ਮੈਂ ਨਾੜੀ ਵੇਖ ਕੇ ਮੰਤਰਾਂ ਨਾਲ ਇਲਾਜ ਕਰ ਸਕਦਾ ਹਾਂ : ਸ਼ਿਵ ਸੈਨਾ ਸੰਸਦ ਮੈਂਬਰ
Published : Feb 25, 2019, 11:39 am IST
Updated : Feb 25, 2019, 11:39 am IST
SHARE ARTICLE
Chandrakant Khaire
Chandrakant Khaire

ਸ਼ਿਵ ਸੈਨਾ ਸੰਸਦ ਮੈਂਬਰ ਚੰਦਰਕਾਂਤ ਖੈਰੇ ਨੇ ਦਾਅਵਾ ਕੀਤਾ ਹੈ ਕਿ ਉਹ ਲੋਕਾਂ ਦੀ ਨਾੜੀ ਵੇਖ ਕੇ, ਮੰਤਰਾਂ ਤੇ ਵਿਭੂਤੀ ਜ਼ਰੀਏ ਉਨ੍ਹਾਂ ਦੀ ਬੀਮਾਰੀ ਦਾ ਇਲਾਜ ਕਰ ਸਕਦਾ......

ਔਰੰਗਾਬਾਦ : ਸ਼ਿਵ ਸੈਨਾ ਸੰਸਦ ਮੈਂਬਰ ਚੰਦਰਕਾਂਤ ਖੈਰੇ ਨੇ ਦਾਅਵਾ ਕੀਤਾ ਹੈ ਕਿ ਉਹ ਲੋਕਾਂ ਦੀ ਨਾੜੀ ਵੇਖ ਕੇ, ਮੰਤਰਾਂ ਤੇ ਵਿਭੂਤੀ ਜ਼ਰੀਏ ਉਨ੍ਹਾਂ ਦੀ ਬੀਮਾਰੀ ਦਾ ਇਲਾਜ ਕਰ ਸਕਦਾ ਹੈ। ਔਰੰਗਾਬਾਦ ਤੋਂ ਲੋਕ ਸਭਾ ਮੈਂਬਰ ਖੈਰੇ ਨੇ ਕਲ ਰਾਸ਼ਟਰੀ ਸਿਹਤ ਮਿਸ਼ਨ ਦੇ ਸਮਾਗਮ ਦੌਰਾਨ ਡਾਕਟਰਾਂ ਦੀ ਮੌਜੂਦਗੀ ਵਿਚ ਇਹ ਦਾਅਵਾ ਕੀਤਾ। ਪ੍ਰੋਗਰਾਮ ਸਥਾਨਕ ਸਰਕਾਰੀ ਕਾਲਜ ਅਤੇ ਹਸਪਤਾਲ ਵਿਚ ਹੋਇਆ ਸੀ। ਸੰਸਦ ਮੈਂਬਰ ਨੇ ਦਾਅਵਾ ਕੀਤਾ ਕਿ ਉਸ ਨੇ ਕਈ ਲੋਕਾਂ ਨੂੰ ਮੰਤਰਾਂ ਅਤੇ ਵਿਭੂਤੀ ਨਾਲ ਠੀਕ ਕੀਤਾ ਹੈ।

ਇਹ ਵਿਭੂਤੀ ਖਾਣ ਲਈ ਜਾਂ ਉਸ ਦੀ ਪੁੜੀ ਸਿਰਹਾਣੇ ਹੇਠਾਂ ਰੱਖਣ ਲਈ ਦਿਤੀ ਜਾਂਦੀ ਹੈ। ਖੈਰੇ ਨੇ ਕਿਹਾ ਕਿ ਉਸ ਨੇ ਭਾਜਪਾ ਦੇ ਸੀਨੀਅਰ ਆਗੂ ਪ੍ਰਮੋਦ ਮਹਾਜਨ ਨੂੰ ਗੋਲੀ ਵੱਜਣ ਮਗਰੋਂ ਉਨ੍ਹਾਂ ਦੇ ਬੇਟੇ ਰਾਹੁਲ ਮਹਾਜਨ ਨੂੰ ਵੀ ਵਿਭੂਤੀ ਦਿਤੀ ਸੀ ਪਰ ਹਸਪਤਾਲ ਵਿਚ ਮਹਾਜਨ ਦੇ ਕਮਰੇ ਦੇ ਬਾਹਰ ਜ਼ਿਆਦਾ ਸੁਰੱÎਖਿਆ ਹੋਣ ਕਾਰਨ ਕੋਈ ਵੀ ਅੰਦਰ ਨਾ ਜਾ ਸਕਿਆ। ਉਨ੍ਹਾਂ ਇਸ ਨੂੰ ਅਪਣੀ ਇਕਮਾਤਰ ਨਾਕਾਮੀ ਦਸਿਆ।

ਮਹਾਜਨ ਦੀ 2006 ਵਿਚ ਹਸਪਤਾਲ ਵਿਚ ਮੌਤ ਹੋ ਗਈ ਸੀ। ਇਕ ਹੋਰ ਘਟਨਾ ਦਾ ਜ਼ਿਕਰ ਕਰਦਿਆਂ ਖੈਰੇ ਨੇ ਕਿਹਾ, 'ਇਕ ਪਾਰਟੀ ਕਾਰਕੁਨ ਦੀ ਪਤਨੀ ਹਾਦਸੇ ਵਿਚ ਜ਼ਖ਼ਮੀ ਹੋ ਗਈ ਸੀ। ਮੈਂ ਉਸ ਦੀ ਧੜਕਣ ਮਹਿਸੂਸ ਕੀਤੀ ਅਤੇ ਮੰਤਰ ਪੜ੍ਹੇ, ਉਸ ਨੇ ਅਪਣੀਆਂ ਅੱਖਾਂ ਖੋਲ੍ਹ ਲਈਆਂ ਅਤੇ ਕੁੱਝ ਹੀ ਦਿਨਾਂ ਵਿਚ ਰਾਜ਼ੀ ਹੋ ਗਈ।' ਇਸ ਸੰਸਦ ਮੈਂਬਰ ਨੇ ਮਰਾਠਾਵਾੜਾ ਯੂਨੀਵਰਸਿਟੀ ਤੋਂ ਸਾਇੰਸ ਦੀ ਡਿਗਰੀ ਕੀਤੀ ਹੋਈ ਹੈ।  (ਏਜੰਸੀ)

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement