
ਦੇਸ਼ ਵਿਚ ਘਰੇਲੂ ਉਡਾਨਾਂ ਅੱਜ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਨਵੀਂ ਦਿੱਲੀ: ਦੇਸ਼ ਵਿਚ ਘਰੇਲੂ ਉਡਾਨਾਂ ਅੱਜ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਕਈ ਯਾਤਰੀਆਂ ਲਈ ਇਹ ਰਾਹਤ ਦੀ ਖ਼ਬਰ ਹੈ ਪਰ ਕਈ ਯਾਤਰੀਆਂ ਨੂੰ ਅੱਜ ਪਹਿਲੇ ਹੀ ਦਿਨ ਨਿਰਾਸ਼ ਹੋਣਾ ਪਿਆ। ਅੱਧੀ ਰਾਤ ਨੂੰ ਹੀ ਕਈ ਯਾਤਰੀ ਦਿੱਲੀ ਹਵਾਈ ਅੱਡੇ 'ਤੇ ਪਹੁੰਚ ਗਏ ਸੀ ਪਰ ਉੱਥੇ ਉਹਨਾਂ ਨੂੰ ਅਖੀਰ ਵਿਚ ਉਡਾਨਾਂ ਰੱਦ ਹੋਣ ਦੀ ਜਾਣਕਾਰੀ ਮਿਲੀ।
Photo
ਘਰੇਲੂ ਹਵਾਈ ਸਫਰ ਦੇ ਪਹਿਲੇ ਦਿਨ ਕਈ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦਿੱਲੀ ਤੋਂ ਪੋਰਟ ਬਲੇਅਰ, ਕੋਲਕਾਤਾ, ਹੈਦਰਾਬਾਦ, ਮੁੰਬਈ, ਇੰਦੌਰ ਦੀ ਸਵੇਰ ਦੀ ਫਲਾਈਟ ਰੱਦ ਹੋ ਗਈ। ਉੱਧਰ ਮੁੰਬਈ ਵਿਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ। ਗੁਵਾਹਟੀ ਦੀ ਉਡਾਨ ਰੱਦ ਹੋਣ ਦੀ ਸੂਚਨਾ ਮਿਲੀ ਤਾਂ ਯਾਤਰੀ ਨਿਰਾਸ਼ ਹੋ ਗਏ।
Photo
ਦਿੱਲੀ ਹਵਾਈ ਅੱਡੇ 'ਤੇ 82 ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਪਹਿਲਾਂ ਸਿਵਲ ਹਵਾਬਾਜ਼ੀ ਮੰਤਰਾਲੇ ਨੇ 190 ਟੇਕ ਆਫ ਅਤੇ 190 ਲੈਂਡਿੰਗ ਦਾ ਅਨੁਮਾਨ ਲਗਾਇਆ ਸੀ ਪਰ ਹੁਣ 118 ਜਹਾਜ਼ਾਂ ਦੀ ਲੈਂਡਿੰਗ ਅਤੇ 125 ਟੇਕ ਆਫ ਕਰਨਗੀਆਂ।
Photo
82 ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉਡਾਨਾਂ ਰੱਦ ਹੋਣ ਦੇ ਪਿੱਛੇ ਕਾਰਨ ਸੂਬਿਆਂ ਵੱਲੋਂ ਘੱਟ ਜਹਾਜ਼ਾਂ ਦੀ ਇਜਾਜ਼ਤ ਦੱਸਿਆ ਗਿਆ ਹੈ। ਵੱਖ-ਵੱਖ ਸ਼ਹਿਰਾਂ ਦੇ ਹਵਾਈ ਅੱਡਿਆਂ 'ਤੇ ਯਾਤਰੀ ਪਰੇਸ਼ਾਨ ਹਨ।
Photo
ਮੁੰਬਈ ਹਵਾਈ ਅੱਡੇ 'ਤੇ ਦਿੱਲੀ ਜਾਣ ਲਈ ਪਹੁੰਚੇ ਇਕ ਯਾਤਰੀ ਨੇ ਦੱਸਿਆ ਕਿ ਆਨਲਾਈਨ ਫਲਾਈਟ ਹਾਲੇ ਵੀ ਆਨ ਟਾਈਮ ਦਿਖਾ ਰਿਹਾ ਹੈ। ਟ੍ਰੈਵਲ ਏਜੰਟ ਵੀ ਕਹਿ ਰਹੇ ਹਨ ਕਿ ਫਲਾਈਟ ਉਡਾਨ ਭਰੇਗੀ ਪਰ ਹਵਾਈ ਅੱਡੇ 'ਤੇ ਸੂਚਨਾ ਦਿੱਤੀ ਜਾ ਰਹੀ ਹੈ ਕਿ ਉਡਾਨਾਂ ਰੱਦ ਹੋ ਚੁੱਕੀਆਂ ਹਨ।