ਐਲ.ਆਈ.ਸੀ. ਨੇ ਰਚਿਆ ਗਿਨੀਜ਼ ਵਰਲਡ ਰੀਕਾਰਡ

By : JUJHAR

Published : May 25, 2025, 11:46 am IST
Updated : May 25, 2025, 11:51 am IST
SHARE ARTICLE
LIC creates Guinness World Record
LIC creates Guinness World Record

24 ਘੰਟਿਆਂ ’ਚ 5.88 ਲੱਖ ਬੀਮਾ ਪਾਲਿਸੀਆਂ ਵੇਚੀਆਂ

ਐਲਆਈਸੀ ਨੇ 24 ਘੰਟਿਆਂ ’ਚ 5,88,107 ਜੀਵਨ ਬੀਮਾ ਪਾਲਿਸੀਆਂ ਵੇਚ ਕੇ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਦੇਸ਼ ਭਰ ’ਚ ਇਸ ਕੰਮ ਵਿਚ 4.5 ਲੱਖ ਤੋਂ ਵੱਧ ਏਜੰਟਾਂ ਨੇ ਹਿੱਸਾ ਲਿਆ। ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ) ਨੇ ਇਕ ਅਜਿਹਾ ਰਿਕਾਰਡ ਬਣਾਇਆ ਹੈ ਜਿਸ ਨੂੰ ਤੋੜਨਾ ਆਸਾਨ ਨਹੀਂ ਹੋਵੇਗਾ। 20 ਜਨਵਰੀ, 2025 ਨੂੰ, ਐਲਆਈਸੀ ਦੇ 4,52,839 ਏਜੰਟਾਂ ਨੇ ਮਿਲ ਕੇ 24 ਘੰਟਿਆਂ ਦੇ ਅੰਦਰ 5,88,107 ਜੀਵਨ ਬੀਮਾ ਪਾਲਿਸੀਆਂ ਜਾਰੀ ਕੀਤੀਆਂ। ਇਸ ਇਤਿਹਾਸਕ ਪ੍ਰਾਪਤੀ ਲਈ ਐਲਆਈਸੀ ਨੂੰ ਅਧਿਕਾਰਤ ਤੌਰ ’ਤੇ ਗਿਨੀਜ਼ ਵਰਲਡ ਰਿਕਾਰਡ ਵਿਚ ਸ਼ਾਮਲ ਕੀਤਾ ਗਿਆ ਹੈ।

ਐਲਆਈਸੀ ਨੇ ਇਸ ਸਫ਼ਲਤਾ ਦਾ ਸਿਹਰਾ ਆਪਣੇ ਏਜੰਟਾਂ ਦੇ ਸਮਰਪਣ, ਸਖ਼ਤ ਮਿਹਨਤ ਅਤੇ ਪੇਸ਼ੇਵਰ ਰਵੱਈਏ ਨੂੰ ਦਿਤਾ ਹੈ। ਕੰਪਨੀ ਨੇ ਇਕ ਬਿਆਨ ਵਿਚ ਕਿਹਾ, ‘ਸਾਡੇ ਏਜੰਟਾਂ ਦਾ ਸਮਰਪਣ ਅਤੇ ਸਾਡੇ ਗਾਹਕਾਂ ਦਾ ਵਿਸ਼ਵਾਸ ਇਸ ਰਿਕਾਰਡ ਦੇ ਅਸਲ ਹੀਰੋ ਹਨ। ਇਹ ਸਿਰਫ਼ ਇਕ ਸੰਖਿਆ ਨਹੀਂ ਹੈ ਬਲਕਿ ਦੇਸ਼ ਭਰ ਦੇ ਲੱਖਾਂ ਪਰਿਵਾਰਾਂ ਨੂੰ ਪ੍ਰਦਾਨ ਕੀਤੀ ਗਈ ਵਿੱਤੀ ਸੁਰੱਖਿਆ ਦਾ ਸਬੂਤ ਹੈ।’ ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਗਿਨੀਜ਼ ਵਰਲਡ ਰੀਕਾਰਡਜ਼ ਵਲੋਂ ਪੁਸ਼ਟੀ ਕੀਤੀ ਗਈ ਇਹ ਇਤਿਹਾਸਕ ਪ੍ਰਾਪਤੀ 20 ਜਨਵਰੀ, 2025 ਨੂੰ ਕਾਰਪੋਰੇਸ਼ਨ ਦੇ ਸਮਰਪਿਤ ਏਜੰਸੀ ਨੈਟਵਰਕ ਦੇ ਅਸਾਧਾਰਣ ਪ੍ਰਦਰਸ਼ਨ ਨੂੰ ਮਾਨਤਾ ਦਿੰਦੀ ਹੈ।

