Uttar Pradesh News: ਹਸਪਤਾਲ ਦਾ ਬਿੱਲ ਨਾ ਦੇ ਸਕਣ 'ਤੇ ਹਸਪਤਾਲ ਮਾਲਕ ਨੇ ਮਾਸੂਮ ਦਾ ਢਾਈ ਲੱਖ ਰੁਪਏ 'ਚ ਕੀਤਾ ਸੌਦਾ
Published : Apr 25, 2024, 11:09 am IST
Updated : Apr 25, 2024, 11:44 am IST
SHARE ARTICLE
The hospital owner made an innocent deal Uttar Pradesh News
The hospital owner made an innocent deal Uttar Pradesh News

Uttar Pradesh News: ਪੁਲਿਸ ਨੇ ਬੱਚਾ ਬਰਾਮਦ ਕਰ ਕੇ ਤਿੰਨ ਲੋਕਾਂ ਨੂੰ ਹਿਰਾਸਤ ’ਚ ਲਿਆ

The Hospital owner made an innocent deal Uttar Pradesh News: ਉੱਤਰ ਪ੍ਰਦੇਸ਼  ਦੇ ਫ਼ਿਰੋਜ਼ਾਬਾਦ  ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਮਾਪਿਆਂ ਦੀ ਗ਼ਰੀਬੀ 'ਚ ਕਲੇਜੇ ਦਾ ਟੁਕੜਾ ਵਿਕ ਗਿਆ। ਸਿਰਫ਼ ਛੇ ਹਜ਼ਾਰ ਰੁਪਏ ਨਾ ਦੇ ਸਕਣ 'ਤੇ ਹਸਪਤਾਲ ਮਾਲਕ ਨੇ ਤਿੰਨ ਦਿਨਾਂ ਦੇ ਮਾਸੂਮ ਦਾ ਢਾਈ ਲੱਖ ਰੁਪਏ ਸੌਦਾ ਕਰ ਦਿੱਤਾ। ਮਾਪਿਆਂ ਤੋਂ ਬੱਚਾ ਖੋਹ ਕੇ ਗਵਾਲੀਅਰ ਦੇ ਬੇਔਲਾਦ ਸੁਨਿਆਰੇ ਦੇ ਦਿਤਾ।

ਇਹ ਵੀ ਪੜ੍ਹੋ: Delhi Encounter News : ਦਿੱਲੀ ਵਿਚ ਐਨਕਾਊਂਟਰ, ਮੁਕਾਬਲੇ 'ਚ ਸ਼ੂਟਰ ਦੀ ਲੱਤ 'ਚ ਲੱਗੀ ਗੋਲੀ, ਹਾਲਤ ਗੰਭੀਰ 

ਮਾਲਕ ਨੇ ਪਿਤਾ ਨੂੰ 50 ਹਜ਼ਾਰ ਰੁਪਏ ਦਿਤੇ ਪਰ ਮਾਂ ਦੀ ਮਮਤਾ ਤੜਪ ਉੱਠੀ ਤਾਂ ਮਾਮਲਾ ਪੁਲਿਸ ਤੱਕ ਪੁੱਜ ਗਿਆ। ਪੁਲਿਸ ਨੇ ਮਾਮਲੇ ਤੇ ਕਾਰਵਾਈ ਕਰਦਿਆਂ ਬੱਚਾ ਬਰਾਮਦ ਕਰ ਲਿਆ ਤੇ ਤਿੰਨ ਲੋਕਾਂ ਨੂੰ ਹਿਰਾਸਤ ’ਚ ਲਿਆ। ਧਰਮਿੰਦਰ ਕੁਮਾਰ ਬਘੇਲ ਦੀ ਪਤਨੀ ਦਾਮਿਨੀ ਨੇ 18 ਅਪ੍ਰੈਲ ਨੂੰ ਪੁੱਤਰ ਨੂੰ ਜਨਮ ਦਿਤਾ ਸੀ। ਉਸੇ ਰਾਤ  ਬੱਚੇ ਦੀ ਸਿਹਤ ਖ਼ਰਾਬ ਹੋਣ 'ਤੇ ਉਸ ਨੂੰ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਧਰਮਿੰਦਰ ਮੁਤਾਬਕ, ਹਸਪਤਾਲ ਦੇ ਮਾਲਕ ਨੇ ਉਨ੍ਹਾਂ ਕੋਲੋਂ ਦੋ ਹਜ਼ਾਰ ਰੁਪਏ ਜਮ੍ਹਾਂ ਕਰਵਾਏ। ਥੋੜ੍ਹੇ ਦਿਨਾਂ ਬਾਅਦ ਬੱਚੇ ਨੂੰ ਛੁੱਟੀ ਦੇਣ ਦੀ ਗੱਲ ਕਰਦਿਆਂ ਹਸਪਤਾਲ ਨੇ 16 ਹਜ਼ਾਰ ਜਮ੍ਹਾ ਕਰਵਾਉਣ ਦੀ ਗੱਲ ਕਹੀ।  

ਇਹ ਵੀ ਪੜ੍ਹੋ: Pakistan News: ਪਾਕਿਸਤਾਨ ਵਿਚ ਸਿੱਖ ਹਕੀਮ ਦੇ ਅੰਗ ਰੱਖਿਅਕ ਦੀ ਹੱਤਿਆ ਦੀ ਟੀ. ਟੀ. ਪੀ. ਨੇ ਲਈ ਜ਼ਿੰਮੇਵਾਰੀ

