
ਪੱਛਮੀ ਬੰਗਾਲ ਵਿਚ ਜਿੱਥੇ ਭਾਜਪਾ ਪਾਰਟੀ ਟੀਐਮਟੀ ਨੂੰ ਟੱਕਰ ਦੇਣ ਦੀਆਂ...
ਕਲਕੱਤਾ (ਸੁਰਖ਼ਾਬ ਚੰਨ): ਪੱਛਮੀ ਬੰਗਾਲ ਵਿਚ ਜਿੱਥੇ ਭਾਜਪਾ ਪਾਰਟੀ ਟੀਐਮਟੀ ਨੂੰ ਟੱਕਰ ਦੇਣ ਦੀਆਂ ਗੱਲਾਂ ਕਰ ਰਹੀ ਹੈ, ਉਥੇ ਹੀ ਇਸ ਨੂੰ ਲੈ ਕੇ ਭਾਜਪਾ ਪਾਰਟੀ ਨੂੰ ਆਪਣੀ ਜਿੱਤ ਲਈ ਚਿੰਤਾ ਸਤਾ ਰਹੀ ਹੈ। ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਦਾ ਅਖਾੜਾ ਭਖਿਆ ਹੋਇਆ ਹੈ, ਆਪਣੀ ਜਿੱਤ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਡੇ-ਵੱਡੇ ਵਾਅਦੇ ਕਰਕੇ ਆਪਣਾ ਅੱਡੀ ਚੋਟੀ ਦਾ ਜੋਰ ਲਗਾ ਰਹੀਆਂ ਹਨ।
Mamata Banerjee and Narendra Modi
ਇਸ ਦੌਰਾਨ ਪੱਛਮੀ ਬੰਗਾਲ ਵਿਚ ਸਪੋਕਸਮੈਨ ਟੀਵੀ ਦੇ ਪੱਤਰਕਾਰ ਸੁਰਖ਼ਾਬ ਚੰਨ ਵੱਲੋਂ ਸਮਾਜ ਸੇਵੀ ਮੋਹਿਤ ਸ਼ਰਮਾ ਨਾਲ ਉਚੇਚੇ ਤੌਰ ’ਤੇ ਗੱਲਬਾਤ ਕੀਤੀ ਗਈ। ਟੀਵੀ ’ਤੇ ਨਿਊਜ਼ ਚੈਨਲ ਦੇਖਣ ਵਾਲੇ ਲੋਕ ਸਭ ਤੋਂ ਜ਼ਿਆਦਾ ਸਮਾਂ ਡਿਬੇਟਸ ਨੂੰ ਦਿੰਦੇ ਹਨ। ਜੇਕਰ ਤੁਸੀਂ ਡਿਬੇਟ ਦੇਖਦੇ ਹੋ ਤਾਂ ਕਦੇ ਨਾ ਕਦੇ ਇਹ ਚਿਹਰਾ ਜਰੂਰ ਦੇਖਿਆ ਹੋਵੇਗਾ। ਇਸ ਚਹਿਰੇ ਦਾ ਨਾਮ ਹੈ ਮੋਹਿਤ ਸ਼ਰਮਾ ਜਿਹੜੇ ਟੀਵੀ ਦੀਆਂ ਬਹਿਸਾਂ ’ਚ ਦਿਖਾਈ ਦਿੰਦੇ ਹਨ।
PM Narendra Modi
ਮੋਹਿਤ ਸ਼ਰਮਾ ਇਕ ਸਮਾਜ ਸੇਵੀ ਹਨ ਅਤੇ ਸ਼ਰਮਾ ਦੀ ਉਮਰ ਹਾਲੇ 22 ਕੁ ਸਾਲ ਹੈ, ਜਿਨ੍ਹਾਂ ’ਤੇ ਹੁਣ ਤੱਕ ਲਗਪਗ 500 ਪਰਚੇ ਦਰਜ ਹੋ ਚੁੱਕੇ ਹਨ। ਮੋਹਿਤ ਨੇ ਕਿਹਾ ਕਿ ਲੋਕਤੰਤਰ ਵਿਚ ਆਵਾਜ ਚੁੱਕਣ ਵਾਲੇ ’ਤੇ ਪਰਚੇ ਅਤੇ ਗ੍ਰਿਫ਼ਤਾਰੀਆਂ ਤਾਂ ਹੁੰਦੀਆਂ ਹੀ ਰਹਿੰਦੀਆਂ ਹਨ, ਜੋ ਮੋਦੀ ਸਰਕਾਰ ਦੇ ਰਾਜ ਵਿਚ ਆਮ ਗੱਲ ਹੈ ਕਿਉਂਕਿ ਜੇਕਰ ਕੋਈ ਵੀ ਦੇਸ਼ ਦੇ ਹਿੱਤ ਵਿਚ ਆਵਾਜ਼ ਚੁੱਕਦਾ ਹੈ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੁੱਧ ਬੋਲਦਾ ਹੈ ਤਾਂ ਉਸਨੂੰ ਦੇਸ਼ ਧ੍ਰੋਹੀ ਕਿਹਾ ਜਾਂਦਾ ਹੈ ਪਰ ਜੇਕਰ ਤੁਸੀਂ ਮੋਦੀ ਸਰਕਾਰ ਦੇ ਪੱਖ ਵਿਚ ਬੋਲਦੇ ਹੋ ਜਾਂ ਭਾਜਪਾ ਪਾਰਟੀ ਦੀ ਵਾਹ-ਵਾਹ ਕਰਦੇ ਹੋ ਤਾਂ ਤੁਹਾਨੂੰ ਦੇਸ਼ ਭਗਤ ਕਿਹਾ ਜਾਵੇਗਾ।
Pm modi
ਉਨ੍ਹਾਂ ਕਿਹਾ ਕਿ ਮੈਂ ਬੰਗਾਲ ਵਿਚ ਦੇਸ਼ ਦੇ ਕਿਸਾਨਾਂ ਲਈ ਆਇਆ ਹਾਂ ਅਤੇ ਬੰਗਾਲ ਦੇ ਲੋਕਾਂ ਨੂੰ ਸਮਝਾਉਣ ਆਏ ਹਾਂ ਕਿ ਤੁਸੀਂ ਆਪਣੇ ਵੋਟ ਦੇ ਮਾਧੀਅਮ ਨਾਲ 300 ਕਿਸਾਨਾਂ ਦੀ ਮੌਤ ਦੀ ਸ਼ਹਾਦਤ ਦਾ ਬਦਲਾ ਲੈਣਾ ਹੈ, ਸਾਡੇ ਦੇਸ਼ ਦੀਆਂ ਮਾਵਾਂ, ਭੈਣਾ ਉਤੇ ਹੋ ਰਹੇ ਅੱਤਿਆਚਾਰ ਦਾ ਬਦਲਾ ਲੈਣਾ ਹੈ, ਦੇਸ਼ ’ਚ ਵਧ ਰਹੀ ਬੇਰੁਜ਼ਗਾਰੀ ਦਾ ਬਦਲਾ ਲੈਣਾ ਹੈ, ਜਿਸਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਹਰ ਘਰ ਵਿਚ ਰੁਜ਼ਗਾਰ ਦੇਵਾਂਗਾ।
Election Commission
ਮੋਹਿਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਰੁਜ਼ਗਾਰ ਕਿੱਥੋਂ ਦੇਵੋਗੇ, ਜੋ ਰੇਲਾਂ ਤੁਸੀਂ ਪ੍ਰਾਈਵੇਟ ਕਰ ਦਿੱਤੀਆਂ, ਬੀਐਸਐਨਐਲ ਬੰਦ ਕਰ ਦਿੱਤੀ, ਜਾਂ ਉਸ ਬੈਂਕ ਵਿਚ ਦਓਗੇ ਜਿਸ ਵਿਚ ਤੁਸੀਂ 15 ਲੱਖ ਪਾਉਣ ਦੀ ਗੱਲ ਕਰਦੇ ਹੋ, ਜਾਂ ਐਮਟੀਐਲ ਚ ਦਓਗੇ, ਜਾਂ ਏਅਰ ਇੰਡੀਆ ਚ ਦਓਗੇ ਜਾਂ ਮੋਦੀ ਜੀ ਰੁਜ਼ਗਾਰ ਦੇ ਨਾਂ ’ਤੇ ਚਾਹ-ਪਕੋੜਾ ਜਾਂ ਚੌਕੀਦਾਰੀ ਹੀ ਕਰਵਾਓਗੇ। ਮੋਹਿਤ ਨੇ ਕਿਹਾ ਕਿ ਪੀਐਮ ਮੋਦੀ ਬੰਗਾਲ ਨੂੰ ਸੁਨਿਆਰ ਬਣਾਉਣ ਦੀ ਗੱਲ ਕਰਦੇ ਹਨ ਉਹ ਦੱਸਣ ਕੀ ਉਨ੍ਹਾਂ ਵੱਲੋਂ ਯੂਪੀ ਨੂੰ ਸੋਨਾ ਦੇ ਬਣਾ ਦਿੱਤਾ ਗਿਆ ਹੈ।
