ਮੁੰਬਈ 'ਚ 2000 ਲੋਕਾਂ ਨੂੰ ਲਾਇਆ ਗਿਆ ਨਕਲੀ ਕੋਰੋਨਾ ਟੀਕਾ, 10 ਲੋਕ ਗ੍ਰਿਫਤਾਰ
Published : Jun 25, 2021, 9:43 pm IST
Updated : Jun 25, 2021, 9:43 pm IST
SHARE ARTICLE
Vaccine
Vaccine

ਪੀੜਤਾਂ ਨੇ ਦੱਸਿਆ ਕਿ ਕੋਵਿਡਸ਼ੀਲਡ ਲੇਬਲ ਵਾਲੀਆਂ ਸ਼ਾਸ਼ੀਆਂ ਨੂੰ ਵੈਕਸੀਨ ਦੇਣ ਲਈ ਇਸਤੇਮਾਲ ਕੀਤਾ ਗਿਆ ਸੀ ਪਰ ਇਹ ਸਾਫ ਨਹੀਂ ਹੈ ਕਿ ਅਸਲ 'ਚ ਉਸ 'ਚ ਕੀ ਸੀ

ਮੁੰਬਈ-ਮੁੰਬਈ 'ਚ ਨਕਲੀ ਟੀਕਾਕਰਨ ਕੈਂਪਾਂ ਤੋਂ ਕਰੀਬ 2000 ਲੋਕ ਸ਼ਿਕਾਰ ਹੋਏ ਹਨ। ਇਸ ਮਾਮਲੇ 'ਚ ਪੁਲਸ ਨੇ 7 'ਤੇ ਐੱਫ.ਆਈ.ਆਰ. ਦਰਜ ਕੀਤੀ ਹੈ ਅਤੇ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ 'ਚ ਇਕ ਮਹਿਲਾ ਵੀ ਸ਼ਾਮਲ ਹੈ ਜਿਨ੍ਹਾਂ ਨੇ ਕੋਵਿਨ ਅਕਾਊਂਟ ਦਾ ਯੂਜ਼ਰਨੇਮ ਅਤੇ ਪਾਸਵਰਡ ਸ਼ੇਅਰ ਕੀਤਾ ਤਾਂ ਜੋ ਪ੍ਰਮਾਣ ਪੱਤਰ ਜਾਰੀ ਹੋ ਸਕੇ। ਮੁੰਬਈ ਪੁਲਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਨ੍ਹਾਂ ਘੁਟਾਲੇਬਾਜ਼ਾਂ ਨੇ ਨਾਗਰਿਕਾਂ ਨੂੰ ਖਾਰੇ ਜਾਂ ਨਮਕ ਦੇ ਪਾਣੀ ਦਾ ਟੀਕਾ ਲਾਇਆ ਹੋਵੇ। ਜੁਆਇੰਟ ਕਮਿਸ਼ਨਰ ਆਫ ਪੁਲਸ ਵਿਸ਼ਵਾਸ ਪਾਟਿਲ ਨੇ ਕਿਹਾ ਕਿ ਉਨ੍ਹਾਂ ਤੋਂ 12.40 ਲੱਖ ਰੁਪਏ ਬਰਾਮਦ ਹੋਏ ਹਨ। ਮੁੱਖ ਦੋਸ਼ੀ ਮਨੀਸ਼ ਤ੍ਰਿਪਾਠੀ ਅਤੇ ਮਹਿੰਦਰ ਸਿੰਘ ਦਾ ਬੈਂਕ ਅਕਾਊਂਟ ਫ੍ਰੀਜ਼ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ-ਕੌਮੀ ਖੁਰਾਕ ਸੁਰੱਖਿਆ ਐਕਟ ਤਹਿਤ ਕਣਕ ਦੀ ਵੰਡ ਨਾ ਕਰਨ ਦੇ ਦੋਸ਼ਾਂ 'ਚ ਚਾਰ ਫੂਡ ਇੰਸਪੈਕਟਰ ਮੁਅੱਤਲ

