Delhi News : ਭਾਜਪਾ ਆਗੂ ਰਾਮ ਚੰਦਰ ਜਾਂਗੜਾ ਦੇ ਵਿਵਾਦਮਈ ਬਿਆਨ ਦਾ ਮਾਮਲਾ, ਕਾਂਗਰਸ ਨੇ ਪ੍ਰਧਾਨ ਮੰਤਰੀ ਕੋਲੋਂ ਮੁਆਫ਼ੀ ਦੀ ਮੰਗ ਕੀਤੀ
Published : May 25, 2025, 8:46 pm IST
Updated : May 25, 2025, 8:46 pm IST
SHARE ARTICLE
ਭਾਜਪਾ ਆਗੂ ਰਾਮ ਚੰਦਰ ਜਾਂਗੜਾ ਦੇ ਵਿਵਾਦਮਈ ਬਿਆਨ ਦਾ ਮਾਮਲਾ, ਕਾਂਗਰਸ ਨੇ ਪ੍ਰਧਾਨ ਮੰਤਰੀ ਕੋਲੋਂ ਮੁਆਫ਼ੀ ਦੀ ਮੰਗ ਕੀਤੀ
ਭਾਜਪਾ ਆਗੂ ਰਾਮ ਚੰਦਰ ਜਾਂਗੜਾ ਦੇ ਵਿਵਾਦਮਈ ਬਿਆਨ ਦਾ ਮਾਮਲਾ, ਕਾਂਗਰਸ ਨੇ ਪ੍ਰਧਾਨ ਮੰਤਰੀ ਕੋਲੋਂ ਮੁਆਫ਼ੀ ਦੀ ਮੰਗ ਕੀਤੀ

Delhi News : ਸੈਲਾਨੀਆਂ ਨੂੰ ਅਤਿਵਾਦੀਆਂ ਦਾ ਮੁਕਾਬਲਾ ਕਰਨ ਦੀ ਦਿਤੀ ਸੀ ਸਲਾਹ

Delhi News in Punjabi : ਕਾਂਗਰਸ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦ ਮੈਂਬਰ ਰਾਮ ਚੰਦਰ ਜਾਂਗੜਾ ਦੀ ਉਸ ਟਿਪਣੀ ’ਤੇ ਸਖ਼ਤ ਇਤਰਾਜ਼ ਜਤਾਇਆ ਹੈ, ਜਿਸ ’ਚ ਉਨ੍ਹਾਂ ਨੇ ਕਿਹਾ ਸੀ ਕਿ ਸੈਲਾਨੀਆਂ ਨੂੰ ਪਹਿਲਗਾਮ ’ਚ ਅਤਿਵਾਦੀਆਂ ਦਾ ਮੁਕਾਬਲਾ ਕਰਨਾ ਚਾਹੀਦਾ ਸੀ। ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਇਸ ਮਾਮਲੇ ’ਚ ਮੁਆਫੀ ਦੀ ਮੰਗ ਕੀਤੀ ਸੀ।

ਵਿਰੋਧੀ ਪਾਰਟੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਭਾਜਪਾ ਲੀਡਰਸ਼ਿਪ ਦੀ ਚੁੱਪੀ ਨੂੰ ਜਾਂਗੜਾ ਦੇ ਬਿਆਨ ਦੀ ਮੂਕ ਪ੍ਰਵਾਨਗੀ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਪਾਰਟੀ ਦੇ ਮੁਖੀ ਮਲਿਕਾਰਜੁਨ ਖੜਗੇ ਨੇ ਦਾਅਵਾ ਕੀਤਾ ਕਿ ਭਾਜਪਾ ਨੇਤਾ ਪਹਿਲਗਾਮ ਪੀੜਤਾਂ ਅਤੇ ਹਥਿਆਰਬੰਦ ਬਲਾਂ ਨੂੰ ਬਦਨਾਮ ਕਰਨ ਲਈ ਇਕ-ਦੂਜੇ ਨਾਲ ਮੁਕਾਬਲਾ ਕਰ ਰਹੇ ਹਨ। 

