ਅਨੰਤਨਾਗ 'ਚ ਮੁਕਾਬਲੇ ਦੌਰਾਨ ਹਿਜ਼ਬੁਲ ਦੇ ਦੋ ਅਤਿਵਾਦੀ ਢੇਰ
Published : Mar 25, 2018, 12:55 am IST
Updated : Mar 25, 2018, 12:55 am IST
SHARE ARTICLE
Army
Army

ਸੁਰੱਖਿਆ ਬਲਾਂ ਨਾਲ ਜਾਰੀ ਮੁਕਾਬਲੇ ਵਿਚ ਦੋ ਅਤਿਵਾਦੀ ਮਾਰੇ ਗਏ

ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਸ਼ਨਿਚਰਵਾਰ ਨੂੰ ਸੁਰੱਖਿਆ ਬਲਾਂ ਨਾਲ ਜਾਰੀ ਮੁਕਾਬਲੇ ਵਿਚ ਦੋ ਅਤਿਵਾਦੀ ਮਾਰੇ ਗਏ। ਦਸਿਆ ਜਾ ਰਿਹਾ ਹੈ ਕਿ ਇਹ ਅਤਿਵਾਦੀ ਹਿਜ਼ਬੁਲ ਮੁਜਾਹਿਦੀਨ ਗਰੁੱਪ ਦੇ ਹਨ। ਪੁਲਿਸ ਨੇ ਦਸਿਆ ਕਿ ਅਤਿਵਾਦੀਆਂ ਦੀ ਮੌਜੂਦਗੀ ਦਾ ਪਤਾ ਲਗਦੇ ਹੀ ਰਾਸ਼ਟਰੀ ਰਾਈਫ਼ਲਜ਼, ਸੀਆਰਪੀਐਫ਼ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਸਪੈਸ਼ਲ ਅਪਰੇਸ਼ਨ ਗਰੁੱਪ ਦੇ ਸੁਰੱਖਿਆ ਜਵਾਨਾਂ ਨੇ ਸ਼ੁੱਕਰਵਾਰ ਸ਼ਾਮ ਸ਼ਿਸਤਰਗਾਮ ਪਿੰਡ ਨੂੰ ਘੇਰਾ ਪਾ ਲਿਆ। ਸੁਰੱਖਿਆ ਘੇਰਾ ਸਖ਼ਤ ਹੋਣ ਕਾਰਨ ਅਤਿਵਾਦੀਆਂ ਨੇ ਫ਼ਾਈਰਿੰਗ ਸ਼ੁਰੂ ਕਰ ਦਿਤੀ, ਜਿਸ ਤੋਂ ਬਾਅਦ ਫ਼ੌਜ ਦੇ ਜਵਾਨਾਂ ਦੇ ਨਾਲ ਮੁਠਭੇੜ ਸ਼ੁਰੂ ਹੋ ਗਈ। ਕਸ਼ਮੀਰ ਘਾਟੀ ਵਿਚ ਸਰਗਰਮ ਪੁਰਾਣੇ ਅਤਿਵਾਦੀਆਂ ਵਿਚ ਇਕ ਅਸ਼ਰਫ਼ ਖ਼ਾਨ ਉਰਫ਼ ਅਸ਼ਰਫ਼ ਮੌਲਵੀ ਨੂੰ ਉਸ ਦੇ ਅੰਗ ਰੱਖਿਅਕ ਆਸਿਫ਼ ਸਮੇਤ ਸੁਰੱਖਿਆ ਬਲਾਂ ਨੇ ਡੁਰੂ-ਅਨੰਤਨਾਗ ਵਿਚ ਸ਼ੁੱਕਰਵਾਰ ਦੀ ਦੇਰ ਰਾਤ ਹੋਈ ਮੁਠਭੇੜ ਵਿਚ ਮਾਰ ਮੁਕਾਇਆ।

ArmyArmy

ਇਸ ਮੁਕਾਬਲੇ ਦੌਰਾਨ ਲਸ਼ਕਰ ਕਮਾਂਡਰ ਸ਼ਕੂਰ ਅਤੇ ਇਕ ਹੋਰ ਅਤਿਵਾਦੀ ਬਚ ਕੇ ਨਿਕਲਣ ਵਿਚ ਕਾਮਯਾਬ ਹੋ ਗਏ। ਇਸੇ ਦੌਰਾਨ ਅਤਿਵਾਦੀ ਦੀ ਮੌਤ ਤੋਂ ਬਾਅਦ ਦਖਣੀ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਵਿਚ ਫ਼ੈਲੇ ਤਣਾਅ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਬਨਿਹਾਲ-ਸ੍ਰੀਨਗਰ ਰੇਲ ਸੇਵਾ ਮੁਲਤਵੀ ਕਰ ਦਿਤੀ ਹੈ। ਸ੍ਰੀਨਗਰ ਤੋਂ ਜੰਮੂ ਵਲ ਜਾਂ ਜੰਮੂ ਤੋਂ ਸ੍ਰੀਨਗਰ ਵਲ ਆਉਣ ਜਾਣ ਵਾਲੇ ਫ਼ੌਜੀ ਕਾਫ਼ਲਿਆਂ ਨੂੰ ਵੀ ਇਹਤਿਆਤ ਵਜੋਂ ਰੋਕ ਦਿਤਾ ਗਿਆ ਹੈ। ਅਫ਼ਵਾਹਾਂ 'ਤੇ ਕਾਬੂ ਪਾਉਣ ਲਈ ਦਖਣੀ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਵਿਚ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿਤਾ ਗਿਆ ਹੈ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement