ਕਾਂਗਰਸ  ਨੇ ਕੀਤਾ ਵਾਰਾਣਸੀ ਅਤੇ ਗੋਰਖਪੁਰ ਸੀਟ ਲਈ ਉਮੀਦਵਾਰਾਂ ਦਾ ਐਲਾਨ
Published : Apr 25, 2019, 2:12 pm IST
Updated : Apr 25, 2019, 2:12 pm IST
SHARE ARTICLE
Congress announces candidates for Varanasi and Gorakhpur Lok Sabha seat
Congress announces candidates for Varanasi and Gorakhpur Lok Sabha seat

ਜਾਣੋ, ਕੌਣ ਹਨ ਉਮੀਦਵਾਰ

ਨਵੀਂ ਦਿੱਲੀ: ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਵਾਰਾਣਸੀ ਅਤੇ ਗੋਰਖਪੁਰ ਲੋਕ ਸਭਾ ਸੀਟ ਲਈ ਅਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਵਾਰਾਣਸੀ ਤੋਂ ਅਜੇ ਰਾਏ ਅਤੇ ਗੋਰਖਪੁਰ ਤੋਂ ਮਧੁਸੂਦਨ ਤਿਵਾਰੀ ਨੂੰ ਟਿਕਟ ਦਿੱਤੀ ਗਈ ਹੈ। ਵਾਰਾਣਸੀ ਵਿਚ ਅਜੇ ਰਾਏ ਦਾ ਮੁਕਾਬਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਵੇਗਾ।

VoteVote

ਪਹਿਲਾਂ ਚਰਚਾ ਸੀ ਕਿ ਕਾਂਗਰਸ ਜਰਨਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਵਾਰਾਣਸੀ ਸੀਟ ਤੋਂ ਉਤਾਰਿਆ ਜਾਵੇਗਾ ਪਰ ਕਾਂਗਰਸ ਨੇ ਫਿਰ ਅਪਣਾ ਫੈਸਲਾ ਬਦਲ ਕੇ ਅਜੇ ਰਾਏ ਨੂੰ ਇਸ ਸੀਟ ਤੋਂ ਟਿਕਟ ਦਿੱਤੀ। ਪਾਰਟੀ ਅਤੇ ਪ੍ਰਿਅੰਕਾ ਗਾਂਧੀ ਵੱਲੋਂ ਅਜਿਹੇ ਸੰਕੇਤ ਮਿਲ ਰਹੇ ਸਨ ਕਿ ਵਾਰਾਣਸੀ ਤੋਂ ਪ੍ਰਿਅੰਕਾ ਗਾਂਧੀ ਹੀ ਚੋਣ ਲੜੇਗੀ।

Lok Sabha ElectionsLok Sabha Elections

ਅਜੇ ਰਾਏ ਨੇ 2014 ਵਿਚ ਵੀ ਮੋਦੀ ਵਿਰੁੱਧ ਵਾਰਾਣਸੀ ਤੋਂ ਚੋਣਾਂ ਲੜੀਆਂ ਸਨ ਪਰ ਉਹ ਤੀਜੇ ਸਥਾਨ ’ਤੇ ਰਹੇ। ਵਾਰਾਣਸੀ ਸੀਟ ਤੋਂ ਸਪਾ ਅਤ ਬਸਪਾ ਗਠਜੋੜ ਨੇ ਸ਼ਾਲਿਨੀ ਯਾਦਵ ਨੂੰ ਟਿਕਟ ਦਿੱਤੀ ਗਈ ਹੈ। ਵਾਰਾਣਸੀ ਸੀਟ ਸਪਾ ਦੇ ਖਾਤੇ ਵਿਚ ਆਈ ਸੀ। ਪ੍ਰਧਾਨ ਮੰਤਰੀ ਵਾਰਾਣਸੀ ਲੋਕ ਸਭਾ ਸੀਟ ਤੋਂ 26 ਅਪ੍ਰੈਲ ਨੂੰ ਅਪਣੀ ਨਾਮਜ਼ਦਗੀ ਕਰਾਉਣਗੇ।



 

ਇਸ ਮੌਕੇ ’ਤੇ ਉਹਨਾਂ ਨਾਲ ਜੇਡੀਯੂ ਪ੍ਰਧਾਨ ਨਿਤੀਸ਼ ਕੁਮਾਰ ਅਤੇ ਸ਼ਿਵਸੈਨਾ ਦੇ ਮੁੱਖੀ ਉਧਵ ਠਾਕਰੇ ਸਮੇਤ ਕਈ ਹੋਰ ਸੀਨੀਅਰ ਆਗੂ ਵੀ ਮੌਜੂਦ ਰਹਿਣਗੇ। ਇਸ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ ਅਤੇ ਲੋਕ ਜਨਸ਼ਕਤੀ ਪਾਰਟੀ ਦੇ ਰਾਮਵਿਲਾਸ ਪਾਸਵਾਨ ਵੀ ਪ੍ਰਧਾਨ ਮੰਤਰੀ ਦੀ ਨਾਮਜ਼ਦਗੀ ਸਮੇਂ ਮੌਜੂਦ ਹੋਣਗੇ। ਮੋਦੀ ਵੱਲੋਂ ਇਸ ਤੋਂ ਪਹਿਲਾਂ ਵਾਰਾਣਸੀ ਵਿਚ ਇਕ ਵੱਡਾ ਰੋਡ ਸ਼ੋਅ ਕੀਤਾ ਜਾਵੇਗਾ।

ਭਾਜਪਾ ਨੇ ਦਸਿਆ ਕਿ ਰੋਡ ਸ਼ੋਅ ਤੋਂ ਬਾਅਦ ਪ੍ਰਧਾਨ ਮੰਤਰੀ ਬੂਥ ਮੁੱਖੀ ਅਤੇ ਪਾਰਟੀ ਕਾਰਜਕਰਤਾਵਾਂ ਨੂੰ ਸਵੇਰੇ ਸਾਢੇ 9 ਵਜੇ ਸੰਬੋਧਨ ਕਰਨਗੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM

Bibi Rajinder Kaur Bhattal Exclusive Interview | Captain Amarinder Singh | Lok Sabha Election LIVE

17 May 2024 10:03 AM
Advertisement