photophoto

20 ਜਨਵਰੀ ਨੂੰ, ਐਲ.ਆਈ.ਸੀ. ਦੇ ਕੁਲ 4,52,839 ਏਜੰਟਾਂ ਨੇ ਸਫ਼ਲਤਾਪੂਰਵਕ ਪੂਰੇ ਭਾਰਤ ’ਚ 5,88,107 ਜੀਵਨ ਬੀਮਾ ਪਾਲਸੀਆਂ ਜਾਰੀ ਕੀਤੀਆਂ। ਇਸ ਯਾਦਗਾਰੀ ਕੋਸ਼ਿਸ਼ ਨੇ 24 ਘੰਟਿਆਂ ਦੇ ਅੰਦਰ ਜੀਵਨ ਬੀਮਾ ਉਦਯੋਗ ’ਚ ਏਜੰਟ ਉਤਪਾਦਕਤਾ ਲਈ ਇਕ ਨਵਾਂ ਗਲੋਬਲ ਮੀਲ ਦਾ ਪੱਥਰ ਸਥਾਪਤ ਕੀਤਾ। ਬਿਆਨ ’ਚ ਕਿਹਾ ਗਿਆ, ‘ਇਹ ਸਾਡੇ ਏਜੰਟਾਂ ਦੇ ਨਿਰੰਤਰ ਸਮਰਪਣ ਹੁਨਰ ਅਤੇ ਅਣਥੱਕ ਕੰਮ ਦੀ ਨੈਤਿਕਤਾ ਦੀ ਇਕ ਸ਼ਕਤੀਸ਼ਾਲੀ ਪ੍ਰਮਾਣਿਕਤਾ ਹੈ। ਇਹ ਪ੍ਰਾਪਤੀ ਸਾਡੇ ਗਾਹਕਾਂ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਮਹੱਤਵਪੂਰਨ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਦੇ ਸਾਡੇ ਮਿਸ਼ਨ ਪ੍ਰਤੀ ਸਾਡੀ ਡੂੰਘੀ ਵਚਨਬੱਧਤਾ ਨੂੰ ਦਰਸਾਉਂਦੀ ਹੈ।’

ਇਹ ਰੀਕਾਰਡ ਕੋਸ਼ਿਸ਼ ਐਲ.ਆਈ.ਸੀ. ਦੇ ਐਮ.ਡੀ. ਤੇ ਸੀ.ਈ.ਓ. ਸਿਧਾਰਥ ਮੋਹੰਤੀ ਦੀ ਪਹਿਲ ਦਾ ਸਿੱਟਾ ਸੀ ਜਿਸ ’ਚ ਹਰ ਏਜੰਟ ਨੂੰ 20 ਜਨਵਰੀ, 2025 ਨੂੰ ਮੈਡ ਮਿਲੀਅਨ ਡੇਅ ’ਤੇ ਘੱਟੋ-ਘੱਟ ਇਕ ਪਾਲਿਸੀ ਪੂਰੀ ਕਰਨ ਦੀ ਅਪੀਲ ਕੀਤੀ ਗਈ ਸੀ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement