ਼ਰੂਤੀ) ਨੂੰ ਇਸ ਥਾਲੀ ਵਿੱਚੋਂ ਖਾਣ ਦਿੰਦੀ ਸੀ। ਉਸ ਦੀ ਮੌਤ ਤੋਂ ਬਾਅਦ ਮੈਨੂੰ ਆਪਣੀ ਭੈਣ ਰਾਹੀਂ ਇਸ ਪਲੇਟ ਦਾ ਰਾਜ਼ ਪਤਾ ਲੱਗਾ। ਮੈਂ ਇਹ ਪਲੇਟ 7ਵੀਂ ਜਮਾਤ ਵਿੱਚ ਇਨਾਮ ਵਜੋਂ ਜਿੱਤੀ ਸੀ।
ਇਹ ਖ਼ਬਰ ਵੀ ਪੜ੍ਹੋ : ਲੁਟੇਰਿਆਂ ਦੇ ਹੌਂਸਲੇ ਬੁਲੰਦ: ਸੜਕ ’ਤੇ ਜਾਂਦੀ ਔਰਤ ਦੇ ਗਲ਼ੇ ’ਚੋਂ ਚੈਨ ਝਪਟ ਕੇ ਹੋਏ ਫਰਾਰ
ਇਸ ਤੋਂ ਅੱਗੇ ਵਿਕਰਮ ਲਿਖਦੇ ਹਨ, 'ਇਹ ਸਾਲ 1999 ਦੀ ਗੱਲ ਹੈ। 24 ਸਾਲਾਂ ਤੱਕ, ਮੇਰੀ ਮਾਂ ਨੇ ਉਸ ਪਲੇਟ ਵਿੱਚੋਂ ਖਾਣਾ ਖਾਧਾ ਜੋ ਮੈਂ ਜਿੱਤੀ ਸੀ। ਉਸ ਨੇ ਮੈਨੂੰ ਇਸ ਬਾਰੇ ਕਦੇ ਕੁਝ ਨਹੀਂ ਦੱਸਿਆ। ਮਾਂ, ਮੈਂ ਤੁਹਾਨੂੰ ਬਹੁਤ ਯਾਦ ਕਰਦਾ ਹਾਂ। ਉਸ ਦੀ ਮਾਂ ਦੀ ਪਿਛਲੇ ਸਾਲ 29 ਦਸੰਬਰ ਨੂੰ ਮੌਤ ਹੋ ਗਈ ਸੀ। ਵਿਕਰਮ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਟਵੀਟ ਨੂੰ 1000 ਤੋਂ ਵੱਧ ਵਾਰ ਰੀਟਵੀਟ ਕੀਤਾ ਗਿਆ ਹੈ।
ਕਿਸੇ ਨੇ ਲਿਖਿਆ ਕਿ ਦੁਨੀਆ ਵਿੱਚ ਬਿਨਾਂ ਕਿਸੇ ਸਵਾਰਥ ਦੇ ਸਿਰਫ਼ ਮਾਂ ਹੀ ਪਿਆਰ ਕਰਦੀ ਹੈ। ਕਿਸੇ ਨੇ ਕਿਹਾ ਕਿ ਮਾਂ ਮਾਂ ਹੁੰਦੀ ਹੈ। ਇਸ ਮਾਮਲੇ 'ਤੇ ਤੁਹਾਡੀ ਕੀ ਰਾਏ ਹੈ? ਕਮੈਂਟ ਕਰਕੇ ਦੱਸੋ।