
ਹੁਣ ਅਮਰੀਕਾ ਸਣੇ ਪੂਰੀ ਦੁਨੀਆ ਦੀ ਮੰਗ ਹੈ ਕਿ ਚੀਨ ਨੂੰ ਇਸ ਮਹਾਂਮਾਰੀ...
ਨਵੀਂ ਦਿੱਲੀ: ਚੀਨ ਨੇ ਕੋਰੋਨਾ ਵਾਇਰਸ ਦੇ ਸਰੋਤ ਦੀ ਸੁਤੰਤਰ ਅੰਤਰਰਾਸ਼ਟਰੀ ਜਾਂਚ ਦੀ ਮੰਗ ਨੂੰ ਠੁਕਰਾ ਦਿੱਤਾ ਹੈ। ਬ੍ਰਿਟੇਨ ਵਿਚ ਇਕ ਚੋਟੀ ਦੇ ਚੀਨੀ ਡਿਪਲੋਮੈਟ ਚੇਨ ਵੇਨ ਨੇ ਕਿਹਾ ਕਿ ਅਜਿਹੀ ਮੰਗ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਇਹ ਮਹਾਂਮਾਰੀ ਦੀ ਲੜਾਈ ਵੱਲ ਚੀਨ ਦਾ ਧਿਆਨ ਹਟਾ ਦੇਵੇਗਾ। ਦਰਅਸਲ ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਦੇ ਵੁਹਾਨ ਸ਼ਹਿਰ ਵਿੱਚ ਹੋਈ ਸੀ।
Corona Virus
ਹੁਣ ਅਮਰੀਕਾ ਸਣੇ ਪੂਰੀ ਦੁਨੀਆ ਦੀ ਮੰਗ ਹੈ ਕਿ ਚੀਨ ਨੂੰ ਇਸ ਮਹਾਂਮਾਰੀ ਦੇ ਸਰੋਤ ਬਾਰੇ ਸੁਤੰਤਰ ਅੰਤਰਰਾਸ਼ਟਰੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਦੌਰਾਨ ਯੂਰਪੀਅਨ ਯੂਨੀਅਨ ਨੇ ਇਕ ਰਿਪੋਰਟ ਵਿਚ ਆਰੋਪ ਲਾਇਆ ਹੈ ਕਿ ਚੀਨ ਕੋਰੋਨਾ ਸੰਕਟ ਬਾਰੇ ਗਲਤ ਜਾਣਕਾਰੀ ਫੈਲਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਸੰਕਟ ਨੂੰ ਸਹੀ ਤਰੀਕੇ ਨਾਲ ਨਾ ਸੰਭਾਲਣ ਲਈ ਕਈ ਵਾਰ ਚੀਨ ਦੀ ਅਲੋਚਨਾ ਕੀਤੀ ਹੈ।
China Lab
ਉਹਨਾਂ ਨੇ ਇਥੋਂ ਤਕ ਕਹਿ ਦਿੱਤਾ ਕਿ ਅਮਰੀਕਾ ਆਪਣੀ ਜਾਂਚ ਟੀਮ ਨੂੰ ਚੀਨ ਭੇਜਣਾ ਚਾਹੁੰਦਾ ਹੈ। ਇਸ ਦੌਰਾਨ ਸੰਯੁਕਤ ਰਾਜ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਿਹਾ ਹੈ ਕਿ ਅਮਰੀਕਾ ਦੂਜੇ ਦੇਸ਼ਾਂ ਨਾਲ ਨੇੜਿਓਂ ਕੰਮ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਯਕੀਨ ਦਿਵਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਵੁਹਾਨ, ਚੀਨ ਵਿੱਚ ਹੋਈ ਸੀ। ਉਨ੍ਹਾਂ ਕਿਹਾ ਕਿ ਇਹ ਦੱਸਣਾ ਚੀਨ ਦੀ ਜ਼ਿੰਮੇਵਾਰੀ ਹੈ ਕਿ ਇਹ ਵਾਇਰਸ ਕਿੱਥੋਂ ਆਇਆ ਹੈ।
