
ਵਿਦਾਈ ਤੋਂ ਬਾਅਦ ਕੀਤਾ ਧੀ ਦਾ ਅੰਤਿਮ ਸਸਕਾਰ
ਨਵੀਂ ਦਿੱਲੀ: ਗੁਜਰਾਤ ਦੇ ਭਾਵਨਗਰ ਸ਼ਹਿਰ ਵਿਚ ਇਕ ਪਰਿਵਾਰ ਦਾ ਵਿਆਹ ਸਮਾਗਮ ਉਸ ਸਮੇਂ ਮਾਤਮ ਵਿਚ ਬਦਲ ਗਿਆ ਜਦੋਂ ਰਸਮਾਂ ਦੌਰਾਨ ਲੜਕੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਬਾਰਾਤ ਨੂੰ ਖਾਲੀ ਹੱਥ ਵਾਪਸ ਭੇਜਣ ਦੀ ਬਜਾਏ ਲੜਕੀ ਦੇ ਪਰਿਵਾਰ ਵਾਲਿਆਂ ਨੇ ਲਾੜੇ ਦਾ ਛੋਟੀ ਧੀ ਦਾ ਵਿਆਹ ਕਰਵਾ ਦਿੱਤਾ। ਵਿਆਹ ਦੌਰਾਨ ਲਾੜੀ ਦੀ ਦੇਹ ਨੂੰ ਹਸਪਤਾਲ ਦੇ ਕੋਲਡ ਸਟੋਰੇਜ ਵਿਚ ਰੱਖਿਆ ਗਿਆ ਅਤੇ ਛੋਟੀ ਧੀ ਦੀ ਵਿਦਾਈ ਤੋਂ ਬਾਅਦ ਉਸ ਦਾ ਸਸਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਅੱਤਵਾਦੀ ਸਿਖਲਾਈ ਲਈ ਪਾਕਿਸਤਾਨ ਜਾਣ ਦੀ ਤਿਆਰੀ ਕਰ ਰਹੇ ਦੋ ਨੌਜਵਾਨ ਕਾਬੂ
ਭਾਵਨਗਰ ਸ਼ਹਿਰ ਦੇ ਸੁਭਾਸ਼ਨਗਰ ਇਲਾਕੇ 'ਚ ਰਹਿਣ ਵਾਲੇ ਭਰਵਾੜ ਪਰਿਵਾਰ ਦੇ ਜੀਨਾ ਰਾਠੌੜ ਦੀ ਵੱਡੀ ਧੀ ਹੇਤਲ ਦਾ ਵਿਆਹ ਨਾਰੀ ਪਿੰਡ ਦੇ ਵਿਸ਼ਾਲ ਰਣਭਾਈ ਨਾਲ ਹੋਣਾ ਸੀ। ਸ਼ਾਮ ਨੂੰ ਬਰਾਤ ਭਾਵਨਗਰ ਪਹੁੰਚ ਗਈ ਸੀ ਅਤੇ ਵਿਆਹ ਦੀਆਂ ਹੋਰ ਰਸਮਾਂ ਪੂਰੀਆਂ ਹੋ ਰਹੀਆਂ ਸਨ।
ਇਹ ਵੀ ਪੜ੍ਹੋ: IIT ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੇ ਮਾਮਲੇ ’ਤੇ ਬੋਲੇ CJI, “ਪਤਾ ਨਹੀਂ ਸਾਡੇ ਅਦਾਰੇ ਕਿੱਥੇ ਗਲਤੀਆਂ ਕਰ ਰਹੇ”
ਇਸ ਦੌਰਾਨ ਜਦੋਂ ਹੇਤਲ ਨੂੰ ਚੱਕਰ ਆਉਣ ਲੱਗੇ ਤਾਂ ਉਹ ਖੁੱਲ੍ਹੀ ਹਵਾ 'ਚ ਸਾਹ ਲੈਣ ਲਈ ਛੱਤ 'ਤੇ ਚਲੀ ਗਈ। ਹੇਤਲ ਛੱਤ 'ਤੇ ਬੇਹੋਸ਼ ਹੋ ਗਈ। ਪਰਿਵਾਰ ਵਾਲੇ ਹੇਤਲ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਹੇਤਲ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਦੌਰਾਨ ਪਰਿਵਾਰ ਨੇ ਹੇਤਲ ਦੀ ਲਾਸ਼ ਨੂੰ ਹਸਪਤਾਲ ਦੇ ਕੋਲਡ ਸਟੋਰੇਜ 'ਚ ਰਖਵਾ ਦਿੱਤਾ। ਫਿਰ ਲੜਕੇ ਦਾ ਵਿਆਹ ਛੋਟੀ ਧੀ ਨਾਲ ਕਰਵਾ ਦਿੱਤਾ।