
ਪਿਛਲੇ 24 ਘੰਟਿਆਂ ਵਿੱਚ ਰਾਜ 'ਚ 8,807 ਨਵੇਂ ਮਰੀਜ਼ ਆਏ ਸਾਹਮਣੇ
ਨਵੀਂ ਦਿੱਲੀ: ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕੋਰੋਨਾ ਦਿਨੋ ਦਿਨ ਤਬਾਹੀ ਮਚਾ ਰਿਹਾ ਹੈ। ਮਹਾਰਾਸ਼ਟਰ ਵਿਚ ਕੋਰੋਨਾ ਦੀ ਲਾਗ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਦਿਨੋ ਦਿਨ ਹਾਲਾਤ ਵਿਗੜ ਰਹੇ ਹਨ।
corona case
ਮਹਾਰਾਸ਼ਟਰ ਸਰਕਾਰ ਨੇ ਕਈ ਜਿਲ੍ਹਿਆਂ ਵਿਚ ਤਾਲਾਬੰਦੀ ਲਾਗੂ ਕਰ ਦਿੱਤੀ ਹੈ। ਇਸ ਦੌਰਾਨ ਬੁੱਧਵਾਰ ਨੂੰ ਵਾਸ਼ਿਮ ਜ਼ਿਲ੍ਹੇ ਵਿੱਚ 318 ਨਵੇਂ ਮਰੀਜ਼ ਸਾਹਮਣੇ ਆਏ ਹਨ। ਧਿਆਨ ਯੋਗ ਹੈ ਕਿ ਇਨ੍ਹਾਂ ਸੰਕਰਮਿਤ ਮਰੀਜ਼ਾਂ ਵਿਚੋਂ 229 ਵਿਦਿਆਰਥੀ ਹਨ।
Maharashtra: 229 students and 3 staffers of a hostel in Washim test positive for #COVID19. A total of 327 students from Amravati, Hingoli, Nanded, Washim, Buldhana, Akola reside in this hostel.
— ANI (@ANI) February 25, 2021
ਮਹਾਰਾਸ਼ਟਰ ਦੇ ਵਾਸ਼ਿਮ ਜ਼ਿਲ੍ਹੇ ਵਿਚ ਰਿਸੋਦ ਤਹਿਸੀਲ ਦੇ ਦੇਗਾਓਂ ਵਿਚ ਇਕ ਸਕੂਲ ਹੋਸਟਲ ਵਿਚ 229 ਵਿਦਿਆਰਥੀਆਂ ਅਤੇ ਤਿੰਨ ਕਰਮਚਾਰੀਆਂ ਦੀ ਰਿਪੋਰਟ ਕੋਰੋਨਾ ਸਕਾਰਾਤਮਕ ਦੱਸੀ ਜਾਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਵਿਦਿਆਰਥੀ ਰਿਸੋਦ ਤਹਿਸੀਲ ਦੇ ਪਿੰਡ ਡੇਗਾਓਂ ਵਿੱਚ ਸਥਿਤ ਆਸ਼ਰਮ ਸ਼ਾਲਾ ਵਿੱਚ ਇੱਥੇ ਹੋਸਟਲ ਵਿੱਚ ਰਹਿੰਦੇ ਹਨ।
Corona case
ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ 8,807 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਹ 18 ਅਕਤੂਬਰ ਤੋਂ ਬਾਅਦ ਦਾ ਸਭ ਤੋਂ ਉੱਚਾ ਅੰਕੜਾ ਹੈ। ਰਾਜ ਵਿਚ, ਪਿਛਲੇ 24 ਘੰਟਿਆਂ ਵਿਚ 80 ਮਰੀਜ਼ਾਂ ਦੀ ਮੌਤ ਹੋ ਗਈ। ਇਹ ਪਿਛਲੇ 56 ਦਿਨਾਂ ਵਿਚ ਸਭ ਤੋਂ ਜਿਆਦਾ ਹੈ।