
ਕੇਂਦਰੀ ਮੰਰਤੀ ਸ਼੍ਰੀਪਦ ਨਾਇਕ ਨੇ ਬੁਧਵਾਰ ਨੂੰ ਕਿਹਾ ਕਿ ਪਤੰਜਲੀ ਆਯੁਰਵੇਦ ਨੇ ਕੰਪਨੀ ਦੀ ਉਸ ਦਵਾਈ ਬਾਰੇ ਅਪਣੀ ਰਿਪੋਰਟ ਆਯੁਸ਼
ਪਣਜੀ, 24 ਜੂਨ : ਕੇਂਦਰੀ ਮੰਰਤੀ ਸ਼੍ਰੀਪਦ ਨਾਇਕ ਨੇ ਬੁਧਵਾਰ ਨੂੰ ਕਿਹਾ ਕਿ ਪਤੰਜਲੀ ਆਯੁਰਵੇਦ ਨੇ ਕੰਪਨੀ ਦੀ ਉਸ ਦਵਾਈ ਬਾਰੇ ਅਪਣੀ ਰਿਪੋਰਟ ਆਯੁਸ਼ ਮੰਤਰਾਲੇ ਨੂੰ ਸੌਂਪ ਦਿਤੀ ਹੈ ਜੋ ਉਸ ਨੇ ਇਸ ਦਵਾਈ ਨਾਲ ਪੇਸ਼ ਕੀਤੀ ਹੈ ਕਿ ਇਸ ਨਾਲ ਸੱਤ ਦਿਨ ਵਿਚ ਕੋਰੋਨਾ ਵਾਇਰਸ ਦਾ ਇਲਾਜ ਕੀਤਾ ਜਾ ਸਕਦਾ ਹੈ। ਆਯੂਸ਼ ਮੰਤਰੀ ਨੇ ਕਿਹਾ ਕਿ ਮੰਤਰਾਲਾ ਰਿਪੋਰਟ ’ਤੇ ਗੌਰ ਕਰੇਗਾ ਅਤੇ ਉਸ ਤੋਂ ਬਾਅਦ ਕੰਪਨੀ ਦਵਾਈ ਬਾਰੇ ਆਖ਼ਰੀ ਪ੍ਰਵਾਨਗੀ ਦੇਣ ’ਤੇ ਫ਼ੈਸਲਾ ਕਰੇਗਾ।
File Photo
ਉਨ੍ਹਾਂ ਕਿਹਾ,‘‘ਬਾਬਾ ਰਾਮਦੇਵ ਨੇ ਇਕ ਨਵੀਂ ਦਵਾਈ ਦੀ ਖੋਜ ਕੀਤੀ ਹੈ। ਉਨ੍ਹਾਂ ਨੇ ਜੋ ਵੀ ਖੋਜ ਕੀਤੀ ਹੈ ਉਹ ਪ੍ਰਵਾਨਗੀ ਲਈ ਆਯੂਸ਼ ਮੰਤਰਾਲੇ ਵਿਚ ਆਉਣੀ ਚਾਹੀਦੀ ਹੈ।’’ (ਪੀਟੀਆਈ)