
Jaisalmer Plane Crash: ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਰਿਹਾ ਬਚਾਅ
Jaisalmer Plane Crash Rajasthan News in punjabi: ਰਾਜਸਥਾਨ ਦੇ ਜੈਸਲਮੇਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਭਾਰਤੀ ਹਵਾਈ ਸੈਨਾ ਦੇ ਜਹਾਜ਼ ਦੇ ਕਰੈਸ਼ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਤਕਨੀਕੀ ਖਰਾਬੀ ਕਾਰਨ ਵਾਪਰਿਆ ਹੈ। ਫਿਲਹਾਲ ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ। ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਦੇ ਨਾਲ-ਨਾਲ ਹਵਾਈ ਸੈਨਾ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਇਸ ਦੌਰਾਨ ਸਥਾਨਕ ਲੋਕਾਂ ਦੀ ਭੀੜ ਵੀ ਇਕੱਠੀ ਹੋ ਗਈ। ਦੱਸ ਦੇਈਏ ਕਿ ਹਵਾਈ ਸੈਨਾ ਦਾ ਜਾਸੂਸੀ ਜਹਾਜ਼ ਅਸਮਾਨ ਤੋਂ ਜਾਸੂਸੀ ਗਤੀਵਿਧੀਆਂ 'ਤੇ ਨਜ਼ਰ ਰੱਖਣ ਦਾ ਕੰਮ ਕਰਦਾ ਹੈ।
ਇਹ ਵੀ ਪੜ੍ਹੋ: Uttar Pradesh News: ਹਸਪਤਾਲ ਦਾ ਬਿੱਲ ਨਾ ਦੇ ਸਕਣ 'ਤੇ ਹਸਪਤਾਲ ਮਾਲਕ ਨੇ ਮਾਸੂਮ ਦਾ ਢਾਈ ਲੱਖ ਰੁਪਏ 'ਚ ਕੀਤਾ ਸੌਦਾ
ਧਮਾਕੇ ਦੀ ਆਵਾਜ਼ ਸੁਣ ਕੇ ਘਬਰਾਏ ਪਿੰਡ ਵਾਸੀ
ਜੈਸਲਮੇਰ ਦੇ ਪਿਥਲਾ ਪਿੰਡ ਤੋਂ ਲੰਘਦੇ ਸਮੇਂ ਜਹਾਜ਼ ਦੇ ਕਰੈਸ਼ ਹੋਣ 'ਤੇ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ ਦੀ ਆਵਾਜ਼ ਸੁਣ ਕੇ ਆਸਪਾਸ ਦੇ ਪਿੰਡ ਵਾਸੀ ਡਰ ਗਏ। ਹਾਦਸੇ ਦਾ ਪਤਾ ਲੱਗਦਿਆਂ ਹੀ ਸਾਰੇ ਘਟਨਾ ਵਾਲੀ ਥਾਂ ਵੱਲ ਭੱਜਣ ਲੱਗੇ। ਉਥੋਂ ਲੋਕਾਂ ਨੇ ਸਬੰਧਤ ਲੋਕਾਂ ਨੂੰ ਵੀ ਸੂਚਿਤ ਕੀਤਾ। ਪ੍ਰਸ਼ਾਸਨ ਦੇ ਨਾਲ-ਨਾਲ ਹਵਾਈ ਸੈਨਾ ਦੀ ਟੁਕੜੀ ਵੀ ਮੌਕੇ 'ਤੇ ਪਹੁੰਚ ਗਈ। ਫਿਲਹਾਲ ਫੌਜ ਨੇ ਉਸ ਇਲਾਕੇ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਜਿੱਥੇ ਇਹ ਘਟਨਾ ਵਾਪਰੀ ਹੈ।
ਇਹ ਵੀ ਪੜ੍ਹੋ: Delhi Encounter News : ਦਿੱਲੀ ਵਿਚ ਐਨਕਾਊਂਟਰ, ਮੁਕਾਬਲੇ 'ਚ ਸ਼ੂਟਰ ਦੀ ਲੱਤ 'ਚ ਲੱਗੀ ਗੋਲੀ, ਹਾਲਤ ਗੰਭੀਰ
ਜਾਸੂਸੀ ਜਹਾਜ਼ ਦੀ ਕੀ ਹੈ ਵਿਸ਼ੇਸ਼ਤਾ ?
ਰਾਹਤ ਦੀ ਗੱਲ ਇਹ ਹੈ ਕਿ ਇਸ ਜਹਾਜ਼ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦਰਅਸਲ, ਹਵਾਈ ਸੈਨਾ ਦੇ ਖੋਜੀ ਜਹਾਜ਼ ਵਿਚ ਕੋਈ ਪਾਇਲਟ ਮੌਜੂਦ ਨਹੀਂ ਹੁੰਦਾ। ਇਸ ਜਹਾਜ਼ ਨੂੰ ਰਿਮੋਟ ਰਾਹੀਂ ਚਲਾਇਆ ਜਾਂਦਾ ਹੈ। ਅਜਿਹੇ ਜਹਾਜ਼ਾਂ ਨੂੰ ਖਾਸ ਤੌਰ 'ਤੇ ਸਰਹੱਦੀ ਇਲਾਕਿਆਂ 'ਚ ਤਾਇਨਾਤ ਕੀਤਾ ਜਾਂਦਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ 'ਤੇ ਨਜ਼ਰ ਰੱਖੀ ਜਾ ਸਕੇ। ਫ਼ੌਜ ਜਾਸੂਸੀ ਜਹਾਜ਼ਾਂ ਰਾਹੀਂ ਸਰਹੱਦੀ ਇਲਾਕਿਆਂ 'ਤੇ ਨਿਗਰਾਨੀ ਦਾ ਕੰਮ ਵੀ ਕਰਦੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Jaisalmer Plane Crash Rajasthan News in punjabi, stay tuned to Rozana Spokesman)