ਇਸ 'ਤੇ ਪਿਤਾ ਨੇ ਕਿਹਾ ਕਿ ਉਸ ਦੇ ਕੋਲ 10 ਹਜ਼ਾਰ ਹਨ ਤੇ ਛੇ ਹਜ਼ਾਰ ਰੁਪਏ ਕੁਝ ਦਿਨਾਂ ਬਾਅਦ ਵਿਚ ਦੇ ਦੇਵੇਗਾ ਪਰ ਮਾਲਕ ਪੂਰੀ ਰਕਮ ਜਮ੍ਹਾਂ ਕਰਵਾਉਣ ਦੀ ਜ਼ਿੱਦ 'ਤੇ ਅੜਿਆ ਸੀ। 21 ਅਪ੍ਰੈਲ ਨੂੰ ਮਾਲਕ ਨੇ ਸਟਾਂਪ ਪੇਪਰ 'ਤੇ ਪਤੀ-ਪਤਨੀ ਦੇ ਦਸਤਖ਼ਤ ਕਰਵਾ ਲਏ। ਇਸ ਤੋਂ ਬਾਅਦ ਪਾਲੀਥੀਨ ' 50 ਹਜ਼ਾਰ ਰੁਪਏ ਦਿੰਦਿਆਂ ਕਿਹਾ ਕਿ ਜਾਓ, ਹਿਸਾਬ ਹੋ ਗਿਆ। ਬੱਚੇ ਨੂੰ ਦਾਨ ਦੇ ਦਿਓ। ਬੱਚਾ ਹੁਣ ਇੱਥੇ ਹੀ ਰਹੇਗਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਖ਼ੁਦ ਨੂੰ ਠੱਗਿਆ ਮਹਿਸੂਸ ਕਰ ਕੇ ਜੋੜਾ ਬੇਵਸੀ ਨੂੰ ਕੋਸਦੇ ਹੋਏ ਘਰ ਚਲਾ ਆਇਆ ਪਰ ਉਨ੍ਹਾਂ ਦਾ ਮਨ ਨਾ ਮੰਨਿਆ। ਦਾਮਿਨੀ ਧਰਮਿੰਦਰ ਨੂੰ ਵਾਰ-ਵਾਰ ਬੱਚਾ ਵਾਪਸ ਲਿਆਉਣ ਲਈ ਕਹਿ ਰਹੀ ਸੀ। ਇਸ ਤੋਂ ਬਾਅਦ ਉਹ 23 ਅਪ੍ਰੈਲ ਦੀ ਰਾਤ ਰਾਮਗੜ੍ਹ ਥਾਣੇ ਪੁੱਜਾ। ਉਸ ਨੇ ਪੁਲਿਸ ਨੂੰ ਹਸਪਤਾਲ ਤੋਂ ਬੱਚਾ ਚੋਰੀ ਹੋਣ ਦੀ ਗੱਲ ਦੱਸੀ ਪਰ ਪੁੱਛਗਿੱਛ 'ਚ ਮਾਮਲਾ ਖੁੱਲ੍ਹ ਗਿਆ। ਬੱਚੇ ਨੂੰ ਸੁਨਿਆਰੇ ਦੇ ਘਰੋਂ ਬਰਾਮਦ ਕਰ ਲਿਆ ਗਿਆ।

ਸੁਨਿਆਰਾ ਤੇ ਉਸ ਦੇ ਦੋ ਰਿਸ਼ਤੇਦਾਰਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਸੀਓ ਸਿਟੀ ਹਿਮਾਂਸ਼ੂ ਗੌਰਵ ਦਾ ਕਹਿਣਾ ਹੈ ਕਿ ਬਾਲ ਭਲਾਈ ਕਮੇਟੀ ਦੇ ਹੁਕਮ 'ਤੇ ਬੱਚੇ ਨੂੰ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ ਗਿਆ ਹੈ। ਹਸਪਤਾਲ ਦੇ ਮਾਲਕ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।

(For more Punjabi news apart from The hospital owner made an innocent deal Uttar Pradesh News, stay tuned to Rozana Spokesman)

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM

'ਸੁਖਪਾਲ ਖਹਿਰਾ ਮੇਰਾ ਹੱਕ ਖਾ ਗਿਆ, ਇਹ ਬੰਦਾ ਤਿਤਲੀਆਂ ਨਾਲੋਂ ਵੀ ਵੱਡੀ ਕੈਟਾਗਰੀ 'ਚ ਆਉਂਦਾ'

04 May 2024 11:31 AM

patiala 'ਚ ਭਿੜ ਗਏ ਆਪ, Congress ਤੇ BJP ਦੇ ਵਰਕਰ, ਕਹਿੰਦੇ ਹੁਣ ਲੋਟਸ ਨਹੀਂ ਪੰਜਾ ਅਪ੍ਰੇਸ਼ਨ ਚੱਲੂ

04 May 2024 11:12 AM

ਕੌਣ ਪਾਵੇਗਾ ਗੁਰਦਾਸਪੁਰ ਦੀ ਗੇਮ, ਕਿਸ ਨੂੰ ਜਿਤਾਉਣਗੇ ਮਾਝੇ ਵਾਲ਼ੇ, ਕੌਣ ਬਣੇਗਾ ਮਾਝੇ ਦਾ ਜਰਨੈਲ, ਵੇਖੋ ਖ਼ਾਸ ਪੇਸ਼ਕਸ਼

04 May 2024 10:06 AM
Advertisement