
ਅਦਾਲਤ ਨੇ ਚੋਣ ਕਮਿਸ਼ਨ ਤੋਂ ਹਲਫ਼ੀਆ ਬਿਆਨ ਮੰਗਿਆ ਕਿ ਕਿਉਂ ਨਾ ਮੈਚਿੰਗ ਦੀ ਗਿਣਤੀ ਵਧਾਈ ਜਾਵੇ
ਨਵੀਂ ਦਿੱਲੀ- ਈਵੀਐਮ ਅਤੇ ਵੀਵੀਪੈਟ ਦੀ 50 ਫੀਸਦੀ ਮਿਲਾਨ ਨੂੰ ਲੈ ਕੇ ਸਮਾਜਵਾਦੀ ਪਾਰਟੀ ਆਗੂ ਅਖਿਲੇਸ਼ ਯਾਦਵ ਸਮੇਤ ਵਿਰੋਧੀ ਪਾਰਟੀਆਂ ਦੇ ਕਈ ਆਗੂਆਂ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਰਜ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਦੌਰਾਨ ਚੋਣ ਕਮਿਸ਼ਨ ਨੇ ਪਟੀਸ਼ਨ ਦਾ ਵਿਰੋਧ ਕੀਤਾ। ਕਮਿਸ਼ਨ ਨੇ ਕਿਹਾ ਕਿ ਅਜਿਹਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।
ਉਥੇ ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਮਸ਼ੀਨ ਅਤੇ ਪਰਚੀ ਦੀ ਮੈਚਿੰਗ ਦੀ ਗਿਣਤੀ ਵਧਾਈ ਜਾਵੇ, ਇਕ ਤੋਂ ਦੋ ਭਲੇ ਹੁੰਦੇ ਹਨ। ਅਦਾਲਤ ਨੇ ਚੋਣ ਕਮਿਸ਼ਨ ਤੋਂ ਹਲਫ਼ੀਆ ਬਿਆਨ ਮੰਗਿਆ ਕਿ ਕਿਉਂ ਨਾ ਮੈਚਿੰਗ ਦੀ ਗਿਣਤੀ ਵਧਾਈ ਜਾਵੇ। ਅਦਾਲਤ ਹੁਣ ਇਸ ਮਾਮਲੇ ਵਿਚ ਸੋਮਵਾਰ (ਇਕ ਅਪ੍ਰੈਲ) ਨੂੰ ਸੁਣਵਾਈ ਕਰੇਗੀ, ਜਦੋਂ ਕਿ ਕਮਿਸ਼ਨ ਨੇ 28 ਮਾਰਚ ਤੱਕ ਹਲਫੀਆ ਬਿਆਨ ਦਰਜ ਕਰਨ ਨੂੰ ਕਿਹਾ ਹੈ। ਅਦਾਲਤ ਵਿਚ ਚੋਣ ਕਮਿਸ਼ਨ ਨੇ ਦਲੀਲ ਦਿੱਤੀ ਕਿ ਜੇਕਰ ਈਵੀਐਮ ਮਸ਼ੀਨ ਨਾਲ ਵੀਵੀਪੈਟ ਦਾ ਮਿਲਾਨ ਹੋਵੇਗਾ ਤਾਂ ਇਸ ਨਾਲ ਸਮੇਂ ਅਤੇ ਸੰਸਾਧਨ ਦੀ ਬਰਬਾਦੀ ਹੋਵੇਗੀ।