
ਦੇਸ਼ ਵਿਚ ਕੋਵਿਡ-19 ਮਹਾਂਮਾਰੀ ਫ਼ੈਲਣ ਤੋਂ ਬਾਅਦ 23 ਜੂਨ ਤਕ 73.5 ਲੱਖ ਤੋਂ ਜ਼ਿਆਦਾ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ
ਨਵੀਂ ਦਿੱਲੀ, 24 ਜੂਨ : ਦੇਸ਼ ਵਿਚ ਕੋਵਿਡ-19 ਮਹਾਂਮਾਰੀ ਫ਼ੈਲਣ ਤੋਂ ਬਾਅਦ 23 ਜੂਨ ਤਕ 73.5 ਲੱਖ ਤੋਂ ਜ਼ਿਆਦਾ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ ਅਤੇ ਮੰਗਲਵਾਰ ਨੂੰ ਇਕ ਦਿਨ ਵਿਚ ਸੱਭ ਤੋਂ ਜ਼ਿਆਦਾ 2.5 ਲੱਖ ਨਮੂਨਿਆਂ ਦੀ ਜਾਂਚ ਕੀਤੀ ਗਈ। ਆਈ.ਸੀ.ਐਮ.ਆਰ ਦੇ ਅਧਿਕਾਰੀਆਂ ਨੇ ਬੁਧਵਾਰ ਨੂੰ ਇਸ ਬਾਰੇ ਜਾਣਕਾਰੀ ਦਿਤੀ। ਇਕ ਅਧਿਕਾਰੀ ਨੇ ਦਸਿਆ ਕਿ ਭਾਰਤ ਆਯੂਵਿਗਿਆਨ ਖੋਜ ਪ੍ਰੀਸ਼ਦ (ਆਈ.ਸੀ.ਐਮ.ਆਰ) ਨੇ ਦੇਸ਼ ਵਿਚ ਕੋਵਿਡ-19 ਦੀ ਜਾਂਚ ਲਈ ਹੁਣ ਤਕ 1000 ਪ੍ਰਯੋਗਸ਼ਾਲਾਵਾਂ ਨੂੰ ਪ੍ਰਵਾਨਗੀ ਦਿਤੀ ਹੈ।
ਵਰਤਮਾਨ ਵਿਚ ਪ੍ਰਤੀ ਦਿਨ ਤਿੰਨ ਲੱਖ ਨਮੂਨਿਆਂ ਦੀ ਜਾਂਚ ਹੋ ਸਕਦੀ ਹੈ। ਜਾਂਚ ਲਈ ਕੁਲ 1000 ਪ੍ਰਯੋਗਸ਼ਾਲਾਵਾਂ ਵਿਚ 730 ਸਰਕਾਰੀ ਹਨ ਅਤੇ 270 ਨਿਜੀ ਖੇਤਰ ਦੀਆਂ ਹਨ। ਆਈ.ਸੀ.ਐਮ.ਆਰ ਨੇ ਹਾਲ ਹੀ ਵਿਚ ਕੋਰੋਨਾ ਵਾਇਰਸ ਜਾਂਚ ਲਈ ਰੈਪਿਡ ਐਂਟੀਜਨ ਜਾਂਚ ਦੇ ਇਸਤੇਮਾਲ ਦੀ ਵੀ ਮਨਜ਼ੂਰੀ ਦਿਤੀ ਹੈ। ਇਸ ਨਾਲ 30 ਮਿੰਟ ਵਿਚ ਜਾਂਚ ਦੇ ਨਤੀਜੇ ਆ ਜਾਂਦੇ ਹਨ। (ਪੀਟੀਆਈ)