
ਪੁਲਿਸ ਥਾਣਾ ਕੋਤਵਾਲੀ ਵਲੋਂ ਦਰਜ ਐਫ਼.ਆਈ.ਆਰ ਨੰਬਰ 96/2021 ਦੇ ਸਬੰਧੀ ਕੀਤੇ ਗਏ ਸਨ ਗ੍ਰਿਫਤਾਰ
ਨਵੀਂ ਦਿੱਲੀ (ਸੁਖਰਾਜ ਸਿੰਘ): ਕੌਮੀ ਰਾਜਧਾਨੀ ਦਿੱਲੀ ਵਿਚ ਗਣਤੰਤਰ ਦਿਵਸ ਮੌਕੇ 26 ਜਨਵਰੀ ਦੇ ਲਾਲ ਕਿਲ੍ਹੇ ਮਾਮਲੇ ’ਚ ਗ੍ਰਿਫ਼ਤਾਰ ਦੋ ਹੋਰ ਨੌਜਵਾਨਾਂ ਨੂੰ ਜ਼ਮਾਨਤ ਮਿਲ ਗਈ।
Manjinder Singh Sirsa
ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਸਿਆ ਇਹ ਨੌਜਵਾਨ ਹਰਜੋਤ ਸਿੰਘ ਤੇ ਜਸਪ੍ਰੀਤ ਸਿੰਘ ਪੁਲਿਸ ਥਾਣਾ ਕੋਤਵਾਲੀ ਵਲੋਂ ਦਰਜ ਐਫ਼.ਆਈ.ਆਰ ਨੰਬਰ 96/2021 ਦੇ ਸਬੰਧੀ ਗ੍ਰਿਫਤਾਰ ਕੀਤੇ ਗਏ ਹਨ।
Big success for DSGMC Legal Team: Bail granted to Harjot Singh and Jaspreet Singh!
— Manjinder Singh Sirsa (@mssirsa) April 24, 2021
Congrats to DSGMC Legal team led by Jagdeep Singh Kahlon Ji & supported by Jaspreet Singh Rai Ji, Jasdeep Singh Dhillon Ji, Vir Sandhu Ji, Rahul Sehgal Ji, Nitin Kumar Ji & Harman Brar Ji pic.twitter.com/T9wVWEX6HC
ਉਨ੍ਹਾਂ ਦਸਿਆ ਕਿ ਦਿੱਲੀ ਕਮੇਟੀ ਦੀ ਲੀਗਲ ਟੀਮ ਨੇ ਇਹ ਕੇਸ ਅਦਾਲਤ ਵਿਚ ਲੜਿਆ ਤੇ ਅਦਾਲਤ ਨੇ ਉਨ੍ਹਾਂ ਦੀਆਂ ਦਲੀਲਾਂ ਨੁੂੰ ਸਹਿਮਤ ਹੁੰਦਿਆਂ ਦੋਵਾਂ ਨੌਜਵਾਨਾਂ ਨੂੰ ਜ਼ਮਾਨਤ ਦੇ ਦਿਤੀ। ਉਨ੍ਹਾਂ ਦਸਿਆ ਕਿ ਜਿਥੇ ਇਹ ਦੋਵੇਂ ਨੌਜਵਾਨ ਜਲਦ ਹੀ ਤਿਹਾੜ ਜੇਲ ਵਿਚੋਂ ਬਾਹਰ ਹੋਣਗੇ, ਉਥੇ ਹੀ ਅਦਾਕਾਰ ਦੀਪ ਸਿੱਧੂ ਦੇ ਮਾਮਲੇ ’ਚ ਅਦਾਲਤ ਨੇ ਕਾਰਵਾਈ ਸੋਮਵਾਰ ਤਕ ਮੁਲਤਵੀ ਕਰ ਦਿਤੀ ਤੇ ਸੋਮਵਾਰ ਨੁੂੰ ਉਸ ਦੀ ਜ਼ਮਾਨਤ ਹੋਣ ਦੇ ਪੂਰੇ ਆਸਾਰ ਹਨ।