BJP Trimool
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਮੋਦੀ ਆਪਣਾ ਮਨੋਰਥ ਪੱਤਰ ਕਾਨੂੰਨੀ ਤੌਰ ’ਤੇ ਵੀ ਜਾਰੀ ਕਰਨ ਕਿ ਜੇਕਰ ਮੈਂ ਆਪਣੇ ਵਾਅਦੇ ਪੂਰੇ ਨਹੀਂ ਕਰਦਾ ਤਾਂ ਵੀ ਲੋਕ ਉਨ੍ਹਾਂ ਉਤੇ ਯਕੀਨ ਨਾ ਕਰਨ ਕਿਉਂਕਿ ਮੈਨੀਫੈਸਟੋ ਨੂੰ ਲੈ ਕੇ ਤੁਸੀਂ ਕਿਸੇ ਉਤੇ ਕੇਸ ਨਹੀਂ ਕਰ ਸਕਦੇ ਨਾਲ ਕਿਸੇ ਨੇਤਾ ਨੂੰ ਤੁਸੀਂ ਫੜ੍ਹ ਸਕਦੇ ਹੋ। ਮੋਹਿਤ ਨੇ ਕਿਹਾ ਕਿ ਮੋਦੀ ਜੀ ਵਿਕਾਸ ਨੂੰ ਲੈਕੇ ਦੇਸ਼ ਹਿੱਤ ਦੀ ਗੱਲ ਕਰਦੇ ਹਨ ਪਰ 1947 ਤੋਂ ਲੈਕੇ 2021 ਤੱਕ ਅਜਿਹਾ ਦੇਸ਼ ਹਿੱਤ ਨਾ ਕਦੇ ਮੈਂ ਦੇਖਿਆ ਹੈ ਤੇ ਨਾਂ ਕਦੇ ਕਿਸੇ ਹੋਰ ਨੇ ਦੇਖਿਆ ਹੋਵੇਗਾ ਜੇਕਰ ਦੇਸ਼ ਹਿੱਤ ਪੂੰਜੀਪਤੀਆਂ ਦਾ ਵਿਕਾਸ ਕਹਾਉਂਦਾ ਹੈ ਤਾਂ ਵਿਕਾਸ ਹੋ ਰਿਹਾ ਹੈ।
MPModi
ਉਨ੍ਹਾਂ ਕਿਹਾ ਕਿ ਦੇਸ਼ ਵਿਚ ਇਹ ਕਿਹੋ ਜਿਹਾ ਵਿਕਾਸ ਹੈ ਜਿੱਥੇ ਮਾਵਾਂ-ਭੈਣਾਂ ਸੜਕਾਂ ਉਤੇ ਸੁਰੱਖਿਅਤ ਨਹੀਂ ਹਨ ਕੀ ਇਹ ਵਿਕਾਸ ਹੈ? ਕਿਸਾਨ ਸੜਕਾਂ ਉਤੇ ਅਪਣੀਆਂ ਮੰਗਾਂ ਲਈ ਬੈਠਾ ਹੈ ਕੀ ਇਹ ਵਿਕਾਸ ਹੈ? ਮੋਹਿਤ ਨੇ ਕਿਹਾ ਕਿ ਜੇਕਰ ਝੂਠ ਬੋਲਣ ਨਾਲ ਲੋਕਾਂ ਦਾ ਢਿੱਡ ਭਰ ਜਾਵੇ ਤਾਂ ਪ੍ਰਧਾਨ ਮੰਤਰੀ ਮੋਦੀ ਜੀ ਇਨਾ ਝੂਠ ਬੋਲਦੇ ਹਨ ਕਿ ਲੋਕਾਂ ਨੂੰ ਕਮਾਉਣ ਦੀ ਜਰੂਰਤ ਹੀ ਨਾ ਪਵੇ, ਇਸ ਤਰ੍ਹਾਂ ਲੋਕਾਂ ਦਾ ਢਿੱਡ ਭਰ ਜਾਵੇ।