
ਭਾਰਤ ਸਰਕਾਰ ਵੱਲੋਂ ਲਿਆਏ ਗਏ ਖੇਤੀ ਕਾਨੂੰਨਾਂ ਦੇ ਖਿਲਾਫ਼ ਚੱਲ ਰਹੇ ਅੰਦੋਲਨਾਂ...
ਨਵੀਂ ਦਿੱਲੀ: 26 ਮਾਰਚ ਯਾਨੀ ਸ਼ੁਕਰਵਾਰ ਨੂੰ ਕਿਸਾਨ ਅੰਦੋਲਨ ਦੇ ਚਾਰ ਮਹੀਨੇ ਪੂਰੇ ਹੋ ਗਏ ਹਨ। ਇਸ ਮੌਕੇ ਕਿਸਾਨ ਸੰਗਠਨਾਂ ਨੇ ਭਾਰਤ ਬੰਦ ਦਾ ਐਲਾਨ ਕੀਤਾ ਹੈ। ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਸਭ ਕੁਝ ਬੰਦ ਰੱਖਣ ਦਾ ਐਲਾਨ ਕਿਸਾਨ ਸੰਗਠਨਾਂ ਨੇ ਕੀਤਾ ਹੈ। ਸੰਯੁਕਤ ਕਿਸਾਨ ਮੋਰਚੇ ਨੇ ਲੋਕਾਂ ਨੂੰ ਭਾਰਤ ਬੰਦ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਭਾਰਤ ਸਰਕਾਰ ਵੱਲੋਂ ਲਿਆਏ ਗਏ ਖੇਤੀ ਕਾਨੂੰਨਾਂ ਦੇ ਖਿਲਾਫ਼ ਚੱਲ ਰਹੇ ਅੰਦੋਲਨਾਂ ਦੇ ਵਿਚਾਲੇ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਾਰਚ ਦੇ ਦਿਨ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਸੰਗਠਨਾਂ ਦੁਆਰਾ ਕਿਹਾ ਗਿਆ ਹੈ ਕਿ ਕੇਵਲ ਐਮਰਜੈਂਸੀ ਸੇਵਾਵਾਂ ਹੀ ਜਾਰੀ ਰਹਿਣਗੀਆਂ ਬਾਕੀ ਸਭ ਕੁਝ ਬੰਦ ਰੱਖਿਆ ਜਾਵੇਗਾ।
Kissan Maha Sabha
ਅਜਿਹੇ ’ਚ ਤੁਹਾਨੂੰ ਤੁਹਾਡੇ ਖੇਤਰ ਵਿਚ ਹੋਣ ਵਾਲੇ ਪ੍ਰਦਰਸ਼ਨ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਨਹੀਂ ਤਾਂ ਤੁਸੀਂ ਫਸ ਸਕਦੇ ਹੋ। ਕਿਸਾਨ ਸੰਗਠਨਾਂ ਵੱਲੋਂ ਰੇਲ ਮਾਰਗ ਅਤੇ ਸੜਕਾਂ ਨੂੰ ਵੀ ਜਾਮ ਕਰਨ ਦੀਆਂ ਤਿਆਰੀਆਂ ਹਨ ਪਰ ਇਸ ਅੰਦੋਲਨ ਦਾ ਨਤੀਜਾ ਕੀ ਹੋਵੇਗਾ, ਜਾਂ ਇਹ ਅੰਦੋਲਨ ਕਿੰਨਾ ਅਸਰਦਾਰ ਹੋਵੇਗਾ, ਇਹ ਕਹਿਣਾ ਬੇਹੱਦ ਮੁਸ਼ਕਿਲ ਹੈ ਪਰ ਇਸ ਅੰਦੋਲਨ ਨੂੰ ਸਫਲ ਬਣਾਉਣ ਵਿਚ ਕਿਸਾਨ ਸੰਗਠਨ ਪੂਰੀ ਤਿਆਰੀ ਵਿਚ ਲੱਗੇ ਹੋਏ ਹਨ।
Kissan
ਦੱਸ ਦਈਏ ਕਿ ਫਿਲਹਾਲ ਦਿੱਲੀ ਸਰਹੱਦ ਉਤੇ ਕਿਸਾਨ ਅੰਦੋਲਨਕਾਰੀਆਂ ਦੀ ਗਿਣਤੀ ਵਿਚ ਕਮੀ ਆਈ ਹੈ। ਨਾਲ ਹੀ ਕਿਸਾਨ ਇਨ੍ਹਾਂ ਦਿਨਾਂ ਵਿਚ ਖੇਤੀ ਸੰਬੰਧਿਤ ਕੰਮਾਂ ਵਿਚ ਵੀ ਵਿਅਸਥ ਹਨ। ਹੁਣ ਦੇਖਣਆ ਇਹ ਹੋਵੇਗਾ ਕਿ ਇਹ ਅੰਦੋਲਨ ਕਿੰਨਾ ਸਫਲ ਹੋਵੇਗਾ। ਦੱਸ ਦਈਏ ਕਿ 5 ਰਾਜਾਂ ਵਿਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। 27 ਮਾਰਚ ਨੂੰ ਬੰਗਾਲ ਵਿਧਾਨ ਸਭਾ ਚੋਣਾਂ ਦੇ ਲਈ ਪਹਿਲੇ ਪੜਾਅ ਦੀ ਵੋਟਿੰਗ ਹੋਣੀ ਹੈ।
India closed
ਇਸਨੂੰ ਲੈ ਕੇ ਰਾਜਾਂ ਵਿਚ ਵੋਟਿੰਗ ਤੋਂ ਪਹਿਲਾਂ ਕਿਸਾਨ ਸੰਗਠਨ ਅਪਣੀ ਤਾਕਤ ਦਿਖਾਉਣ ਦੀ ਤਿਆਰੀ ਵਿਚ ਹਨ। ਦੱਸ ਦਈਏ ਕਿ ਇਸ ਬੰਧ ਨੂੰ ਲੈ ਕੇ ਕਿਸਾਨ ਸੰਘਠਨਾਂ ਵੱਲੋਂ ਕਈਂ ਦਿਨਾਂ ਤੋਂ ਬੈਠਕ ਕੀਤੀ ਜਾ ਰਹੀ ਹੈ। ਹੋਲੀ ਦੇ ਤਿਉਹਾਰ ਤੋਂ ਪਹਿਲਾਂ ਇਹ ਭਾਰਤ ਬੰਦ ਚੋਣਾਂ ਉਤੇ ਅਤੇ ਕਿੰਨਾ ਅਸਰ ਪਾਵੇਗਾ ਇਹ ਵੀ ਦੇਖਣਾ ਹੋਵੇਗਾ। ਦੱਸ ਦਈਏ ਕਿ ਬੀਤੇ ਦਿਨੀਂ ਕਿਸਾਨ ਸੰਗਠਨ ਦੇ ਨੇਤਾ ਪੱਛਮੀ ਬੰਗਾਲ ਪਹੁੰਚੇ ਸਨ ਅਤੇ ਭਾਜਪਾ ਨੂੰ ਵੋਟ ਨਾ ਦੇਣ ਦੀ ਅਪੀਲ ਕੀਤੀ ਸੀ।