ਜਾਂਗੜਾ ਦੀ ਟਿਪਣੀ ਨੂੰ ਕਾਂਗਰਸ ਭਾਜਪਾ ਨੇਤਾਵਾਂ ਮੱਧ ਪ੍ਰਦੇਸ਼ ਦੇ ਮੰਤਰੀ ਵਿਜੇ ਸ਼ਾਹ ਅਤੇ ਸੂਬੇ ਦੇ ਉਪ ਮੁੱਖ ਮੰਤਰੀ ਜਗਦੀਸ਼ ਦੇਵੜਾ ਵਲੋਂ ਹਾਲ ਹੀ ’ਚ ਕੀਤੀਆਂ ਗਈਆਂ ਨਿੰਦਣਯੋਗ ਟਿਪਣੀਆਂ ਦੀ ਲੜੀ ਵਜੋਂ ਵੇਖ ਰਹੀ ਹੈ। 

ਕਾਂਗਰਸ ਨੇ ਦਾਅਵਾ ਕੀਤਾ ਕਿ ਦੇਵੜਾ ਨੇ ਕਿਹਾ ਸੀ ਕਿ ਪੂਰੀ ਭਾਰਤੀ ਫੌਜ ਅਤੇ ਬਹਾਦਰ ਸੈਨਿਕ ਮੋਦੀ ਦੇ ਚਰਨਾਂ ਵਿਚ ਝੁਕ ਰਹੇ ਹਨ, ਜਦਕਿ ਸ਼ਾਹ ਨੂੰ ਪਹਿਲਗਾਮ ਹਮਲੇ ਪਿੱਛੇ ਅਤਿਵਾਦੀਆਂ ਦੇ ਧਰਮ ਨੂੰ ਕਰਨਲ ਸੋਫੀਆ ਕੁਰੈਸ਼ੀ ਨਾਲ ਜੋੜਨ ਵਾਲੀ ਟਿਪਣੀ ਤੋਂ ਬਾਅਦ ਮੁਆਫੀ ਮੰਗਣੀ ਪਈ। ਕਰਨਲ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਯੋਮਿਕਾ ਸਿੰਘ ਨੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਅਤੇ ਆਪਰੇਸ਼ਨ ਸੰਧੂਰ ਬਾਰੇ ਮੀਡੀਆ ਨੂੰ ਜਾਣਕਾਰੀ ਦਿਤੀ ਸੀ। 

ਖੜਗੇ ਨੇ ਕਿਹਾ ਕਿ ਭਾਜਪਾ ਦੇ ਰਾਜ ਸਭਾ ਮੈਂਬਰ ਰਾਮ ਚੰਦਰ ਜਾਂਗੜਾ ਦੇ ਸ਼ਰਮਨਾਕ ਬਿਆਨ ਨੇ ਇਕ ਵਾਰ ਫਿਰ ਆਰ.ਐਸ.ਐਸ.-ਭਾਜਪਾ ਦੀ ਘਟੀਆ ਮਾਨਸਿਕਤਾ ਦਾ ਪਰਦਾਫਾਸ਼ ਕੀਤਾ ਹੈ। 

(For more news apart from The case of BJP leader Ram Chandra Jangra's controversial statement, Congress demands apology from Prime Minister News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਥਾਣਿਆਂ ਬਾਹਰ ਖੜੇ ਵੀਹਕਲਾਂ ਦੇ ਅੰਬਾਰ ਹੋਣਗੇ ਖ਼ਤਮ ! High Court ਦੇ ਕਿਹੜੇ orders ? ਦੇਖੋ lawyers ਦਾ interview

23 May 2025 3:03 PM

Manpreet Singh Ayali ਦਾ Sukhbir Badal ਨੂੰ challenge 'ਪ੍ਰਧਾਨਗੀ ਛੱਡਣ Sukhbir Badal' | Akali Dal NEWS

23 May 2025 3:01 PM

Thar ਵਾਲੀ Suspended Constable ਦੀ Court 'ਚ ਪੇਸ਼ੀ, Bathinda 'ਚ ਚਿੱਟੇ ਸਣੇ ਫੜੀ ਗਈ ਸੀ Amandeep Kaur

23 May 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

23 May 2025 12:24 PM

High Court ਬਾਹਰ ਲੱਗ ਗਈ Heavy force, Chandigarh Police ਚਾਰੇ ਪਾਸੇ ਸਰਗਰਮ

22 May 2025 9:03 PM
Advertisement