CoronavirusCoronavirus

ਪੁਲਸ ਸੂਤਰਾਂ ਨੇ ਕਿਹਾ ਕਿ ਕੁਝ ਪੀੜਤਾਂ ਨੇ ਦੱਸਿਆ ਕਿ ਕੋਵਿਡਸ਼ੀਲਡ ਲੇਬਲ ਵਾਲੀਆਂ ਸ਼ਾਸ਼ੀਆਂ ਨੂੰ ਵੈਕਸੀਨ ਦੇਣ ਲਈ ਇਸਤੇਮਾਲ ਕੀਤਾ ਗਿਆ ਸੀ ਪਰ ਇਹ ਸਾਫ ਨਹੀਂ ਹੈ ਕਿ ਅਸਲ 'ਚ ਉਸ 'ਚ ਕੀ ਸੀ। ਪਿਛਲੇ ਹਫਤੇ ਕਾਂਦਿਵਲੀ ਦੀ ਹਾਊਸਿੰਗ ਸੋਸਾਇਟੀ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਇਹ ਘੁਟਾਲਾ ਸਾਹਮਣੇ ਆਇਆ ਸੀ। ਬੰਬੇ ਹਾਈ ਕੋਰਟ ਨੇ ਮੰਗਲਵਾਰ ਨੂੰ ਬੀ.ਐੱਮ.ਸੀ. ਨੂੰ ਇਹ ਪਤਾ ਲਾਉਣ ਲਈ ਕਿਹਾ ਸੀ ਕਿ ਦੋਸ਼ੀ ਵੱਲੋਂ ਇਸਤੇਮਾਲ ਕੀਤੀਆਂ ਗਈਆਂ ਸ਼ੀਸ਼ੀਆਂ 'ਚ ਕੀ ਸੀ। ਨਾਲ ਹੀ ਕਿਹਾ ਸੀ ਕਿ ਸਾਰੇ ਪੀੜਤਾਂ ਲਈ ਪ੍ਰਮਾਣਿਤ ਟੀਕਾਕਰਨ ਕਰਨ।

ਇਹ ਵੀ ਪੜ੍ਹੋ-ਕੈਪਟਨ ਨੇ 8,198 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਲਈ ਮਨਜ਼ੂਰ ਕੀਤੇ 1,122 ਕਰੋੜ ਰੁਪਏ

CoronavirusCoronavirus

ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੋਰੋਨਾ ਦੇ ਖਤਰਨਾਕ ਡੈਲਟਾ ਵੈਰੀਐਂਟ ਤੋਂ ਬਾਅਦ ਹੁਣ ਡੈਲਟਾ ਪਲੱਸ ਦੇ ਵੀ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਡੈਲਟਾ ਪਲੱਸ ਵੈਰੀਐਂਟ ਦੇ ਮਾਮਲੇ ਮੱਧ ਪ੍ਰਦੇਸ਼, ਮਹਾਰਾਸ਼ਟਰ, ਤਾਮਿਲਨਾਡੂ ਅਤੇ ਜੰਮੂ-ਕਸ਼ਮੀਰ ਦੇਸ਼ ਦੇ ਕਈ ਹਿੱਸਿਆਂ 'ਚ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਹਿੱਸਿਆਂ ਤੋਂ ਬਾਅਦ ਹੁਣ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਨੇ ਪੰਜਾਬ 'ਚ ਵੀ ਦਸਤਕ ਦੇ ਦਿੱਤੀ ਹੈ। ਦੱਸ ਦਈਏ ਕਿ ਪੰਜਾਬ 'ਚ ਵੀ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਕਈ ਹੋਰ ਸੈਂਪਲ ਵੀ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਹਨ।

ਇਹ ਵੀ ਪੜ੍ਹੋ-ਪੰਜਾਬ 'ਚ ਜਾਰੀ ਹੋਈਆਂ ਨਵੀਆਂ ਗਾਈਡਲਾਈਨਜ਼, IELTS ਸੈਂਟਰ ਨੂੰ ਖੋਲ੍ਹਣ ਨੂੰ ਦਿੱਤੀ ਪ੍ਰਵਾਨਗੀ

ਮੱਧ ਪ੍ਰਦੇਸ਼ 'ਚ ਹੁਣ ਤੱਕ ਕੋਰੋਨਾ ਦੇ ਸੱਤ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਉਜੈਨ 'ਚ ਇਕ ਮਹਿਲਾ ਦੀ ਇਸ ਵੈਰੀਐਂਟ ਕਾਰਨ ਮੌਤ ਵੀ ਹੋ ਚੁੱਕੀ ਹੈ। ਮੱਧ ਪ੍ਰਦੇਸ਼ ਦੇ ਮੈਡੀਕਲ ਏਜੂਕੇਸ਼ਨ ਮੰਤਰੀ ਵਿਸ਼ਵਾ ਸਾਰੰਗ ਮੁਤਾਬਕ ਸੂਬੇ 'ਚ ਇਸ ਵੈਰੀਐਂਟ ਕਾਰਨ ਇਕ ਮੌਤ ਦਰਜ ਕੀਤੀ ਗਈ ਹੈ ਅਤੇ ਜਿੰਨੇ ਹੋਰ ਕੇਸ ਆਏ ਹਨ ਉਨ੍ਹਾਂ 'ਤੇ ਸਰਕਾਰ ਦੀ ਨਜ਼ਰ ਹੈ। ਮਹਾਰਾਸ਼ਟਰ ਦੇ ਰਤਨਾਗਿਰੀ 'ਚ ਹੀ ਕੁੱਲ 9 ਮਾਮਲੇ ਦਰਜ ਕੀਤੇ ਗਏ ਹਨ ਹਾਲਾਂਕਿ ਇਹ ਸਾਰੇ ਮਾਮਲੇ ਬਿਨ੍ਹਾਂ ਲੱਛਣ ਵਾਲੇ ਹਨ। 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement