Bombay High Court : ਪੁਣੇ ਪੋਰਸ਼ ਕਾਰ ਹਾਦਸੇ 'ਤੇ ਬੰਬੇ ਹਾਈਕੋਰਟ ਦਾ ਵੱਡਾ ਫੈਸਲਾ, ਨਾਬਾਲਿਗ ਦੋਸ਼ੀ ਨੂੰ ਮਿਲੀ ਜ਼ਮਾਨਤ

By : BALJINDERK

Published : Jun 25, 2024, 5:22 pm IST
Updated : Jun 25, 2024, 5:22 pm IST
SHARE ARTICLE
Pune Porsche Car Accident
Pune Porsche Car Accident

Bombay High Court :

Bombay High Court : ਪੁਣੇ ਪੋਰਸ਼ ਕਾਰ ਦੁਰਘਟਨਾ ਮਾਮਲੇ ’ਚ ਬੰਬੇ ਹਾਈ ਕੋਰਟ ਨੇ ਨਾਬਾਲਿਗ ਦੋਸ਼ੀ ਨੂੰ ਸੁਧਾਰ ਘਰ ਤੋਂ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਬੰਬੇ ਹਾਈ ਕੋਰਟ ਨੇ ਨਾਬਾਲਿਗ ਦੋਸ਼ੀ ਨੂੰ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਦਾ ਹੁਕਮ ਹੈ ਕਿ ਨਾਬਾਲਿਗ ਦੋਸ਼ੀ ਨੂੰ ਆਪਣੀ ਮਾਸੀ ਕੋਲ ਰਹਿਣਾ ਪਵੇਗਾ। ਪੁਣੇ 'ਚ ਇਕ ਕਿਸ਼ੋਰ ਨਸ਼ੇ ਦੀ ਹਾਲਤ 'ਚ ਪੋਰਸ਼ ਕਾਰ ਚਲਾ ਰਿਹਾ ਸੀ। ਜਿਸ ਦੇ ਨਤੀਜੇ ਵਜੋਂ 19 ਮਈ ਨੂੰ ਦੋ ਆਈਟੀ ਪੇਸ਼ੇਵਰਾਂ ਦੀ ਮੌਤ ਹੋ ਗਈ ਸੀ। ਇਸ ਕੇਸ ਨੇ ਸਾਰਿਆਂ ਦਾ ਧਿਆਨ ਖਿੱਚਿਆ, ਖਾਸ ਤੌਰ 'ਤੇ ਜਦੋਂ ਜੁਵੇਨਾਈਲ ਜਸਟਿਸ ਬੋਰਡ ਦੇ ਮੈਂਬਰ ਐੱਲ. ਐਨ. ਦਾਨਵੜੇ ਨੇ ਸੜਕ ਸੁਰੱਖਿਆ 'ਤੇ 300 ਸ਼ਬਦਾਂ ਦਾ ਲੇਖ ਲਿਖਣ ਸਮੇਤ ਕੁਝ ਨਰਮ ਸ਼ਰਤਾਂ ਨਾਲ ਨਾਬਾਲਿਗ ਨੂੰ ਜ਼ਮਾਨਤ ਦਿੱਤੀ ਸੀ।
ਅਦਾਲਤ ਨੇ ਨਾਬਾਲਿਗ ਨੂੰ ਉਸ ਨੂੰ ਮਾਸੀ ਦੀ ਦੇਖਭਾਲ ਅਤੇ ਹਿਰਾਸਤ ’ਚ ਛੱਡਣ ਦਾ ਹੁਕਮ ਦਿੱਤਾ। ਅਦਾਲਤ ਨੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਮਨੋਵਿਗਿਆਨੀ ਨਾਲ ਨਾਬਾਲਿਗ ਦੇ ਸੈਸ਼ਨ ਜਾਰੀ ਰਹਿਣੇ ਚਾਹੀਦੇ ਹਨ। ਨਾਬਾਲਿਗ ਦੀ ਮਾਸੀ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦਿਆਂ ਦੋਸ਼ ਲਾਇਆ ਸੀ ਕਿ ਨਾਬਾਲਿਗ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਆਬਜ਼ਰਵੇਸ਼ਨ ਹੋਮ ਵਿਚ ਰੱਖਿਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਜਸਟਿਸ ਭਾਰਤੀ ਡਾਂਗਰੇ ਅਤੇ ਮੰਜੂਸ਼ਾ ਦੇਸ਼ਪਾਂਡੇ ਨੇ ਕਿਹਾ ਸੀ ਕਿ ਨਾਬਾਲਿਗ ਨੂੰ ਜ਼ਮਾਨਤ ਦੇਣ ਤੋਂ ਬਾਅਦ ਉਸ ਨੂੰ ਆਬਜ਼ਰਵੇਸ਼ਨ ਹੋਮ 'ਚ ਭੇਜਣਾ ਜ਼ਮਾਨਤ ਦਾ ਮਕਸਦ ਖ਼ਤਮ ਕਰ ਦਿੰਦਾ ਹੈ। ਅਦਾਲਤ ਨੇ ਕਿਹਾ, "ਦੋ ਲੋਕਾਂ ਦੀ ਜਾਨ ਚਲੀ ਗਈ ਹੈ।  ਇਹ ਇੱਕ ਝਟਕਾ ਜ਼ਰੂਰ ਸੀ, ਪਰ ਬੱਚਾ (ਕਿਸ਼ੋਰ) ਵੀ ਸਦਮੇ ਵਿਚ ਸੀ।"
ਕਿਸ਼ੋਰ ਦੇ ਮਾਤਾ-ਪਿਤਾ ਅਤੇ ਹਸਪਤਾਲ ਦੇ ਸਟਾਫ਼ ਤੋਂ ਇਲਾਵਾ ਪੁਲਿਸ ਨੇ ਕੁਝ ਦਿਨ ਪਹਿਲਾਂ ਵਾਪਰੀ ਘਟਨਾ ਦੇ ਸਬੰਧ 'ਚ ਨੌਜਵਾਨ ਦੇ ਦਾਦਾ ਨੂੰ ਹਿਰਾਸਤ 'ਚ ਲੈ ਲਿਆ ਸੀ। ਇਸ ਦੇ ਇਲਾਵਾ ਮੰਗਲਵਾਰ ਨੂੰ ਦੋਸ਼ੀ ਡਾਕਟਰਾਂ ਅਤੇ ਨੌਜਵਾਨ ਦੇ ਪਿਤਾ ਵਿਚਾਲੇ ਵਿੱਤੀ ਲੈਣ-ਦੇਣ ’ਚ ਮਦਦ ਕਰਨ ਅਤੇ ਵਿਚੋਲੇ ਵਜੋਂ ਕੰਮ ਕਰਨ ਲਈ ਦੋ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

(For more news apart from Bombay High Court granted bail to minor accused in Pune Porsche car accident News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement