Transgender story : ਆਟੋ ਚਾਲਕਾਂ ਨੇ ਬਿਠਾਉਣ ਤੋਂ ਕੀਤਾ ਇਨਕਾਰ ਤਾਂ ਟਰਾਂਸਜੈਂਡਰ ਨੇ ਖ਼ਰੀਦ ਲਏ ਖ਼ੁਦ ਦੇ ਚਾਰ ਆਟੋ

By : PARKASH

Published : Jun 25, 2025, 1:16 pm IST
Updated : Jun 25, 2025, 1:16 pm IST
SHARE ARTICLE
Transgender story : Auto drivers refused to let them sit, so the transgender bought four of his own autos
Transgender story : Auto drivers refused to let them sit, so the transgender bought four of his own autos

Transgender story : ਹੁਣ ਆਮ ਪੁਰਸ਼ਾ ਨੂੰ ਆਟੋ ਕਿਰਾਏ ’ਤੇ ਦੇ ਕੇ ਟਰਾਂਸਜੈਂਡਰਾਂ ਨੂੰ ਦਿਤਾ ਆਤਮ ਨਿਰਭਰ ਹੋਣ ਦਾ ਸੰਦੇਸ਼

 

Mangaluru Transgender story : ਅੱਜ ਵੀ ਸਮਾਜ ਵਿੱਚ ਟਰਾਂਸਜੈਂਡਰ ਲੋਕਾਂ ਵਿਰੁੱਧ ਪੱਖਪਾਤ ਦੇ ਵਿਚਕਾਰ, ਜਦੋਂ ਸ਼ਹਿਰ ਦੇ ਆਟੋਰਿਕਸ਼ਾ ਚਾਲਕਾਂ ਨੇ ਇਸ ਭਾਈਚਾਰੇ ਦੇ ਇੱਕ ਵਿਅਕਤੀ ਨੂੰ ਆਪਣੇ ਆਟੋ ਵਿੱਚ ਬਿਠਾਉਣ ਤੋਂ ਇਨਕਾਰ ਕਰ ਦਿੱਤਾ, ਤਾਂ ਉਸਨੇ ਖ਼ੁਦ ਦੇ ਚਾਰ ਆਟੋਰਿਕਸ਼ਾ ਖ਼ਰੀਦੇ ਲਏ ਅਤੇ ਉਨ੍ਹਾਂ ਨੂੰ ਕਿਰਾਏ ’ਤੇ ਦੇ ਦਿਤਾ। ਇਹ ਸਾਬਤ ਕਰ ਦਿੱਤਾ ਕਿ ਟਰਾਂਸਜੈਂਡਰ ਲੋਕ ਕਿਸੇ ਵੀ ਤਰ੍ਹਾਂ ਦੂਜੇ ਮਰਦਾਂ ਅਤੇ ਔਰਤਾਂ ਨਾਲੋਂ ਘੱਟ ਨਹੀਂ ਹਨ।

ਟਰਾਂਸਜੈਂਡਰ ਐਨੀ ਮੂਲ ਰੂਪ ਵਿੱਚ ਰਾਏਚੁਰ ਦੀ ਰਹਿਣ ਵਾਲੀ ਹੈ ਅਤੇ ਆਪਣੀ ਪੜ੍ਹਾਈ ਲਈ ਮੰਗਲੁਰੂ ਆਈ ਸੀ ਅਤੇ ਇੱਥੇ ਹੀ ਸੈਟਲ ਹੋ ਗਈ। ਉਹ ਕਹਿੰਦੀ ਹੈ ਕਿ ਬੀ.ਏ. ਪੂਰੀ ਕਰਨ ਤੋਂ ਬਾਅਦ, ਉਸਨੇ ਬੀ.ਐੱਡ. ਦੇ ਦੋ ਸਮੈਸਟਰ ਵੀ ਪੜ੍ਹੇ ਪਰ ਜਦੋਂ ਉਸਨੂੰ ਅਹਿਸਾਸ ਹੋਇਆ ਕਿ ਟਰਾਂਸਜੈਂਡਰ ਲੋਕਾਂ ਲਈ ਸਿੱਖਿਆ ਦੇ ਖੇਤਰ ਵਿੱਚ ਨੌਕਰੀ ਪ੍ਰਾਪਤ ਕਰਨਾ ਮੁਸ਼ਕਲ ਹੈ, ਤਾਂ ਉਸਨੇ ਆਪਣੀ ਪੜ੍ਹਾਈ ਅੱਧ ਵਿਚਕਾਰ ਹੀ ਛੱਡ ਦਿੱਤੀ। ਐਨੀ ਕਹਿੰਦੀ ਹੈ ਕਿ ਉਸਨੂੰ ਆਪਣੀ ਜ਼ਿੰਦਗੀ ਵਿੱਚ ਕਈ ਵਾਰ ਅਪਮਾਨ ਦਾ ਸਾਹਮਣਾ ਕਰਨਾ ਪਿਆ ਹੈ, ਪਰ ਅਪਮਾਨ ਦੀ ਇੱਕ ਅਜਿਹੀ ਘਟਨਾ ਨੇ ਉਸਦੀ ਜ਼ਿੰਦਗੀ ਬਦਲ ਦਿੱਤੀ।

ਐਨੀ ਅਕਸਰ ਆਟੋਰਿਕਸ਼ਾ ਰਾਹੀਂ ਘਰ ਵਾਪਸ ਆਉਂਦੀ ਸੀ ਅਤੇ ਕਈ ਵਾਰ ਉਸਨੂੰ ਸੰਘਰਸ਼ ਕਰਨਾ ਪੈਂਦਾ ਸੀ ਕਿਉਂਕਿ ਜ਼ਿਆਦਾਤਰ ਆਟੋ ਚਾਲਕ ਉਸਦੇ ਲਈ ਨਹੀਂ ਰੁਕਦੇ ਸਨ ਅਤੇ ਉਸਨੂੰ ਆਪਣੇ ਵਾਹਨ ਵਿੱਚ ਨਹੀਂ ਲਿਜਾਣਾ ਚਾਹੁੰਦੇ ਸਨ। ਐਨੀ ਦੇ ਅਨੁਸਾਰ ਹਾਲ ਹੀ ਵਿੱਚ ਵਾਪਰੀ ਇੱਕ ਅਜਿਹੀ ਹੀ ਘਟਨਾ ਵਿੱਚ, ਰਾਤ ਹੋਣ ਤੱਕ ਇੰਤਜ਼ਾਰ ਕਰਨ ਦੇ ਬਾਵਜੂਦ, ਕੋਈ ਵੀ ਰਿਕਸ਼ਾ ਚਾਲਕ ਉਸਨੂੰ ਆਪਣੇ ਆਟੋ ਵਿੱਚ ਬਿਠਾਉਣ ਲਈ ਤਿਆਰ ਨਹੀਂ ਸੀ ਅਤੇ ਉਸਨੂੰ ਪੈਦਲ ਘਰ ਜਾਣਾ ਪਿਆ। ਉਸੇ ਰਾਤ, ਐਨੀ ਨੇ ਸਹੁੰ ਖਾਧੀ ਕਿ ਉਹ ਆਪਣਾ ਖ਼ੁਦ ਦਾ ਆਟੋਰਿਕਸ਼ਾ ਖ਼ਰੀਦੇਗੀ ਅਤੇ ਇਸਨੂੰ ਆਮ ਪੁਰਸ਼ ਡਰਾਈਵਰਾਂ ਨੂੰ ਕਿਰਾਏ ’ਤੇ ਦੇਵੇਗੀ ਜਿਸ ਨਾਲ ਉਸ ਵਰਗੇ ਟਰਾਂਸਜੈਂਡਰ ਭਾਈਚਾਰੇ ਦੇ ਲੋਕਾਂ ਲਈ ਆਤਮ ਨਿਰਭਰ ਹੋਣ ਦਾ ਸੰਦੇਸ਼ ਸਮਾਜ ਵਿਚ ਜਾਵੇਗਾ। 

ਅੱਜ, ਐਨੀ ਕੋਲ ਚਾਰ ਆਟੋਰਿਕਸ਼ਾ ਹਨ ਅਤੇ ਉਹ ਉਨ੍ਹਾਂ ਨੂੰ ਕਿਰਾਏ ’ਤੇ ਚਲਵਾਉਂਦੀ ਹੈ। ਆਪਣੀਆਂ ਜ਼ਰੂਰਤਾਂ ਲਈ ਵੀ ਉਹ ਆਪਣਾ ਹੀ ਆਟੋਰਿਕਸ਼ਾ ਵਰਤਦੀ ਹੈ ਅਤੇ ਉਸਨੂੰ ਕਿਸੇ ’ਤੇ ਨਿਰਭਰ ਨਹੀਂ ਰਹਿਣਾ ਪੈਂਦਾ।

(For more news apart from Mangaluru Latest News, stay tuned to Rozana Spokesman)

SHARE ARTICLE

ਏਜੰਸੀ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement