Operation Sindhu : ਈਰਾਨ ਤੋਂ ਭਾਰਤੀਆਂ ਨੂੰ ਕੱਢਣਾ ਬੰਦ, ਜੰਗਬੰਦੀ ਤੋਂ ਬਾਅਦ ਫ਼ੈਸਲਾ

By : PARKASH

Published : Jun 25, 2025, 11:38 am IST
Updated : Jun 25, 2025, 11:38 am IST
SHARE ARTICLE
Evacuation of Indians from Iran stopped, decision after ceasefire
Evacuation of Indians from Iran stopped, decision after ceasefire

Operation Sindhu : ਅੱਧੀ ਰਾਤ ਨੂੰ 282 ਹੋਰ ਨਾਗਰਿਕ ਦਿੱਲੀ ਪਹੁੰਚੇ

 

Evacuation of Indians from Iran stopped, decision after ceasefire: ਈਰਾਨ ਵਿੱਚ ਭਾਰਤੀ ਦੂਤਾਵਾਸ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਈਰਾਨ ਅਤੇ ਇਜ਼ਰਾਈਲ ਵਿਚਕਾਰ ਫ਼ੌਜੀ ਟਕਰਾਅ ਦੌਰਾਨ ਸ਼ੁਰੂ ਕੀਤੇ ਗਏ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਪ੍ਰਕਿਰਿਆ ਨੂੰ ਬੰਦ ਕਰ ਰਿਹਾ ਹੈ, ਕਿਉਂਕਿ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਹੋ ਗਈ ਹੈ। ਦੂਤਾਵਾਸ ਨੇ ਨਿਕਾਸੀ ਲਈ ਨਵੇਂ ਨਾਮ ਦਰਜ ਕਰਨ ਲਈ ਖੋਲ੍ਹਿਆ ਗਿਆ ਡੈਸਕ ਬੰਦ ਕਰ ਦਿੱਤਾ ਹੈ।

ਹਾਲਾਂਕਿ, ਐਕਸ ’ਤੇ ਇੱਕ ਪੋਸਟ ਵਿੱਚ ਦੂਤਾਵਾਸ ਨੇ ਲਿਖਿਆ ਕਿ ਭਾਰਤ ਈਰਾਨ ਦੀ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਜੇਕਰ ਉੱਥੇ ਮੌਜੂਦ ਭਾਰਤੀਆਂ ਨੂੰ ਕੋਈ ਖ਼ਤਰਾ ਹੁੰਦਾ ਹੈ ਤਾਂ ਉਹ ਆਪਣੀ ਰਣਨੀਤੀ ਬਦਲ ਦੇਵੇਗਾ। ਦੋਵਾਂ ਦੇਸ਼ਾਂ ਵਿਚਕਾਰ ਵਧਦੀ ਦੁਸ਼ਮਣੀ ਦੇ ਵਿਚਕਾਰ ਭਾਰਤ ਨੇ ਪਿਛਲੇ ਹਫ਼ਤੇ ਈਰਾਨ ਅਤੇ ਇਜ਼ਰਾਈਲ ਤੋਂ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਆਪ੍ਰੇਸ਼ਨ ਸਿੰਧੂ ਸ਼ੁਰੂ ਕੀਤਾ ਸੀ।

ਇਸ ਦੌਰਾਨ 25 ਜੂਨ ਦੀ ਰਾਤ ਨੂੰ 12.01 ਵਜੇ 282 ਭਾਰਤੀਆਂ ਨੂੰ ਲੈ ਕੇ ਇੱਕ ਉਡਾਣ ਮਸ਼ਹਦ ਤੋਂ ਦਿੱਲੀ ਪਹੁੰਚੀ। ਇਸ ਦੇ ਨਾਲ ਆਪ੍ਰੇਸ਼ਨ ਸਿੰਧੂ ਤਹਿਤ ਕੱਢੇ ਗਏ ਲੋਕਾਂ ਦੀ ਕੁੱਲ ਗਿਣਤੀ 2,858 ਹੋ ਗਈ ਹੈ। ਭਾਰਤ ਨੇ ਮੰਗਲਵਾਰ ਨੂੰ ਆਪ੍ਰੇਸ਼ਨ ਸਿੰਧੂ ਦੇ ਤਹਿਤ 1,100 ਤੋਂ ਵੱਧ ਨਾਗਰਿਕਾਂ ਨੂੰ ਬਾਹਰ ਕੱਢਿਆ। ਈਰਾਨ ਅਤੇ ਇਜ਼ਰਾਈਲ ਤੋਂ ਕੱਢੇ ਗਏ ਲੋਕਾਂ ਦੀ ਗਿਣਤੀ 3170 ਤੱਕ ਪਹੁੰਚ ਗਈ ਹੈ।

ਪੋਸਟ ਵਿੱਚ ਦੂਤਾਵਾਸ ਨੇ ਮਸ਼ਹਦ ਜਾਣ ਦੀ ਯੋਜਨਾ ਬਣਾ ਰਹੇ ਭਾਰਤੀਆਂ ਨੂੰ ਸਲਾਹ ਦਿੱਤੀ ਕਿ ਉਹ ਜਿੱਥੇ ਹਨ ਉੱਥੇ ਹੀ ਰਹਿਣ ਅਤੇ ਖ਼ਬਰਾਂ ’ਤੇ ਨਜ਼ਰ ਰੱਖਣ। ਦੂਤਾਵਾਸ ਨੇ ਹੋਟਲ ਵਿੱਚ ਪਹਿਲਾਂ ਤੋਂ ਹੀ ਰਹਿ ਰਹੇ ਲੋਕਾਂ ਨੂੰ ਮਸ਼ਹਦ ਦੇ ਸਦਰ ਹੋਟਲ ਵਿੱਚ ਜਾਣ ਲਈ। ਪੋਸਟ ਵਿਚ ਕਿਹਾ ਗਿਆ, ‘‘ਦੂਤਾਵਾਸ ਸਦਰ ਹੋਟਲ ਦੇ ਕਮਰੇ 2 ਹੋਰ ਰਾਤਾਂ ਲਈ (26 ਜੂਨ ਨੂੰ ਚੈੱਕਆਉਟ ਸਮੇਂ ਤਕ) ਰੱਖੇਗਾ। ਇਸ ਨਾਲ ਨਾਗਰਿਕਾਂ ਨੂੰ ਇਹ ਪਤਾ ਲਗਾਉਣ ਲਈ ਵੀ ਸਮਾਂ ਮਿਲੇਗਾ ਕਿ ਈਰਾਨ ਵਿੱਚ ਸਥਿਤੀ ਆਮ ਵਾਂਗ ਹੋ ਰਹੀ ਹੈ।’’ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਵੀ ਭਾਰਤੀ ਨੂੰ ਸਲਾਹ ਜਾਂ ਸਹਾਇਤਾ ਦੀ ਲੋੜ ਹੈ, ਤਾਂ ਉਹ ਟੈਲੀਗ੍ਰਾਮ ਚੈਨਲ ਜਾਂ ਹੈਲਪਲਾਈਨ ਰਾਹੀਂ ਸੰਪਰਕ ਕਰ ਸਕਦੇ ਹਨ। ਇਹ ਚੈਨਲ ਅਗਲੇ ਕੁਝ ਦਿਨਾਂ ਤੱਕ ਖੁੱਲ੍ਹੇ ਰਹਿਣਗੇ।

(For more news apart from Operation Sindhu Latest News, stay tuned to Rozana Spokesman)

SHARE ARTICLE

ਏਜੰਸੀ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement