
Noida: ਪੜ੍ਹਾਈ ਨੂੰ ਲੈ ਕੇ ਝਿੜਕਣ ਤੋਂ ਬਾਅਦ ਪੱਖੇ ਨਾਲ ਲਿਆ ਫਾਹਾ
Noida: ਪਿਤਾ ਦੀ ਝਿੜਕ ਤੋਂ ਨਾਰਾਜ਼ ਇਕ 16 ਸਾਲਾ ਨੌਜਵਾਨ ਨੇ ਅਪਣੇ ਘਰ ਵਿਚ ਹੀ ਪੱਖੇ ਨਾਲ ਲਟਕ ਕੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ। ਥਾਣਾ ਸੈਕਟਰ 49 ਦੇ ਇੰਚਾਰਜ ਇੰਸਪੈਕਟਰ ਅਨੁਜ ਕੁਮਾਰ ਸੈਣੀ ਨੇ ਮੰਗਲਵਾਰ ਨੂੰ ਦਸਿਆ ਕਿ ਅਨਮੋਲ ਰਾਠੌਰ ਪੁੱਤਰ ਸੁਸ਼ੀਲ ਰਾਠੌਰ ਵਾਸੀ ਪਿੰਡ ਬਰੇਲਾ ਨੇ ਬੀਤੀ ਰਾਤ ਅਪਣੇ ਘਰ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਸ ਨੇ ਦਸਿਆ ਕਿ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਉਹ ਸਕੂਲ ’ਚ ਪੜ੍ਹਦਾ ਸੀ ਅਤੇ ਉਸ ਦੇ ਪਿਤਾ ਨੇ ਉਸ ਨੂੰ ਪੜ੍ਹਾਈ ਨੂੰ ਲੈ ਕੇ ਝਿੜਕਿਆ ਸੀ। ਥਾਣਾ ਇੰਚਾਰਜ ਨੇ ਦਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।