
ਪੁਲਿਸ ਮੁਲਾਜ਼ਮ ਵਲੋਂ ਕੀਤੀ ਮਦਦ ਦੀ ਹਰ ਪਾਸੇ ਹੋ ਰਹੀ ਚਰਚਾ
ਤੇਲੰਗਾਨਾ ਵਿੱਚ ਇੱਕ ਆਨ ਡਿਊਟੀ ਟਰੈਫਿਕ ਕਾਂਸਟੇਬਲ ਨੇ ਸੀਪੀਆਰ (ਕਾਰਡੀਓਪਲਮੋਨਰੀ ਰੀਸਸੀਟੇਸ਼ਨ) ਦੇ ਕੇ ਇੱਕ ਵਿਅਕਤੀ ਦੀ ਜਾਨ ਬਚਾਈ। ਇਹ ਵਿਅਕਤੀ ਦਿਲ ਦਾ ਦੌਰਾ ਪੈਣ ਕਾਰਨ ਸੜਕ 'ਤੇ ਡਿੱਗ ਗਿਆ ਸੀ। ਟ੍ਰੈਫਿਕ ਪੁਲਿਸ ਵਾਲੇ ਨੇ ਚੁਸਤੀ ਦਿਖਾਉਂਦੇ ਹੋਏ ਸਾਹ ਵਾਪਸ ਆਉਣ ਤੱਕ ਉਸ ਦੇ ਦਿਲ 'ਤੇ ਦਬਾਅ ਪਾਇਆ। ਇਸ ਘਟਨਾ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਪੁਲਿਸ ਅਨੁਸਾਰ, ਬਾਲਾਜੀ ਨਾਮ ਦੇ ਇਸ ਵਿਅਕਤੀ ਨੂੰ ਰਾਜੇਂਦਰਨਗਰ ਵਿੱਚ ਬੱਸ ਤੋਂ ਉਤਰਦੇ ਹੀ ਦਿਲ ਦਾ ਦੌਰਾ ਪਿਆ ਅਤੇ ਉਹ ਸੜਕ 'ਤੇ ਡਿੱਗ ਗਿਆ। ਰਾਜਸ਼ੇਖਰ ਨਾਂ ਦੇ ਟ੍ਰੈਫਿਕ ਕਾਂਸਟੇਬਲ ਨੇ ਉਸ ਨੂੰ ਦੇਖਿਆ ਅਤੇ ਬਿਨਾਂ ਕੋਈ ਸਮਾਂ ਗੁਆਏ ਉਸ ਨੂੰ ਕਰੀਬ 2 ਮਿੰਟ ਤੱਕ ਉਸ ਨੂੰ ਸੀ.ਪੀ.ਆਰ ਦਿੰਦੇ ਰਹੇ।
ਇਹ ਵੀ ਪੜ੍ਹੋ : ਰਾਸ਼ਟਰੀ ਸਿੱਖਿਆ ਨੀਤੀ ਨੇ ਭਵਿੱਖ ਦੀਆਂ ਮੰਗਾਂ ਅਨੁਸਾਰ ਸਿੱਖਿਆ ਪ੍ਰਣਾਲੀ ਨੂੰ ਦਿਤੀ ਨਵੀਂ ਦਿਸ਼ਾ : ਪ੍ਰਧਾਨ ਮੰਤਰੀ ਮੋਦੀ
ਇਸ ਦੌਰਾਨ ਬਾਲਾਜੀ 'ਚ ਠੀਕ ਹੋਣ ਦੇ ਸੰਕੇਤ ਦੇਖੇ ਗਏ। ਉਸ ਦੇ ਮੂੰਹ ਵਿਚੋਂ ਝੱਗ ਵੀ ਨਿਕਲ ਗਈ। ਰਾਜਸ਼ੇਖਰ ਨੇ ਉਸ ਦੀ ਕਮੀਜ਼ ਦੇ ਬਟਨ ਖੋਲ੍ਹ ਦਿੱਤੇ ਤਾਂ ਕਿ ਉਸ ਨੂੰ ਘੁਟਣ ਮਹਿਸੂਸ ਨਾ ਹੋਵੇ। ਉਨ੍ਹਾਂ ਨੇ ਬਾਲਾਜੀ ਦਾ ਮੂੰਹ ਸਾਫ਼ ਕੀਤਾ ਤਾਂ ਕਿ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਨਾ ਹੋਵੇ। ਜਦੋਂ ਉਸ ਨੂੰ ਹੋਸ਼ ਆਈ ਅਤੇ ਸਾਹ ਲੈਣ ਲੱਗਾ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ। ਫਿਲਹਾਲ ਉਸ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ।
ਤੇਲੰਗਾਨਾ ਪੁਲਿਸ ਦੇ ਡੀਜੀਪੀ ਨੇ ਟਵੀਟ ਕੀਤਾ- 'ਤੇਲੰਗਾਨਾ ਪੁਲਿਸ ਦੀ ਜਨਤਾ ਪ੍ਰਤੀ ਦ੍ਰਿੜ ਪ੍ਰਤੀਬੱਧਤਾ। ਸਾਈਬਰਾਬਾਦ ਟ੍ਰੈਫਿਕ ਪੁਲਿਸ ਕਾਂਸਟੇਬਲ ਰਾਜਸ਼ੇਖਰ ਦੁਆਰਾ ਜਿਸ ਰਫ਼ਤਾਰ ਅਤੇ ਪ੍ਰਭਾਵ ਨਾਲ ਸੀਪੀਆਰ ਦਾ ਪ੍ਰਬੰਧਨ ਕੀਤਾ ਗਿਆ ਸੀ, ਉਸ ਨੇ ਇੱਕ ਵਿਅਕਤੀ ਦੀ ਜਾਨ ਬਚਾਈ ਜੋ ਮੌਤ ਦੀ ਕਗਾਰ 'ਤੇ ਸੀ। ਮੈਂ ਰਾਜਸ਼ੇਖਰ ਦੀ ਬਹਾਦਰੀ ਦੀ ਪ੍ਰਸ਼ੰਸਾ ਕਰਦਾ ਹਾਂ।
ਇਹ ਵੀ ਪੜ੍ਹੋ : ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਚੀਨ ਯੂਕਰੇਨ ਵਿਰੁੱਧ ਚੱਲ ਰਹੀ ਜੰਗ ਵਿੱਚ ਰੂਸ ਦਾ ਸਮਰਥਨ ਕਰੇਗਾ: ਜੋਅ ਬਾਇਡਨ
ਅਭਿਨੇਤਾ ਚਿਰੰਜੀਵੀ ਨੇ ਵੀ ਰਾਜਸ਼ੇਖਰ ਦੀ ਤਾਰੀਫ 'ਚ ਟਵੀਟ ਕੀਤਾ। ਉਨ੍ਹਾਂ ਲਿਖਿਆ, 'ਸਾਈਬਰਾਬਾਦ ਟ੍ਰੈਫਿਕ ਪੁਲਿਸ ਦੇ ਕਾਂਸਟੇਬਲ ਰਾਜਸ਼ੇਖਰ ਨੂੰ ਸਲਾਮ, ਜਿਨ੍ਹਾਂ ਦੀ ਚੌਕਸੀ ਅਤੇ ਸੀਪੀਆਰ ਨੇ ਇੱਕ ਜਾਨ ਬਚਾਈ। ਰਾਜਸ਼ੇਖਰ ਨੇ ਆਪਣੇ ਫਰਜ਼ ਤੋਂ ਅੱਗੇ ਵੱਧ ਕੇ ਮਨੁੱਖਤਾ ਪ੍ਰਤੀ ਹਮਦਰਦੀ ਦਿਖਾਈ। ਅਜਿਹਾ ਕਰ ਕੇ ਉਨ੍ਹਾਂ ਨੇ ਇਨਸਾਨੀਅਤ ਅਤੇ ਲੋਕਾਂ ਦਾ ਖਿਆਲ ਰੱਖਣ ਵਾਲੀ ਪੁਲਿਸ ਦੀ ਮਿਸਾਲ ਪੇਸ਼ ਕੀਤੀ ਹੈ।