ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ’ਚ 26 ਸਾਲਾ ਔਰਤ ਨੇ ਪੁਲਿਸ ਨੇ ਦਿੱਤੀ ਇਹ ਜਾਣਕਾਰੀ
Triple Talaq Case: ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ’ਚ ਇਕ 26 ਸਾਲ ਦੀ ਔਰਤ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਪਤੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਸਮਰਥਨ ਕਰਨ ਅਤੇ ਹੋਰ ਕਾਰਨਾਂ ਤੋਂ ਨਾਰਾਜ਼ ਹੋ ਕੇ ਉਸ ਨਾਲ ਤਿੰਨ ਵਾਰ ਤਲਾਕ ਕਹਿ ਕੇ ਸਬੰਧ ਤੋੜ ਦਿਤੇ। ਪੁਲਿਸ ਨੇ ਇਹ ਜਾਣਕਾਰੀ ਦਿਤੀ ।
ਔਰਤ ਦੇ ਪਤੀ ਨੇ ਆਰੋਪਾਂ ਤੋਂ ਇਨਕਾਰ ਕੀਤਾ ਹੈ ਅਤੇ ਅਪਣੀ ਪਤਨੀ ’ਤੇ ਵਿਆਹ ਤੋਂ ਪਹਿਲਾਂ ਸਬੰਧ ਰੱਖਣ ਦਾ ਦੋਸ਼ ਲਾਇਆ ਹੈ। ਕੋਤਵਾਲੀ ਥਾਣੇ ਦੇ ਇੰਚਾਰਜ ਉਮੇਸ਼ ਗੋਲਹਾਨੀ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦਸਿਆ ਕਿ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਿਤੀ ਸੀ ਕਿ ਅੱਠ ਸਾਲ ਪਹਿਲਾਂ ਵਿਆਹ ਤੋਂ ਬਾਅਦ ਦੋਹਾਂ ਦੇ ਰਿਸ਼ਤੇ ਕੁੱਝ ਸਮੇਂ ਲਈ ਆਮ ਰਹੇ ਪਰ ਬਾਅਦ ’ਚ ਪਤੀ, ਸੱਸ ਅਤੇ ਨਣਦ ਨੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਨੂੰ ਤਾਨੇ ਮਾਰਨੇ ਅਤੇ ਕੁੱਟਣੇ ਸ਼ੁਰੂ ਕਰ ਦਿਤੇ।
ਗੋਲਾਹਾਨੀ ਨੇ ਦਸਿਆ ਕਿ ਔਰਤ ਨੇ ਦਾਅਵਾ ਕੀਤਾ ਕਿ ਉਸ ਨੂੰ ਕਰੀਬ ਡੇਢ ਸਾਲ ਪਹਿਲਾਂ ਘਰੋਂ ਬਾਹਰ ਕੱਢ ਦਿਤਾ ਗਿਆ ਸੀ ਅਤੇ ਉਹ ਅਪਣੇ ਪਤੀ ਨਾਲ ਕਿਰਾਏ ਦੇ ਮਕਾਨ ’ਚ ਰਹਿਣ ਲੱਗੀ ਸੀ।ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਐਸ.ਐਚ.ਓ. ਨੇ ਕਿਹਾ ਕਿ ਔਰਤ ਨੇ ਇਕ ਸਿਆਸੀ ਪਾਰਟੀ ਦਾ ਸਮਰਥਨ ਕੀਤਾ ਅਤੇ ਉਸ ਦੇ ਹੱਕ ’ਚ ਵੋਟ ਪਾਈ, ਜਿਸ ਨਾਲ ਉਸ ਦਾ ਪਤੀ ਹੋਰ ਨਾਰਾਜ਼ ਹੋ ਗਿਆ ਅਤੇ ਤਿੰਨ ਤਲਾਕ ਕਹਿ ਕੇ ਉਸ ਨੂੰ ਤਲਾਕ ਦੇ ਦਿਤਾ।
