ਬਿਜਲੀ ਸੋਧ ਬਿੱਲ 2025 ਕਾਨੂੰਨ ਦਾ ਵਿਰੋਧ, ਪਾਰਲੀਮੈਂਟ ਵਿੱਚ ਪੇਸ਼ ਹੋਣ ਦੇ ਤੀਸਰੇ ਦਿਨ ਭਾਜਪਾ ਦਫ਼ਤਰਾਂ ’ਤੇ ਕਾਪੀਆਂ ਸਾੜੀਆਂ ਜਾਣਗੀਆਂ
ਜੈਪੁਰ: ਕਿਸਾਨ ਮਜ਼ਦੂਰ ਮੋਰਚਾ ਭਾਰਤ ਦੀ ਮੀਟਿੰਗ ਮਹਾਵੀਰ ਗੁੱਜਰ ਰਾਜਸਥਾਨ ਕਿਸਾਨ ਮਜ਼ਦੂਰ ਨੋਜਵਾਨ ਸਭਾ ਰਣਜੀਤ ਸਿੰਘ ਗ੍ਰਾਮੀਣ ਕਿਸਾਨ ਮਜ਼ਦੂਰ ਸਭਾ ਪਰਮਜੀਤ ਸਿੰਘ ਰਾਸ਼ਟਰੀ ਕਿਸਾਨ ਸਭਾ ਮੱਧਪ੍ਰਦੇਸ਼ ਪੀ ਟੀ ਜੋਹਨ ਆਰਗੈਨਿਕ ਨੇਚੂਰਲ ਫਾਰਮਰ ਯੂਨੀਅਨ ਕੇਰਲਾ ਅਮਿਤ ਖਰਾੜੀ ਆਦਿਵਾਸੀ ਪਰਿਵਾਰ ਸਮਿਤੀ ਦੇ ਪ੍ਰਧਾਨਗੀ ਮੰਡਲ ਦੇ ਹੇਠ ਜੈਪੁਰ ਦੇ ਵਿੱਚ ਆਯੋਜਿਤ ਕੀਤੀ ਗਈ। ਜਿਸ ਵਿੱਚ ਦੇਸ਼ ਭਰ ਦੇ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਉਪਰੋਕਤ ਮੀਟਿੰਗ ਦਿੱਲੀ ਮੋਰਚੇ ਦੇ ਸ਼ਹੀਦ ਨਵਰੀਤ ਸਿੰਘ ਡਿਬਡਿਬਾ ਨੂੰ ਸ਼ਰਧਾਂਜਲੀ ਦੇਣ ਉਪਰੰਤ ਸ਼ੁਰੂ ਕੀਤੀ ਗਈ, ਜਿਸ ਵਿੱਚ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਪੂਰੇ ਦੇਸ਼ ਵਿੱਚ ਕਾਰਪੋਰੇਟ ਨੂੰ ਸਥਾਪਿਤ ਕਰਨਾ ਅਤੇ ਕਿਸਾਨ ਮਜ਼ਦੂਰ ਆਦਿਵਾਸੀ ਖਿੱਤਿਆਂ ਨੂੰ ਖ਼ਤਮ ਕਰਨ ਦੇ ਵਿਸ਼ੇ ’ਤੇ ਗੰਭੀਰ ਚਿੰਤਨ ਕੀਤਾ ਗਿਆ। ਦੇਸ਼ ਭਰ ਦੀਆਂ ਜਥੇਬੰਦੀਆਂ ਕੇ ਐਮ ਐਮ ਵੱਲੋਂ ਬਿਜਲੀ ਸੋਧ ਬਿੱਲ 2025 ਕਾਨੂੰਨ ਦਾ ਵਿਰੋਧ ਕਰਦਿਆਂ ਇਸ ਦੇ ਪਾਰਲੀਮੈਂਟ ਵਿੱਚ ਪੇਸ਼ ਹੋਣ ਦੇ ਤੀਸਰੇ ਦਿਨ ਭਾਜਪਾ ਦਫ਼ਤਰਾਂ ਤੇ ਕਾਪੀਆਂ ਸਾੜੀਆਂ ਜਾਣਗੀਆਂ, ਦਾ ਐਲਾਨ ਕੀਤਾ ਗਿਆ ਅਤੇ ਸ਼ਹੀਦ ਸੁਭਕਰਨ ਦਾ ਸ਼ਹੀਦੀ ਦਿਹਾੜਾ ਦੇਸ਼ ਪੱਧਰੀ 21 ਫਰਵਰੀ ਨੂੰ ਮਨਾਇਆ ਜਾਵੇਗਾ। ਸੀਡ ਬਿੱਲ 2025 ਨੂੰ ਗੰਭੀਰ ਲੈਂਦਿਆਂ ਅੱਜ ਦੇ ਹਾਊਸ ਵੱਲੋਂ ਇਸ ਨੂੰ ਖੇਤੀ ਰਿਸਰਚ ਅਤੇ ਬੁਨਿਆਦੀ ਬੀਜਾਂ ਦਾ ਖਾਤਮਾ ਦੱਸਦਿਆਂ ਇਸ ਦਾ ਸਖ਼ਤ ਵਿਰੋਧ ਕਰਦਿਆਂ ਇਸ ਤੇ ਸਖ਼ਤ ਫ਼ੈਸਲੇ ਕੀਤੇ ਗਏ। ਮਨਰੇਗਾ ਸਕੀਮ ਨੂੰ ਖ਼ਤਮ ਕਰਦਿਆਂ ਕੇਂਦਰ ਸਰਕਾਰ ਵੱਲੋ ਵਿਕਸਿਤ ਭਾਰਤ ਜੀ ਗਰਾਮ ਯੋਜਨਾ ਨੂੰ ਲਿਆਉਣਾ ਕੇਵਲ ਇਕ ਛਲ ਦੱਸਦਿਆਂ ਮਜ਼ਦੂਰਾਂ ਦੇ ਉੱਪਰ ਵੱਡਾ ਹਮਲਾ ਦੱਸਦਿਆਂ ਇਸ ਦਾ ਵਿਰੋਧ ਕਰਦਿਆਂ ਆਉਣ ਵਾਲੇ ਦਿਨਾਂ ਵਿੱਚ ਦੇਸ਼ ਪੱਧਰੀ ਵਿਰੋਧ ਦੇ ਐਕਸ਼ਨਾਂ ਸੰਬੰਧੀ ਗੱਲਬਾਤ ਤਹਿ ਕੀਤੀ ਗਈ ਆਦਿਵਾਸੀ ਪਰਿਵਾਰ ਸਮਿਤੀ ਵੱਲੋਂ ਆਦਿਵਾਸੀ ਇਲਾਕਿਆਂ ਨਾਲ ਕੀਤੇ ਜਾਂਦੇ ਵਿਵਹਾਰ ਨੂੰ ਅਣਮਨੁੱਖੀ ਘੋਸ਼ਿਤ ਕਰਦਿਆਂ ਦੇਸ਼ ਦੇ ਆਦਿਵਾਸੀ ਪਰਿਵਾਰਾਂ ਨੂੰ ਬੁਨਿਆਦੀ ਹੱਕਾਂ ਦੀ ਪੂਰਤੀ ਦੀ ਜੰਗ ਲਈ ਤਹਿ ਸ਼ੁਦਾ ਯੋਜਨਾਵਾਂ ਨੂੰ ਲਾਗੂ ਕਰਨ ਲਈ ਜ਼ੋਰ ਦਿੱਤਾ ਗਿਆ।
ਦੇਸ਼ ਭਰ ਵਿੱਚ ਖੇਤੀ ਯੋਗ ਜਮੀਨਾਂ ਨੂੰ ਜ਼ਬਰਦਸਤੀ ਐਕਵਾਇਰ ਕਰਨਾ, ਆਦਿਵਾਸੀ ਇਲਾਕਿਆਂ ਵਿੱਚ ਬਿਨਾਂ ਇਤਲਾਹ ਜ਼ਮੀਨਾਂ ਨੂੰ ਹਥਿਆਉਣਾ, ਤਾਮਿਲਨਾਡੂ ਵਿੱਚ ਮਛੇਰਿਆਂ ਦੇ ਜਮਾਤੀ ਕਾਰੋਬਾਰ ਨੂੰ ਕਾਰਪੋਰੇਟ ਦੇ ਕਬਜ਼ੇ ਹੇਠ ਆਉਣਾ, ਐਗਰੋ ਬਿਜ਼ਨਸ ਦੇ ਨਾਮ ਹੇਠ ਕਾਰਪੋਰੇਟ ਦੀ ਸਥਾਪਨਾ ਕਰਨਾ, ਰਾਜਸਥਾਨ ਦੇ ਭੀਲਵਾੜਾ ਆਦਿਵਾਸੀ ਇਲਾਕਿਆਂ ਵਿੱਚ ਪੱਥਰ ਖਣਨ ਦੀ ਪ੍ਰੀਕਿਰਿਆ ਤੇ ਕਾਰਪੋਰੇਟ ਦਾ ਕਬਜ਼ਾ, ਕੇਰਲਾ ਵਿੱਚ ਜ਼ਮੀਨਾਂ ਦੇ ਹਥਿਆਉਣ ਸਬੰਧੀ ਜੰਗਲੀ ਜੀਵਾਂ ਵੱਲੋਂ ਹੋ ਰਹੀਆਂ ਮਨੁੱਖੀ ਹੱਤਿਆਵਾਂ ਸੰਬੰਧੀ, ਜੰਮੂ ਕਸ਼ਮੀਰ ਦੇ ਕਬੀਲਿਆਂ ਉੱਪਰ ਜਾਤੀ ਆਧਾਰਿਤ ਭਾਸ਼ਾ ਆਧਾਰਿਤ ਕੀਤੇ ਜਾ ਰਹੇ ਹਮਲੇ ਕਸ਼ਮੀਰ ਦੇ ਮੁੱਖ ਕਿੱਤਾ ਫ਼ਲ ਖੇਤੀ ਨੂੰ ਖ਼ਤਮ ਕਰਨਾ, ਅਰਾਵਲੀ ਪਰਬਤ ਨੂੰ ਬਚਾਉਣ ਦੇ ਮਤੇ, ਸਰਕਾਰ ਵੱਲੋਂ ਜਾਰੀ ਦੋਸ਼ਪੂਰਨ ਫ਼ਸਲੀ ਬੀਮਾ ਯੋਜਨਾ, ਤਾਮਿਲਨਾਡੂ ਦੇ ਨਾਰੀਅਲ ਖੇਤਰ ਦੇ ਉਤਪਾਦਨ ਤੇ ਪਾਬੰਦੀ ਦੇ ਖਿਲਾਫ ਮਤੇ ਪਾਏ।
ਅੱਜ ਦੀ ਇਸ ਮੀਟਿੰਗ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਮਜ਼ਦੂਰਾਂ ਆਦਿਵਾਸੀ ਕਬੀਲਿਆਂ, ਦੇਸ਼ ਦੀ ਜਮੀਨ,ਜੰਗਲ,ਪਾਣੀ ਵਰਗੇ ਗੰਭੀਰ ਵਿਸ਼ਿਆਂ ਤੇ ਚਰਚਾ ਕੀਤੀ ਗਈ। ਇਸ ਮੌਕੇ ਤੇ ਐਮਐਮ ਦੀ ਕੋਆਰਡੀਨੇਟਰ ਸਰਵਨ ਸਿੰਘ ਪੰਧੇਰ, ਜਸਵਿੰਦਰ ਸਿੰਘ ਲੋਂਗੋਵਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ,ਮਨਜੀਤ ਸਿੰਘ ਰਾਏ ਭਾਰਤੀ ਕਿਸਾਨ ਯੂਨੀਅਨ ਦੁਆਬਾ, ਅਮਰਜੀਤ ਸਿੰਘ ਮੋਹੜੀ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਹਰਿਆਣਾ, ਗੁਰਅਵਨੀਤ ਸਿੰਘ ਮਾਂਗਟ ਇੰਡੀਅਨ ਫਾਰਮਰ ਐਸੋਸੀਏਸ਼ਨ ਉਤਰਾਖੰਡ ,ਮਹਾਂਵੀਰ ਗੁੱਜਰ ਰਾਜ ਸਭਾ ਰਾਜਸਥਾਨ ,ਗੁਰਪ੍ਰੀਤ ਸਿੰਘ ਸੰਘਾ ਰਾਜ ਸਭਾ ਰਾਜਸਥਾਨ, ਪੀ ਟੀ ਜੋਹਨ ਆਰਗੈਨਿਕ ਨੇਚੂਰਲ ਫਾਰਮਰ ਯੂਨੀਅਨ ਕੇਰਲਾ, ਸਾਹਜੀ ਕੋਕਾਡਨ ਮਾਲਿਆਰਾ ਕੋਰਸਾਕਾਂ ਸਮਿਤੀ, ਸੀ ਜੇ ਜੋਏ ਨਿੰਲਮਬਾਰ ਮਾਲਾਪੁਰਮ, ਬਲਦੇਵ ਸਿੰਘ ਜ਼ੀਰਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਹਰਵਿੰਦਰ ਸਿੰਘ ਮਸਾਣੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ,ਪਰਮਜੀਤ ਸਿੰਘ ਰਾਸ਼ਟਰੀ ਕਿਸਾਨ ਸਭਾ, ਰਣਜੀਤ ਸਿੰਘ ਸੰਧੂ ਗ੍ਰਾਮੀਣ ਕਿਸਾਨ ਮਜ਼ਦੂਰ ਸਮਿਤੀ ਰਾਜਸਥਾਨ, ਚੌਧਰੀ ਸ਼ੌਹੀਨ ਬਾਜਾੜ ਬੰਗਸ ਵੈਲੀ ਟਰਾਈਬਲ ਆਰਗਨਾਈਜੇਸ਼ਨ ਜੰਮੂ ਕਸ਼ਮੀਰ, ਨਾਸਿਰ ਹੁਸੈਨ ਚੇ ਚੀ ਟਰਾਈਬਲ ਸਟੂਡੈਂਟ ਆਰਗਨਾਈਜੇਸ਼ਨ ਜੰਮੂ ਕਸ਼ਮੀਰ, ਜੁਬੇਰ ਚੇ ਚੀ ਟਰਾਈਬਲ ਸਟੂਡੈਂਟ ਆਰਗਨਾਈਜੇਸ਼ਨ ਜੰਮੂ ਕਸ਼ਮੀਰ, ਨੀਲੇਸ਼ ਬਰੋਡ ਭੀਲ ਪ੍ਰਦੇਸ਼ ਮੁਕਤੀ ਮੋਰਚਾ ਰਾਜਸਥਾਨ, ਅਮਿਤ ਖਰਾੜੀ ਆਦਿਵਾਸੀ ਪਰਿਵਾਰ ਸਮਿਤੀ ਰਾਜਸਥਾਨ, ਅਜੇ ਯਾਦਵ ਆਹੀਰਵਾਲ ਸੰਘਰਸ਼ ਮੋਰਚਾ ਹਰਿਆਣਾ, ਰੇਖਾ ਸ਼ਰਮਾ ਮੁਖੀ ਔਰਤ ਵਿੰਗ ਰਾਜ ਸਭਾ ਜੈਪੁਰ ਯੂਨੀਵਰਸਿਟੀ ਦੇ ਸਕਾਲਰ ਵੱਲੋ ਭਾਗ ਲਿਆ ਗਿਆ।