China
ਉਹਨਾਂ ਨੇ ਸ਼ੁੱਕਰਵਾਰ ਨੂੰ ਬੇਨ ਸ਼ਾਪੀਰੋ ਸ਼ੋਅ ਵਿੱਚ ਕਿਹਾ ਕਿ ਚੀਨ ਨੂੰ ਦਸੰਬਰ 2019 ਤੋਂ ਵਾਇਰਸ ਬਾਰੇ ਪਤਾ ਸੀ। ਪੋਂਪਿਓ ਨੇ ਕਿਹਾ ਉਹ ਅਮਰੀਕਾ ਵਿਚ ਹੋਈਆਂ ਮੌਤਾਂ ਅਤੇ ਜਿੰਨੇ ਆਰਥਿਕ ਨੁਕਸਾਨ ਦਾ ਉਹ ਇੱਥੇ ਸਾਹਮਣਾ ਕਰ ਰਹੇ ਹਨ ਇਸ ਦੇ ਲਈ ਜ਼ਿੰਮੇਵਾਰ ਧਿਰਾਂ ਦੀ ਜਵਾਬਦੇਹੀ ਨਿਰਧਾਰਤ ਕਰਨੀ ਪਵੇਗੀ।
China Lab
ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕੂਟਨੀਤਕ ਤੌਰ ਤੇ ਉਹ ਦੁਨੀਆ ਭਰ ਦੇ ਦੇਸ਼ਾਂ ਨਾਲ ਗੱਲਬਾਤ ਕਰ ਰਹੇ ਹਨ ਅਤੇ ਉਹ ਸਹੀ ਕਦਮ ਚੁੱਕਣ ਵਿੱਚ ਮਦਦ ਕਰ ਰਹੇ ਹਨ। ਅਰਥਚਾਰਿਆਂ ਨੂੰ ਮੁੜ ਖੋਲ੍ਹਣ ਅਤੇ ਇਹ ਸੁਨਿਸ਼ਚਿਤ ਕਰਨ ਵਿਚ ਮਦਦ ਰਹੇ ਹਨ ਕਿ ਸਹੀ ਸਮਾਂ ਤੇ ਅੰਤਰਰਾਸ਼ਟਰੀ ਯਾਤਰਾਵਾਂ ਸ਼ੁਰੂ ਕੀਤੀਆਂ ਜਾਣ ਤਾਂ ਜੋ ਵਪਾਰ ਹੋ ਸਕੇ।
China Corona Virus
ਪੌਂਪੀਓ ਨੇ ਕਿਹਾ ਉਹ ਉਨ੍ਹਾਂ ਦੇਸ਼ਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਜੋ ਉਨ੍ਹਾਂ ਨੂੰ ਇਹ ਸਮਝਾ ਸਕਣ ਕਿ ਵਾਇਰਸ ਦੀ ਸ਼ੁਰੂਆਤ ਵੁਹਾਨ, ਚੀਨ ਵਿੱਚ ਹੋਈ ਸੀ ਅਤੇ ਚੀਨੀ ਸਰਕਾਰ ਦਸੰਬਰ 2019 ਵਿੱਚ ਇਸ ਤੋਂ ਜਾਣੂ ਸੀ ਅਤੇ ਇੱਕ ਰਾਸ਼ਟਰ ਵਜੋਂ ਉਹ ਆਪਣੇ ਮੁਢਲੇ ਫਰਜ਼ਾਂ ਨੂੰ ਨਿਭਾਉਣ ਵਿੱਚ ਅਸਫਲ ਰਹੇ। ਸਿਰਫ ਇਹ ਹੀ ਨਹੀਂ ਉਹ ਵਿਸ਼ਵ ਸਿਹਤ ਸੰਗਠਨ ਦੇ ਅੰਤਰਰਾਸ਼ਟਰੀ ਸਿਹਤ ਨਿਯਮਾਂ ਦੀ ਪਾਲਣਾ ਕਰਨ ਵਿਚ ਵੀ ਅਸਫਲ ਰਹੇ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਇਸ ਸਭ ਨੂੰ ਲੁਕਾਉਣ ਲਈ ਬਹੁਤ ਕੁਝ ਕੀਤਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।