
ਭਾਰਤੀ ਫ਼ੌਜ ਦੇ ਸਿੱਖ ਫ਼ੌਜੀਆਂ ਨੂੰ ਬੇਨਤੀ ਕਰਦਿਆਂ ਵਿਰਾਸਤ ਸਿੱਖੀਜ਼ਮ ਟਰੱਸਟ ਦੇ ਚੇਅਰਮੈਨ ਰਾਜਿੰਦਰ ਸਿੰਘ ਨੇ ਕਿਹਾ
ਨਵੀਂ ਦਿੱਲੀ, 24 ਜੂਨ (ਸੁਖਰਾਜ ਸਿੰਘ): ਭਾਰਤੀ ਫ਼ੌਜ ਦੇ ਸਿੱਖ ਫ਼ੌਜੀਆਂ ਨੂੰ ਬੇਨਤੀ ਕਰਦਿਆਂ ਵਿਰਾਸਤ ਸਿੱਖੀਜ਼ਮ ਟਰੱਸਟ ਦੇ ਚੇਅਰਮੈਨ ਰਾਜਿੰਦਰ ਸਿੰਘ ਨੇ ਕਿਹਾ ਕਿ ਤੁਸੀਂ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖ਼ਾਲਸੇ ਨੂੰ ਬਖ਼ਸ਼ੀ ਖੰਡੇ ਬਾਟੇ ਦੀ ਪਾਹੁਲ ਅਤੇ ਅੰਮ੍ਰਿਤ ਦੀ ਦਾਤ ਲੈ ਕੇ ਮੈਦਾਨ-ਏ-ਜੰਗ ਵਿਚ ਜਾਂ ਬਾਰਡਰ ਵਿਖੇ ਤਿਨਾਤ ਹੋਵੋ, ਗੂਰ ਸਾਹਿਬ ਜੀ ਦੀ ਬਖ਼ਸ਼ਿਸ਼ ਸਦਕੇ ਤੁਹਾਡੇ ਅੰਦਰ ਰੂਹਾਨੀ ਤਾਕਤ, ਬਹਾਦਰੀ ਦੇ ਜਜ਼ਬਾ ਦਾ ਅਨੋਖਾ ਮੇਲ ਵੀ ਹੋਵੇਗਾ
ਅਤੇ ਤੁਸੀਂ ਕਦੇ ਨਿਹੱਥੇ ਵੀ ਨਹੀਂ ਰਹੋਗੇ ਜਿਸ ਦੀ ਮਿਸਾਲ ਪਿਛਲੇ ਦਿਨੀਂ ਇਕ ਅੰਮ੍ਰਿਤਧਾਰੀ ਸਿੱਖ ਫ਼ੌਜੀ ਵੀਰ ਨੇ ਚੀਨੀਆਂ ਨਾਲ ਗੁਰੂ ਸਾਹਿਬਾਨ ਵਲੋਂ ਬਖ਼ਸ਼ੀ ਅਪਣੀ ਸ਼੍ਰੀ ਸਾਹਿਬ ਨਾਲ ਦੁਸ਼ਮਣ ਫ਼ੌਜੀਆਂ ਨੂੰ ਸਬਕ ਸਿਖਾਇਆ ਅਤੇ ਅਪੀੇ ਰੱਖਿਆ ਵੀ ਕੀਤੀ, ਇਸ ਗੱਲ ਨੂੰ ਅੰਗਰੇਜ਼ ਸਰਕਾਰ ਵੀ ਸਮਝਦੀ ਸੀ ਅਤੇ ਅਪਣੇ ਸਮੇਂ ਵਿਚ ਉਹ ਸਿੱਖ ਫ਼ੌਜੀਆਂ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਦੇ ਰਹਿੰਦੇ ਸਨ।