
ਕੁੱਝ ਦਿਨ ਪਹਿਲਾਂ ਮਹਾਰਾਸ਼ਟਰ ਦੇ ਪਾਲਘਰ ਵਿਖੇ ਦੋ ਸਾਧੂਆਂ ਦੇ ਮਾਬ ਲਿੰਚਿੰਗ ਦੀ ਘਟਨਾ ਅਤੇ ਇਸ ਤੋਂ ਬਾਅਦ ਦੇਸ਼ ਵਿਆਪੀ ਹੰਗਾਮੇ ਤੋਂ
ਮੁੰਬਈ, 24 ਮਈ : ਕੁੱਝ ਦਿਨ ਪਹਿਲਾਂ ਮਹਾਰਾਸ਼ਟਰ ਦੇ ਪਾਲਘਰ ਵਿਖੇ ਦੋ ਸਾਧੂਆਂ ਦੇ ਮਾਬ ਲਿੰਚਿੰਗ ਦੀ ਘਟਨਾ ਅਤੇ ਇਸ ਤੋਂ ਬਾਅਦ ਦੇਸ਼ ਵਿਆਪੀ ਹੰਗਾਮੇ ਤੋਂ ਬਾਅਦ ਮਹਾਰਾਸ਼ਟਰ ਦੇ ਨਾਂਦੇੜ ਵਿਚ ਇਕ ਆਸ਼ਰਮ ਵਿਚ ਇਕ ਹੋਰ ਸਾਧੂ ਨੂੰ ਲੁੱਟਣ ਤੋਂ ਬਾਅਦ ਉਸ ਨੂੰ ਮਾਰ ਦਿਤਾ ਗਿਆ। ਇਕ ਪੁਲਿਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਨਾਂਦੇੜ ਦੇ ਐਸ.ਪੀ. (ਵਿਜੇਕੁਮਾਰ ਮਗਰ) ਅਨੁਸਾਰ ਸਨਿਚਰਵਾਰ ਦੇਰ ਰਾਤ ਘਟੋ-ਘੱਟ 2 ਅਣਪਛਾਤੇ ਲੋਕ ਆਸ਼ਰਮ ਵਿਚ ਦਾਖ਼ਲ ਹੋਏ ਅਤੇ ਸ਼ਿਵਾਚਾਰੀਆ ਨਿਵਰਨਾਰੂਦਰ ਪਸ਼ੂਪਤੀਨਾਥ ਮਹਾਰਾਜ ਦੀਆਂ ਅੱਖਾਂ ਵਿਚ ਮਿਰਚ ਪਾਊਡਰ ਪਾ ਦਿਤਾ ਜਿਸ ਕਾਰਨ ਉਸ ਨੂੰ ਦਿਖਣਾ ਬੰਦ ਹੋ ਗਿਆ।
File photo
ਅਧਿਕਾਰੀ ਨੇ ਦਸਿਆ ਕਿ ਅਪਰਾਧੀਆਂ ਨੇ ਪੀੜਤ ਬੈਡਰੂਮ ਤੋਂ ਉਸ ਦੀ ਕਾਰ ਦੀਆਂ ਚਾਬੀਆਂ ਤੋਂ ਇਲਾਵਾ 69,000 ਰੁਪਏ, ਉਸ ਦਾ ਲੈਪਟਾਪ ਅਤੇ ਹੋਰ 1.50 ਲੱਖ ਰੁਪਏ ਦੀ ਕੀਮਤ ਦਾ ਹੋਰ ਸਾਮਾਨ ਲੁੱਟ ਲਿਆ। ਜਦੋਂ ਸ਼ਿਵਾਚਾਰੀਆ ਨੇ ਉਸ ਦਾ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਉਸ ਨੂੰ ਮਾਰ ਦਿਤਾ। ਅਪਰਾਧੀਆਂ ਨੇ ਸਾਧੂ ਦੀ ਕਾਰ ਰਾਹੀਂ ਭੱਜਣਾ ਚਾਹਿਆ ਪਰ ਆਸ਼ਰਮ ਦੇ ਮੁੱਖ ਗੇਟ ਨਾਲ ਕਾਰ ਟਕਰਾ ਗਈ। ਕਾਰ ਦੀ ਟੱਕਰ ਦੀ ਆਵਾਜ਼ ਸੁਣਦਿਆਂ ਹੀ ਆਸ਼ਰਮ ਵਿਚ ਰਹਿੰਦੇ 8-10 ਵਿਅਕਤੀ ਬਾਹਰ ਆ ਗਏ ਅਤੇ ਦੋਹਾਂ ਨੂੰ ਇਕ ਮੋਟਰਸਾਈਕਲ ਉਤੇ ਫ਼ਰਾਰ ਹੁੰਦੇ ਵੇਖਿਆ। ਬਾਅਦ ਵਿਚ ਉਨ੍ਹਾਂ ਨੂੰ ਆਸ਼ਰਮ ਤੋਂ ਥੋੜ੍ਹੀ ਦੂਰੀ 'ਤੇ ਲੁਟੇਰਿਆਂ ਵਿਚੋਂ ਇਕ ਦੀ ਲਾਸ਼ ਮਿਲੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। (ਏਜੰਸੀ)