Himachal Pradesh News: PM ਨਰਿੰਦਰ ਮੋਦੀ ਦੀ ਰੈਲੀ ਵਿਚ ਗਈ ਬੱਸ ਖੱਡ ਵਿਚ ਡਿੱਗੀ, ਡਰਾਈਵਰ ਦੀ ਹੋਈ ਮੌਤ
Published : May 25, 2024, 1:08 pm IST
Updated : May 25, 2024, 1:08 pm IST
SHARE ARTICLE
PM narendra Modi Rally private bus Himachal Pradesh accident News
PM narendra Modi Rally private bus Himachal Pradesh accident News

Himachal Pradesh News: ਕੰਡਕਟਰ ਗੰਭੀਰ ਰੂਪ ਵਿਚ ਜ਼ਖ਼ਮੀ

PM narendra Modi Rally private bus Himachal Pradesh accident News: ਹਿਮਾਚਲ ਦੇ ਸ਼ਿਮਲਾ ਜ਼ਿਲ੍ਹੇ ਦੇ ਚੌਪਾਲ ਵਿਚ ਬੀਤੀ ਰਾਤ ਇਕ ਨਿੱਜੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਬੱਸ ਡਰਾਈਵਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 30 ਸਾਲਾ ਕਪਿਲ ਪੁੱਤਰ ਲੋਕ ਬਹਾਦਰ ਵਾਸੀ ਥਾਨੋਗ ਰਾਜਗੜ੍ਹ ਸਿਰਮੌਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ: Lucknow Retired IAS News: ਰਿਟਾਇਰਡ IAS ਦੇ ਘਰ 'ਚ ਹੋਈ ਲੁੱਟ-ਖੋਹ, ਵਿਰੋਧ ਕਰਨ 'ਤੇ ਪਤਨੀ ਦਾ ਕੀਤਾ ਕਤਲ

ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਇਹ ਹਾਦਸਾ ਸ਼ੁੱਕਰਵਾਰ ਦੇਰ ਰਾਤ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਈ ਨਿੱਜੀ ਬੱਸ ਨੰਬਰ HP 64C/8197 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਲਈ ਚੌਪਾਲ ਇਲਾਕੇ ਤੋਂ ਲੋਕਾਂ ਨੂੰ ਲੈ ਕੇ ਨਾਹਨ ਜਾ ਰਹੀ ਸੀ।

ਇਹ ਵੀ ਪੜ੍ਹੋ: Ludhiana News: ਮਾਂ ਨਾਲ ਘਰੋਂ ਭੱਜ ਕੇ ਆਈ ਲੜਕੀ ਨਾਲ ਲੋਕਾਂ ਨੇ ਬਣਾਏ ਸਬੰਧ, ਚਾਕੂਆਂ ਨਾਲ ਕੀਤਾ ਜ਼ਖ਼ਮੀ

ਬੱਸ 100 ਫੁੱਟ ਡੂੰਘੀ ਖੱਡ ਵਿਚ ਡਿੱਗੀ
ਦੁਪਹਿਰ ਬਾਅਦ ਰੈਲੀ ਵਿੱਚ ਗਏ ਲੋਕਾਂ ਨੂੰ ਲੈ ਕੇ ਬੱਸ ਵਾਪਸ ਆ ਗਈ ਅਤੇ ਸਾਰੇ ਲੋਕਾਂ ਨੂੰ ਸੁਰੱਖਿਅਤ ਘਰ ਪਹੁੰਚਾਇਆ। ਇਸ ਤੋਂ ਬਾਅਦ ਬੱਸ ਦਾ ਡਰਾਈਵਰ ਅਤੇ ਕੰਡਕਟਰ ਘਰ ਪਰਤ ਰਹੇ ਸਨ ਤਾਂ ਪੁਲਵਾਹਾਲ ਦੇ ਧਰਤੂਖੜੀ ਕੋਲ ਉਨ੍ਹਾਂ ਦੀ ਬੱਸ ਬੇਕਾਬੂ ਹੋ ਕੇ ਕਰੀਬ 100 ਫੁੱਟ ਡੂੰਘੀ ਖਾਈ 'ਚ ਜਾ ਡਿੱਗੀ। ਇਹ ਹਾਦਸਾ ਸ਼ਿਮਲਾ ਅਤੇ ਸਿਰਮੌਰ ਜ਼ਿਲਿਆਂ ਦੀ ਸੀਮਾ 'ਤੇ ਵਾਪਰਿਆ।

ਇਹ ਵੀ ਪੜ੍ਹੋ:  Punjab Weather News: ਪੰਜਾਬ ਵਿਚ ਹੁਣ ਗਰਮੀ ਕੱਢੇਗੀ ਹੋਰ ਵੱਟ, ਪਾਰਾ 47 ਡਿਗਰੀ ਤੋਂ ਪਹੁੰਚੇਗਾ ਪਾਰ! 

ਹਾਦਸੇ ਦੇ ਸਮੇਂ ਬੱਸ ਵਿਚ ਦੋ ਵਿਅਕਤੀ ਹੀ ਸਨ, ਡਰਾਈਵਰ ਅਤੇ ਕੰਡਕਟਰ। ਕੰਡਕਟਰ ਮਹੇਸ਼ ਕੁਮਾਰ ਦੇ ਸੱਟਾਂ ਲੱਗੀਆਂ ਹਨ, ਜਦਕਿ ਡਰਾਈਵਰ ਦੀ ਮੌਤ ਹੋ ਗਈ। ਉਸ ਦਾ ਸੋਲਨ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਅੱਜ ਕਪਿਲ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਚੌਪਾਲ ਪ੍ਰਸ਼ਾਸਨ ਨੇ ਮ੍ਰਿਤਕ ਦੇ ਪਰਿਵਾਰ ਨੂੰ 25 ਹਜ਼ਾਰ ਰੁਪਏ ਦੀ ਤੁਰੰਤ ਸਹਾਇਤਾ ਦਿਤੀ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from PM narendra Modi Rally private bus Himachal Pradesh accident News , stay tuned to Rozana Spokesman)

Location: India, Himachal Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement