
ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨੇ ਇਕ ਨਾਇਬ ਤਹਿਸੀਲਦਾਰ ਦੀ ਦੁਕਾਨ 'ਚ ਅਤਿਵਾਦੀ ਟਿਕਾਣੇ ਦਾ ਪਰਦਾਫ਼ਾਸ਼ ਕੀਤਾ ਹੈ।
ਸ਼੍ਰੀਨਗਰ, 24 ਮਈ: ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨੇ ਇਕ ਨਾਇਬ ਤਹਿਸੀਲਦਾਰ ਦੀ ਦੁਕਾਨ 'ਚ ਅਤਿਵਾਦੀ ਟਿਕਾਣੇ ਦਾ ਪਰਦਾਫ਼ਾਸ਼ ਕੀਤਾ ਹੈ। ਅਧਿਕਾਰਕ ਸੂਤਰਾਂ ਨੇ ਦਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਫ਼ੌਜ ਨੇ 44 ਆਰ. ਆਰ. ਤੇ ਜੰਮੂ-ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ. ਓ. ਜੀ.) ਨੇ ਪੁਲਵਾਮਾ 'ਚ ਨਾਇਬ ਤਹਿਸੀਲਦਾਰ ਦੀ ਦੁਕਾਨ ਦੇ ਹੇਠਾਂ ਬਣੀ ਬੇਸਮੈਂਟ 'ਚ ਅਤਿਵਾਦੀ ਟਿਕਾਣੇ ਦਾ ਪਰਦਾਫ਼ਾਸ਼ ਕੀਤਾ। ਅਧਿਕਾਰੀ ਦੀ ਪਹਿਚਾਣ ਬੇਲੋਵ ਨਿਵਾਸੀ ਨਾਇਬ ਤਹਿਸੀਲਦਾਰ ਨਜ਼ੀਰ ਅਹਿਮਦ ਵਾਨੀ ਪੁੱਤਰ ਅਬਦੁੱਲ ਵਾਨੀ ਦੇ ਵਜੋਂ ਹੋਈ ਹੈ। ਇਕ ਪੁਲਿਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪੁਲਿਸ ਥਾਣਾ ਰਾਜਪੋਰਾ 'ਚ ਧਾਰਾ 18, 19, 39 ਤਹਿਤ ਐਫ਼. ਆਈ. ਆਰ. ਨੰਬਰ 39/2020 ਦਰਜ ਕੀਤਾ ਹੈ।
(ਏਜੰਸੀ)