Lok Sabha Elections 2024: ਮਾਹਰਾਂ ਨੇ ਇਸ ਸਾਲ ਦੀਆਂ ਲੋਕ ਸਭਾ ਚੋਣਾਂ ਨੂੰ ਹੁਣ ਤਕ ਦੀ ਸਭ ਤੋਂ ਮਹਿੰਗੀ ਚੋਣ ਦਸਿਆ
Published : Apr 25, 2024, 9:55 pm IST
Updated : Apr 25, 2024, 9:55 pm IST
SHARE ARTICLE
Lok Sabha Elections 2024 pegged as costliest ever
Lok Sabha Elections 2024 pegged as costliest ever

ਇਸ ਲੋਕ ਸਭਾ ਚੋਣ ਵਿਚ ਅਨੁਮਾਨਿਤ ਖ਼ਰਚ 1.35 ਲੱਖ ਕਰੋੜ ਰੁਪਏ ਤਕ ਪਹੁੰਚਣ ਦੀ ਉਮੀਦ

Lok Sabha Elections 2024: ਇਸ ਸਾਲ ਦੀਆਂ ਲੋਕ ਸਭਾ ਚੋਣਾਂ ਖ਼ਰਚ ਦੇ ਮਾਮਲੇ ਵਿਚ ਪਿਛਲੇ ਰਿਕਾਰਡ ਤੋੜਨ ਅਤੇ ਦੁਨੀਆ ਦੀ ਸਭ ਤੋਂ ਮਹਿੰਗੀ ਚੋਣ ਕਵਾਇਦ ਬਣਨ ਜਾ ਰਹੀਆਂ ਹਨ। ਇਕ ਚੋਣ ਮਾਹਿਰ ਨੇ ਇਹ ਗੱਲ ਕਹੀ। ਪਿਛਲੇ 35 ਸਾਲਾਂ ਤੋਂ ਚੋਣ ਸਬੰਧੀ ਖ਼ਰਚਿਆਂ ਦੀ ਨਿਗਰਾਨੀ ਕਰਨ ਵਾਲੀ ਗ਼ੈਰ-ਲਾਭਕਾਰੀ ਸੰਸਥਾ ‘ਸੈਂਟਰ ਫਾਰ ਮੀਡੀਆ ਸਟੱਡੀਜ਼’ (ਸੀ.ਐੱਮ.ਐੱਸ.) ਦੇ ਪ੍ਰਧਾਨ ਐੱਨ ਭਾਸਕਰ ਰਾਓ ਨੇ ਦਾਅਵਾ ਕੀਤਾ ਕਿ ਇਸ ਲੋਕ ਸਭਾ ਚੋਣ ਵਿਚ ਅਨੁਮਾਨਿਤ ਖ਼ਰਚ 1.35 ਲੱਖ ਕਰੋੜ ਰੁਪਏ ਤਕ ਪਹੁੰਚਣ ਦੀ ਉਮੀਦ ਹੈ। ਜੋ ਕਿ 2019 ਵਿਚ ਖ਼ਰਚ ਕੀਤੇ ਗਏ 60,000 ਕਰੋੜ ਰੁਪਏ ਤੋਂ ਦੁੱਗਣੇ ਹਨ।

ਰਾਓ ਨੇ ਕਿਹਾ ਕਿ ਇਸ ਵਿਆਪਕ ਖ਼ਰਚੇ ਵਿਚ ਸਿਆਸੀ ਪਾਰਟੀਆਂ ਅਤੇ ਸੰਗਠਨਾਂ, ਉਮੀਦਵਾਰਾਂ, ਸਰਕਾਰ ਅਤੇ ਚੋਣ ਕਮਿਸ਼ਨ ਸਮੇਤ ਚੋਣਾਂ ਨਾਲ ਸਬੰਧਤ ਸਾਰੇ ਸਿੱਧੇ ਜਾਂ ਅਸਿੱਧੇ ਖ਼ਰਚੇ ਸ਼ਾਮਲ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਇਸ ਵਾਰ ਚੋਣਾਂ ਵਿਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਮਾਹਿਰਾਂ ਨੇ ਚੋਣ ਪ੍ਰਚਾਰ ਵਿਚ ਪਾਰਟੀ ਦੇ ਦਬਦਬੇ ਦੀ ਗੱਲ ਕੀਤੀ ਹੈ। ਰਾਓ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਉਨ੍ਹਾਂ ਨੇ ਚੋਣ ਬਾਂਡ ਦੇ ਪ੍ਰਗਟਾਵੇ ਤੋਂ ਬਾਅਦ ਅਤੇ ਸਾਰੇ ਚੋਣ-ਸਬੰਧਤ ਖ਼ਰਚਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਸ਼ੁਰੂਆਤੀ ਖ਼ਰਚੇ ਦੇ ਅਨੁਮਾਨ ਨੂੰ 1.2 ਲੱਖ ਕਰੋੜ ਰੁਪਏ ਤੋਂ ਵਧਾ ਕੇ 1.35 ਲੱਖ ਕਰੋੜ ਰੁਪਏ ਕਰ ਦਿਤਾ ਹੈ।

ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏਡੀਆਰ) ਨੇ ਹਾਲ ਹੀ ਵਿਚ ਭਾਰਤ ਵਿਚ ਸਿਆਸੀ ਫ਼ੰਡਿੰਗ ’ਚ ਪਾਰਦਰਸ਼ਤਾ ਦੀ ਗੰਭੀਰ ਘਾਟ ਵੱਲ ਇਸ਼ਾਰਾ ਕੀਤਾ ਸੀ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ 2004-05 ਤੋਂ 2022-23 ਤਕ ਦੇਸ਼ ਦੀਆਂ ਛੇ ਵੱਡੀਆਂ ਸਿਆਸੀ ਪਾਰਟੀਆਂ ਨੂੰ 19,083 ਕਰੋੜ ਰੁਪਏ ਦੇ ਕੁੱਲ ਯੋਗਦਾਨ ਦਾ ਲਗਭਗ 60 ਫ਼ੀ ਸਦੀ ਹਿੱਸਾ ਅਣਪਛਾਤੇ ਸਰੋਤਾਂ ਤੋਂ ਆਇਆ, ਜਿਸ ਵਿਚ ਚੋਣ ਬਾਂਡਾਂ ਤੋਂ ਪ੍ਰਾਪਤ ਪੈਸਾ ਵੀ ਸ਼ਾਮਲ ਹੈ। ਹਾਲਾਂਕਿ, ਏਡੀਆਰ ਨੇ ਇਸ ਲੋਕ ਸਭਾ ਚੋਣ ਲਈ ਕੁੱਲ ਚੋਣ ਖ਼ਰਚੇ ਦਾ ਕੋਈ ਅਨੁਮਾਨਿਤ ਅੰਕੜਾ ਪੇਸ਼ ਨਹੀਂ ਕੀਤਾ।

ਰਾਓ ਨੇ ਕਿਹਾ, “ਪ੍ਰੀ-ਚੋਣਾਂ ਦੀਆਂ ਗਤੀਵਿਧੀਆਂ ਪਾਰਟੀਆਂ ਅਤੇ ਉਮੀਦਵਾਰਾਂ ਦੇ ਪ੍ਰਚਾਰ ਖ਼ਰਚਿਆਂ ਦਾ ਇਕ ਅਨਿੱਖੜਵਾਂ ਅੰਗ ਹਨ, ਜਿਸ ਵਿਚ ਸਿਆਸੀ ਰੈਲੀਆਂ, ਟਰਾਂਸਪੋਰਟ, ਵਰਕਰਾਂ ਦੀ ਭਰਤੀ ਅਤੇ ਇਥੋਂ ਤਕ ਕਿ ਨੇਤਾਵਾਂ ਦਾ ਵਿਵਾਦਪੂਰਨ ਖ਼ਰੀਦ ਫਰੋਖ਼ਤ ਵੀ ਸ਼ਾਮਲ ਹੈ।’’ ਉਨ੍ਹਾਂ ਕਿਹਾ ਕਿ ਚੋਣਾਂ ਦੇ ਪ੍ਰਬੰਧਨ ਲਈ ਚੋਣ ਕਮਿਸ਼ਨ ਦਾ ਬਜਟ ਕੁੱਲ ਖ਼ਰਚੇ ਦੇ ਅਨੁਮਾਨ ਦਾ 10-15 ਫ਼ੀ ਸਦੀ ਰਹਿਣ ਦੀ ਉਮੀਦ ਹੈ।

ਵਾਸ਼ਿਗਟਨ ਡੀਸੀ-ਅਧਾਰਤ ਗੈਰ-ਲਾਭਕਾਰੀ ਸੰਸਥਾ ‘ਓਪਨ ਸੀਕ੍ਰੇਟ ਡਾਟ ਓਆਰਜੀ’ ਅਨੁਸਾਰ, ਭਾਰਤ ਵਿਚ 96.6 ਕਰੋੜ ਵੋਟਰਾਂ ਦੇ ਨਾਲ, ਪ੍ਰਤੀ ਵੋਟਰ ਖ਼ਰਚ ਲਗਭਗ 1,400 ਰੁਪਏ ਹੋਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਇਹ ਖ਼ਰਚਾ 2020 ਦੀਆਂ ਅਮਰੀਕੀ ਚੋਣਾਂ ’ਤੇ ਹੋਏ ਖ਼ਰਚ ਤੋਂ ਵੱਧ ਹੈ, ਜੋ ਕਿ 14.4 ਅਰਬ ਡਾਲਰ ਜਾਂ ਲਗਭਗ 1.2 ਲੱਖ ਕਰੋੜ ਰੁਪਏ ਸੀ। ਐਡਵਰਟਾਈਜ਼ਿੰਗ ਏਜੰਸੀ ਡੈਂਟਸੂ ਕਿ੍ਰਏਟਿਵ ਦੇ ਸੀਈਓ ਅਮਿਤ ਵਾਧਵਾ ਨੇ ਕਿਹਾ ਕਿ ਇਸ ਸਾਲ ਡਿਜੀਟਲ ਪ੍ਰਮੋਸ਼ਨ ਬਹੁਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਕਾਰਪੋਰੇਟ ਬ੍ਰਾਂਡਾਂ ਵਾਂਗ ਕੰਮ ਕਰ ਰਹੀਆਂ ਹਨ ਅਤੇ ਪੇਸ਼ੇਵਰ ਏਜੰਸੀਆਂ ਦੀਆਂ ਸੇਵਾਵਾਂ ਲੈ ਰਹੀਆਂ ਹਨ।

 (For more Punjabi news apart from Lok Sabha Elections 2024 pegged as costliest ever, stay tuned to Rozana Spokesman)

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement