
ਮਰਸ ਦੇ ਜਜ਼ਬੇ ਨੂੰ ਹਰ ਕੋਈ ਕਰ ਰਿਹਾ ਸਲਾਮ
ਰਾਏਪੁਰ: ਛੱਤੀਸਗੜ੍ਹ ਦੇ ਕਵਰਧ ਬਲਾਕ ਦੇ ਪਿੰਡ ਲਿਮੋ ਵਿਚ ਇਕ ਨਰਸ ਨੇ ਕੋਰੋਨਾ ਯੋਧਾ ਬਣ ਅਜਿਹਾ ਜਜ਼ਬਾ ਦਿਖਾਇਆ ਕਿ ਅੱਜ ਹਰ ਕੋਈ ਉਸ ਨੂੰ ਸਲਾਮ ਕਰ ਰਿਹਾ ਹੈ। ਦਰਅਸਲ, ਇਹ ਨਰਸ ਗਰਭਵਤੀ ਹੋਣ ਦੇ ਬਾਵਜੂਦ ਲੋਕਾਂ ਦੀ ਸੇਵਾ ਕਰਦੀ ਰਹੀ।
corona case
ਬੱਚੀ ਨੂੰ ਜਨਮ ਦੇਣ ਤੋਂ ਬਾਅਦ ਮਾਂ ਅਤੇ ਬੱਚਾ ਦੋਵੇਂ ਕੋਰੋਨਾ ਸੰਕਰਮਿਤ ਹੋ ਗਏ। ਡਾਕਟਰਾਂ ਨੇ ਕਿਸੇ ਤਰ੍ਹਾਂ ਬੱਚੀ ਨੂੰ ਬਚਾ ਲਿਆ, ਪਰ ਨਰਸ ਨੇ ਆਪਣਾ ਫਰਜ਼ ਨਿਭਾਉਂਦੇ ਹੋਏ ਇਸ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ।
Doctor
ਜਾਣਕਾਰੀ ਅਨੁਸਾਰ ਨਰਸ ਦੇ ਪਤੀ ਭੀਸ਼ ਕੁਮਾਰ ਬਾਂਜਰੇ ਨੇ ਦੱਸਿਆ ਕਿ ਉਸ ਦੀ ਪਤਨੀ ਪ੍ਰਭਾ ਗਰਭਵਤੀ ਹੋਣ ਦੇ ਬਾਵਜੂਦ ਕੋਵਿਡ ਵਾਰਡ ਵਿਚ ਡਿਊਟੀ ਕਰਦੀ ਰਹੀ। ਉਹ ਕਵਰਧ ਬਲਾਕ ਦੇ ਪਿੰਡ ਲਿਮੋ ਵਿਚ ਰਹਿੰਦੀ ਸੀ, ਜਦੋਂ ਕਿ ਉਸਦੀ ਪੋਸਟਿੰਗ ਪ੍ਰਾਇਮਰੀ ਹੈਲਥ ਸੈਂਟਰ ਖੈਰਵਰ ਖੁਰਦ ਲਰਮਮੀ (ਮੁੰਗੇਲੀ) ਵਿਖੇ ਸੀ।
Baby
ਗਰਭ ਅਵਸਥਾ ਦੌਰਾਨ ਉਹ ਪਿੰਡ ਕਪਾਦਾਹ ਵਿੱਚ ਕਿਰਾਏ ਦੇ ਮਕਾਨ ਵਿੱਚ ਇਕੱਲੀ ਰਹਿਣ ਲੱਗੀ ਅਤੇ ਉਥੋਂ ਹਸਪਤਾਲ ਆਉਂਦੀ ਰਹਿੰਦੀ ਸੀ। ਭੀਸ਼ ਕੁਮਾਰ ਨੇ ਦੱਸਿਆ ਕਿ ਪ੍ਰਭਾ ਨੂੰ 30 ਅਪ੍ਰੈਲ ਨੂੰ ਜਣੇਪੇ ਵੇਲੇ ਕਵਰਧ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਥੇ ਉਸ ਨੇ ਇਕ ਬੱਚੀ ਨੂੰ ਜਨਮ ਦਿੱਤਾ। ਬੱਚੀ ਨੂੰ ਜਨਮ ਦੇਣ ਤੋਂ ਬਾਅਦ ਬੱਚਾ ਅਤੇ ਮਾਂ ਦੋਵੇਂ ਕੋਰੋਨਾ ਸੰਕਰਮਿਤ ਹੋ ਗਏ ਤੇ ਉਸਦੀ ਪਤਨੀ ਦੀ ਮੌਤ ਹੋ ਗਈ।