ਉਨ੍ਹਾਂ ਦਸਿਆ ਕਿ ਔਰਤ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਉਸ ਦੇ ਪਤੀ, ਸੱਸ ਅਤੇ ਚਾਰ ਨਨਦਾਂ ਵਿਰੁਧ ਦਾਜ ਰੋਕੂ ਕਾਨੂੰਨ, ਮੁਸਲਿਮ ਮਹਿਲਾ (ਵਿਆਹ ’ਤੇ ਅਧਿਕਾਰਾਂ ਦੀ ਸੁਰੱਖਿਆ) ਐਕਟ ਅਤੇ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਉਨ੍ਹਾਂ ਦਸਿਆ ਕਿ ਪੀੜਤਾ ਦਾ ਬਿਆਨ ਦਰਜ ਕਰਨ ਤੋਂ ਬਾਅਦ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਔਰਤ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦਸਿਆ ਕਿ ਉਸ ਦੇ ਪਤੀ ਨੇ ਉਸ ’ਤੇ ‘ਚਰਿੱਤਰਹੀਣ ਹੋਣ ਅਤੇ ਨਾਜਾਇਜ਼ ਸਬੰਧ’ ਰੱਖਣ ਦਾ ਦੋਸ਼ ਲਗਾਉਂਦੇ ਹੋਏ ਤਲਾਕ ਦਾ ਨੋਟਿਸ ਭੇਜਿਆ ਸੀ। ਔਰਤ ਨੇ ਦਾਅਵਾ ਕੀਤਾ ਕਿ ਦੋਸ਼ ਝੂਠੇ ਅਤੇ ਬੇਬੁਨਿਆਦ ਹਨ।
ਉਨ੍ਹਾਂ ਕਿਹਾ, ‘‘ਮੈਂ ਅਪਣੇ ਵਕੀਲ ਰਾਹੀਂ ਨੋਟਿਸ ਦਾ ਜਵਾਬ ਦਿਤਾ ਹੈ। ਮੈਂ ਭਾਜਪਾ ਦਾ ਸਮਰਥਨ ਕੀਤਾ ਅਤੇ ਇਸ ਨੂੰ ਵੋਟ ਦਿਤੀ । ਜਦੋਂ ਮੇਰੇ ਪਤੀ, ਉਸ ਦੀ ਮਾਂ ਅਤੇ ਭੈਣਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਮੈਨੂੰ ਤਿੰਨ ਵਾਰ ਤਲਾਕ ਕਹਿ ਕੇ ਰਿਸ਼ਤਾ ਤੋੜ ਦਿਤਾ। ਉਸ ਦੇ ਪਰਵਾਰਕ ਮੈਂਬਰਾਂ ਨੇ ਉਸ ਨੂੰ ਕਿਹਾ ਕਿ ਜਾਂ ਤਾਂ ਉਹ ਉਨ੍ਹਾਂ ਨੂੰ ਛੱਡ ਦੇਵੇ ਜਾਂ ਮੈਨੂੰ ਤਲਾਕ ਦੇ ਦੇਵੇ।’’ਜਦਕਿ ਔਰਤ ਦੇ ਪਤੀ ਨੇ ਦੋਸ਼ ਲਾਇਆ ਕਿ ਇਹ ਸਮੱਸਿਆ ਉਸ ਦੇ ਨਾਜਾਇਜ਼ ਸਬੰਧਾਂ ਕਾਰਨ ਪੈਦਾ ਹੋਈ ਅਤੇ ਉਸ ਨੇ ਅਪਣੇ ਬੱਚਿਆਂ ਦੀ ਖਾਤਰ ਉਸ ਨੂੰ ਸੁਲ੍ਹਾ ਕਰਨ ਦੇ ਕਈ ਮੌਕੇ ਦਿਤੇ।
ਉਸ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਤਿੰਨ ਤਲਾਕ ਕਹਿਣਾ ਜਾਂ ਕਿਸੇ ਸਿਆਸੀ ਪਾਰਟੀ ਦਾ ਸਮਰਥਨ ਕਰਨਾ ਕੋਈ ਮੁੱਦਾ ਨਹੀਂ ਹੈ ਕਿਉਂਕਿ 2022 ’ਚ ਕੋਈ ਚੋਣਾਂ ਨਹੀਂ ਸਨ। ਵਿਅਕਤੀ ਨੇ ਇਹ ਵੀ ਕਿਹਾ ਕਿ ਉਸ ਦੀਆਂ ਭੈਣਾਂ ਵੱਖ-ਵੱਖ ਸ਼ਹਿਰਾਂ ’ਚ ਰਹਿ ਰਹੀਆਂ ਸਨ ਪਰ ਉਨ੍ਹਾਂ ਦੇ ਨਾਮ ‘ਗਲਤ’ ਤਰੀਕੇ ਨਾਲ ਕੇਸ ’ਚ ਸ਼ਾਮਲ ਕੀਤੇ ਗਏ ਸਨ।