ਇਸ ਵਾਰ ਪੂਰੇ 12 ਘੰਟੇ ਦਾ ਹੋਵੇਗਾ ਕਿਸਾਨਾਂ ਦਾ ਭਾਰਤ ਬੰਦ
Published : Mar 22, 2021, 7:45 am IST
Updated : Mar 22, 2021, 7:45 am IST
SHARE ARTICLE
Farmers
Farmers

ਰੇਲ ਤੇ ਸੜਕੀ ਆਵਾਜਾਈ ਸਮੇਤ ਸੱਭ ਤਰ੍ਹਾਂ ਦੀਆਂ ਸੇਵਾਵਾਂ ਹੋਣਗੀਆਂ ਪੂਰੀ ਤਰ੍ਹਾਂ ਠੱਪ

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਸੰਯੁਕਤ ਕਿਸਾਨ ਮੋਰਚੇ ਵਲੋਂ 26 ਮਾਰਚ ਦੇ ਭਾਰਤ ਬੰਦ ਨੂੰ ਲੈ ਕੇ ਜ਼ਿਲ੍ਹਾ ਪੱਧਰ ’ਤੇ ਤਿਆਰੀਆਂ ਵੱਡੀ ਪੱਧਰ ’ਤੇ ਕੀਤੀਆਂ ਜਾ ਰਹੀਆ ਹਨ।  ਕਿਸਾਨ ਆਗੂਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਵਾਰ ਭਾਰਤ ਬੰਦ ਪਹਿਲਾਂ ਕੀਤੇ ਬੰਦ ਤੋਂ ਬਿਲਕੁਲ ਵਖਰਾ ਹੋਵੇਗਾ।

Bharat BandhBharat Bandh

ਪਹਿਲਾਂ ਕੁੱਝ ਘੰਟਿਆਂ ਦਾ ਐਕਸ਼ਨ ਹੁੰਦਾ ਸੀ ਜਾਂ ਪੂਰੀਆਂ ਸੇਵਾਵਾਂ ਬੰਦ ਨੇ ਸ਼ਾਮਲ ਨਹੀਂ ਸਨ ਹੁੰਦੀਆਂ ਹਨ ਪਰ ਇਸ ਵਾਰ ਪੂਰੇ 12 ਘੰਟੇ ਦਾ ਭਾਰਤ ਬੰਦ ਹੋਵੇਗਾ ਜੋ ਸਵੇਰੇ 6 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 6 ਵਜੇ ਤਕ ਹੋਵੇਗਾ। ਇਸ ਵਿਚ ਸੱਭ ਤਰ੍ਹਾਂ ਦੇ ਕਾਰੋਬਾਰ, ਦੁਕਾਨਾਂ ਤੇ ਸੰਸਥਾਨ ਪੂਰੀ ਤਰ੍ਹਾਂ ਬੰਦ ਰੱਖਣ ਤੋਂ ਇਲਾਵਾ ਰੇਲ ਤੇ ਸੜਕ ਆਵਾਜਾਈ ਵੀ ਪੂਰਾ ਦਿਨ ਮੁਕੰਮਲ ਤੌਰ ’ਤੇ ਠੱਪ ਰੱਖਣ ਨਾਲ ਸਿਰਫ਼ ਕੁੱਝ ਐਮਰਜੈਂਸੀ ਸੇਵਾਵਾਂ ਨੂੰ ਛੱਡ ਰਾਸ਼ਨ ਤੇ ਹੋਰ ਹਰ ਤਰ੍ਹਾਂ ਦੀ ਸਪਲਾਈ ਵੀ ਬੰਦ ਰੱਖੀ ਜਾਵੇਗੀ।

Farmers ProtestFarmers Protest

ਭਾਰਤ ਬੰਦ ਤੋਂ ਇਲਾਵਾ ਇਸ ਤੋਂ ਪਹਿਲਾਂ ਨਿਰਧਾਰਤ ਮੋਰਚੇ ਦੇ ਹੋਰ ਐਕਸ਼ਨ ਦਾ ਵੀ ਕਿਸਾਨ ਆਗੂਆਂ ਨੇ ਇਕ ਮੀਟਿੰਗ ਕਰ ਕੇ ਜਾਇਜ਼ਾ ਲਿਆ ਹੈ। 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਮੌਕੇ ਦੇਸ਼ ਭਰ ਵਿਚੋਂ ਨੌਜਵਾਨਾਂ ਦੇ ਵੱਡੇ ਕਾਫ਼ਲੇ ਦਿੱਲੀ ਦੇ ਕਿਸਾਨ ਮੋਰਚਿਆਂ ਵਿਚ ਪਹੁੰਚਣਗੇ। 26 ਮਾਰਚ ਦੇ ਬੰਦ ਤੋਂ ਬਾਅਦ ਵੀ ਕਿਸਾਨ ਮੋਰਚੇ ਦੇ ਅਗਲੇ ਕੁੱਝ ਪ੍ਰੋਗਰਾਮ ਤੈਅ ਹੋ ਚੁੱਕੇ ਹਨ। 28 ਮਾਰਚ ਨੂੰ ਦੇਸ਼ ਭਰ ਵਿਚ ਤਿੰਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਅਤੇ 5 ਅਪ੍ਰੈਲ ਨੂੰ ਐਫ਼ਸੀਆਈ ਦੇ ਦਫ਼ਤਰ ਘੇਰੇ ਜਾਣਗੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement